ਗੋਵਿੰਦਾ ਤੇ ਜੈਕੀ ਸ਼ਰਾਫ ਨੂੰ ਦਰਦ ਨਿਵਾਰਕ ਤੇਲ ਦੀ ਮਸ਼ਹੂਰੀ ਕਰਨੀ ਪਈ ਮਹਿੰਗੀ, ਹੁਣ ਦੇਣਾ ਪਏਗਾ ਏਨਾਂ ਜ਼ੁਰਮਾਨਾ

By  Rupinder Kaler November 25th 2019 04:35 PM

ਬਾਲੀਵੁੱਡ ਅਦਾਕਾਰ ਗੋਬਿੰਦਾ ਤੇ ਜੈਕੀ ਸ਼ਰਾਫ ਨੂੰ ਇੱਕ ਦਰਦ ਮਿਟਾਉਣ ਵਾਲੇ ਤੇਲ ਦੀ ਇਸ਼ਤਿਹਾਰਬਾਜ਼ੀ ਕਰਨੀ ਮਹਿੰਗੀ ਪੈ ਗਈ ਹੈ । ਇਸ ਮਾਮਲੇ ਵਿੱਚ ਮੁਜੱਫਰ ਨਗਰ ਦੀ ਇੱਕ ਉਪਭੋਗਤਾ ਅਦਾਲਤ ਨੇ ਗੋਵਿੰਦਾ ਤੇ ਜੈਕੀ ਸ਼ਰਾਫ ਨੂੰ 20 ਹਜ਼ਾਰ ਰੁਪਏ ਦਾ ਜ਼ੁਰਮਾਨਾ ਲਗਾਇਆ ਹੈ । ਅਦਾਕਾਰਾਂ ਤੇ ਲੱਗੇ ਜ਼ੁਰਮਾਨੇ ਦੀ ਵਜ੍ਹਾ ਵੀ ਬਹੁਤ ਖ਼ਾਸ ਹੈ ।

https://www.instagram.com/p/Bzp2g69hKyi/

ਦਰਅਸਲ ਕਿਸੇ ਸ਼ਖਸ ਨੇ ਟੀਵੀ ਤੇ ਐਡ ਦੇਖ ਕੇ ਦਰਦ ਮਿਟਾਉਣ ਵਾਲਾ ਇੱਕ ਤੇਲ ਲਿਆ ਸੀ ਪਰ ਇਸ ਤੇਲ ਨਾਲ ਉਸ ਦਾ ਦਰਦ ਦੂਰ ਨਹੀਂ ਹੋਇਆ ਜਿਸ ਤੋਂ ਬਾਅਦ ਉਸ ਨੇ ਅਦਾਲਤ ਵਿੱਚ ਕੇਸ ਦਰਜ਼ ਕਰਵਾਇਆ ਸੀ । ਅਦਾਲਤ ਨੇ ਇਸ ਮਾਮਲੇ ਤੇ ਫੈਸਲਾ ਕਰਦੇ ਹੋਏ ਕੰਪਨੀ ਤੇ ਅਦਾਕਾਰਾਂ ਨੂੰ ਇਹ ਜੁਰਮਾਨਾ ਲਗਾਇਆ ਹੈ ।

https://www.instagram.com/p/BrSQBsyBhnP/

ਇਹ ਮਾਮਲਾ 5 ਸਾਲ ਪਹਿਲਾਂ ਦਾ ਹੈ ਜਦੋਂ ਇੱਕ ਸ਼ਖਸ ਹਰਬਲ ਤੇਲ ਬਨਾਉਣ ਵਾਲੀ ਕੰਪਨੀ ਤੇ ਇਸ ਦੇ ਦੋ ਬਰੈਂਡ ਐਂਬੇਸਡਰ ਸੈਲੀਬ੍ਰਿਟੀ ਦੇ ਖਿਲਾਫ ਮਾਮਲਾ ਦਰਜ ਕੀਤਾ ਸੀ ।ਕੇਸ ਦਰਜ ਕਰਨ ਵਾਲੇ ਸ਼ਖਸ ਦਾ ਦਾਅਵਾ ਸੀ ਕਿ ਕੰਪਨੀ ਨੇ 15 ਦਿਨਾਂ ਵਿੱਚ ਦਰਦ ਦੂਰ ਹੋਣ ਦਾ ਦਾਅਵਾ ਕੀਤਾ ਸੀ ਪਰ ਇਹ ਦਾਅਵਾ ਖੋਖਲਾ ਸਾਬਿਤ ਹੋਇਆ ।

https://www.instagram.com/p/BywbyYnnDSK/

Related Post