ਗਾਇਕ ਤਰਲੋਕ ਜੋਸਨ ਲੈ ਕੇ ਆ ਰਹੇ ਹਨ ਨਵਾਂ ਗਾਣਾ

By  Rupinder Kaler October 17th 2019 03:44 PM -- Updated: October 17th 2019 03:46 PM

ਗਾਇਕੀ ਦੇ ਖੇਤਰ ਵਿੱਚ ਵੱਡਾ ਨਾਂਅ ਬਣਾ ਰਹੇ ਤਰਲੋਕ ਜੋਸਨ ਛੇਤੀ ਹੀ ਆਪਣੇ ਪ੍ਰਸ਼ੰਸਕਾਂ ਨੂੰ ਨਵਾਂ ਗਾਣਾ ਦੇਣ ਜਾ ਰਹੇ ਹਨ । ‘ਗੋਰੀਏ’ ਟਾਈਟਲ ਹੇਠ ਰਿਲੀਜ਼ ਕੀਤੇ ਜਾਣ ਵਾਲੇ ਇਸ ਗਾਣੇ ਦਾ ਟੀਜ਼ਰ ਤਾਂ ਆ ਗਿਆ ਹੈ ਪਰ ਗਾਣਾ 19 ਅਕਤੂਬਰ ਨੂੰ ਰਿਲੀਜ਼ ਕੀਤਾ ਜਾਵੇਗਾ । ਤਰਲੋਕ ਜੋਸਨ ਦੇ ਇਸ ਗਾਣੇ ਦੇ ਬੋਲ Sukh- EE ਨੇ ਲਿਖੇ ਹਨ ।

https://www.instagram.com/p/B3ooMe4l0zS/

ਗਾਣੇ ਨੂੰ ਮਿਊਜ਼ਿਕ D Gamme ਨੇ ਦਿੱਤਾ ਹੈ ਜਦੋਂ ਕਿ ਵੀਡੀਓ ਟੀਮ ਸ਼ੇਰਗਿੱਲ ਨੇ ਬਣਾਈ ਹੈ । ਜੋਸ਼ਨ ਦੇ ਇਸ ਗਾਣੇ ਦਾ ਟੀਜ਼ਰ ਉਹਨਾਂ ਦੇ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ । ਗਾਣੇ ਦੀ ਵੀਡੀਓ ਬਹੁਤ ਹੀ ਵਧੀਆ ਲੋਕੇਸ਼ਨ ’ਤੇ ਬਣਾਈ ਗਈ ਹੈ ।

ਗਾਣੇ ਨੂੰ ਲੈ ਕੇ ਤਰਲੋਕ ਜੋਸਨ ਨੇ ਪ੍ਰਸ਼ੰਸਕ ਕਾਫੀ ਉਤਾਵਲੇ ਹਨ ।ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਤਰਲੋਕ ਜੋਸਨ ਦਾ ਗਾਣਾ Don't Touch Me ਵੀ ਕਾਫੀ ਪਸੰਦ ਕੀਤਾ ਗਿਆ ਸੀ । ਯੂ-ਟਿਊਬ ਤੇ ਇਸ ਗਾਣੇ ਤੇ ਚੰਗੇ ਵੀਵਰਜ਼ ਹਨ ।

Related Post