ਅੱਜ ਹੈ ਗ੍ਰੇਸੀ ਸਿੰਘ ਦਾ ਜਨਮ ਦਿਨ, ‘ਲਗਾਨ’ ਵਰਗੀ ਹਿੱਟ ਫ਼ਿਲਮ ਦੇਣ ਦੇ ਬਾਵਜੂਦ ਡੁੱਬ ਗਿਆ ਕਰੀਅਰ, ਅੱਜ ਕੱਲ੍ਹ ਪਹਿਚਾਨਣਾ ਵੀ ਹੋਇਆ ਮੁਸ਼ਕਿਲ

By  Rupinder Kaler July 20th 2020 01:15 PM

'ਲਗਾਨ' ਤੇ 'ਮੁੰਨਾ ਬਾਈ ਐੱਮਬੀਬੀਐੱਸ' ਵਰਗੀਆਂ ਹਿੱਟ ਫ਼ਿਲਮਾਂ ਦੇਣ ਵਾਲੀ ਗ੍ਰੇਸੀ ਸਿੰਘ ਦਾ ਅੱਜ ਜਨਮ ਦਿਨ ਹੈ । ਉਹਨਾਂ ਦਾ ਜਨਮ 20 ਜੁਲਾਈ 1980 ਨੂੰ ਦਿੱਲੀ ਵਿੱਚ ਹੋਇਆ ਸੀ । ਗ੍ਰੇਸੀ ਸਿੰਘ ਦੇ ਮਾਂ ਬਾਪ ਚਾਹੁੰਦੇ ਸਨ ਕਿ ਉਹ ਡਾਕਟਰ ਬਣੇ ਪਰ ਉਸ ਦਾ ਰੁਝਾਨ ਡਾਂਸਰ ਬਣਨ ਵੱਲ ਸੀ । ਪਰ ਗ੍ਰੇਸੀ ਸਿੰਘ ਨੇ ਬਾਲੀਵੁੱਡ ਹੀ ਨਹੀਂ ਟੀਵੀ ਇੰਡਸਟਰੀ ‘ਚ ਵੀ ਆਪਣੀ ਅਦਾਕਾਰੀ ਦੇ ਨਾਲ ਖ਼ਾਸ ਜਗ੍ਹਾ ਬਣਾਈ ।  ਇਸ ਦੇ ਨਾਲ ਹੀ ਪਾਲੀਵੁੱਡ ਵਿੱਚ ਵੀ ਆਪਣੀਆਂ ਫ਼ਿਲਮਾਂ ਦੇ ਨਾਲ ਖ਼ਾਸ ਸਥਾਨ ਬਣਾਇਆ ।

https://www.instagram.com/p/CCLWjiFJT2E/

ਉਹ ਦਿੱਲੀ ਦੇ ਇੱਕ ਪੰਜਾਬੀ ਪਰਿਵਾਰ ਨਾਲ ਸਬੰਧ ਰੱਖਦੇ ਹਨ ਅਤੇ ਉੱਥੋਂ ਹੀ ਆਪਣੀ ਪੜ੍ਹਾਈ ਪੂਰੀ ਕੀਤੀ ਉਨ੍ਹਾਂ ਨੇ ਫ਼ਿਲਮਾਂ ‘ਚ ਆਉਣ ਬਾਰੇ ਕਦੇ ਵੀ ਨਹੀਂ ਸੀ ਸੋਚਿਆ।ਉਹ ਕਲਾਸੀਕਲ ਡਾਂਸਰ ਬਣਨਾ ਚਾਹੁੰਦੇ ਸਨ, ਪਰ ਫ਼ਿਲਮਾਂ ‘ਚ ਆਉਣ ਦਾ ਸਬੱਬ ਉਦੋਂ ਬਣਿਆ ਜਦੋਂ ਉਹ ਮੁੰਬਈ ‘ਚ ਆਪਣੀ ਇੱਕ ਕਲਾਸੀਕਲ ਡਾਂਸ ਦੀ ਪਰਫਾਰਮੈਂਸ ਦੇਣ ਲਈ ਪਹੁੰਚੀ ਸੀ ।ਉਨ੍ਹਾਂ ਦੀ ਪਹਿਲੀ ਹੀ ਫ਼ਿਲਮ ਸੁਪਰ ਹਿੱਟ ਹੋਣ ਦੇ ਬਾਵਜੂਦ ਉਨ੍ਹਾਂ ਨੇ ਫ਼ਿਲਮਾਂ ਤੋਂ ਦੂਰੀ ਕਿਉਂ ਬਣਾ ਲਈ ।

https://www.instagram.com/p/CBsZzZMp3pP/

ਫ਼ਿਲਮਾਂ ‘ਚ ਆਉਣ ਤੋਂ ਪਹਿਲਾਂ ਗ੍ਰੇਸੀ ਸਿੰਘ ਟੀਵੀ ਦੇ ਕਈ ਸੀਰੀਅਲਾਂ ‘ਚ ਕੰਮ ਕਰ ਚੁੱਕੀ ਹੈ ਅਤੇ ਉਨ੍ਹਾਂ ਦਾ ‘ਅਮਾਨਤ’ ਸੀਰੀਅਲ ਕਾਫੀ ਹਿੱਟ ਰਿਹਾ ਹੈ । ਇਸ ਤੋਂ ਬਾਅਦ ਗ੍ਰੇਸੀ ਸਿੰਘ ਨੇ ਆਮਿਰ ਖ਼ਾਨ ਦੀ ਫ਼ਿਲਮ ‘ਲਗਾਨ ‘ਚ ਵੀ ਕੰਮ ਕੀਤਾ।ਇਹ ਫ਼ਿਲਮ ਸੁਪਰ ਡੁਪਰ ਹਿੱਟ ਰਹੀ ਸੀ । ਅਜੇ ਦੇਵਗਨ ਦੀ ਫ਼ਿਲਮ ‘ਗੰਗਾਜਲ’ ‘ਚ ਵੀ ਉਨ੍ਹਾਂ ਨੇ ਕੰਮ ਕੀਤਾ ਸੀ ਪਰ ਇਸ ਫ਼ਿਲਮ ‘ਚ ਉਨ੍ਹਾਂ ਦਾ ਕਿਰਦਾਰ ਬਹੁਤ ਹੀ ਛੋਟਾ ਜਿਹਾ ਸੀ, ਜਿਸ ਦਾ ਉਨ੍ਹਾਂ ਨੂੰ ਨੁਕਸਾਨ ਹੀ ਹੋਇਆ ਸੀ ।

https://www.instagram.com/p/CBIed01p2jH/

ਜਿਸ ਤੋਂ ਬਾਅਦ ਗ੍ਰੇਸੀ ਨੇ ਸੰਜੇ ਦੱਤ ਦੀ ਫ਼ਿਲਮ ‘ਮੁੰਨਾ ਭਾਈ ਐਮ.ਬੀ.ਬੀ.ਐੱਸ’ ‘ਚ ਵੀ ਕੰਮ ਕੀਤਾ ਸੀ। ਪਰ ਇਸ ਫ਼ਿਲਮ ਤੋਂ ਬਾਅਦ ਉਨ੍ਹਾਂ ਨੂੰ ਫਾਇਦਾ ਨਹੀਂ ਹੋਇਆ ਅਤੇ ਉਨ੍ਹਾਂ ਨੂੰ ਫ਼ਿਲਮਾਂ ‘ਚ ਰੋਲ ਮਿਲਣੇ ਬੰਦ ਹੋ ਗਏ ਅਤੇ ਇਸ ਤੋਂ ਬਾਅਦ ਗ੍ਰੇਸੀ ਨੇ ਬੀ ਗ੍ਰੇਡ ਫ਼ਿਲਮਾਂ ‘ਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ । ਫ਼ਿਲਮਾਂ ‘ਚ ਕੰਮ ਨਾ ਮਿਲਦਾ ਵੇਖ ਉਨ੍ਹਾਂ ਨੇ ਮੁੜ ਤੋਂ ਟੀਵੀ ਇੰਡਸਟਰੀ ਦਾ ਰੁਖ ਕੀਤਾ ਅਤੇ ਕਈ ਟੀਵੀ ਸੀਰੀਅਲਸ ‘ਚ ਕੰਮ ਕੀਤਾ ।

https://www.instagram.com/p/CAAuxSzJd4j/

ਇਸ ਦੇ ਨਾਲ ਹੀ ਕਈ ਪੰਜਾਬੀ ਫ਼ਿਲਮਾਂ ‘ਚ ਵੀ ਕੰਮ ਕੀਤਾ ।ਜਿਸ ‘ਚ ‘ਚੂੜੀਆਂ’ ਅਤੇ ‘ਆਪਾਂ ਫਿਰ ਮਿਲਾਂਗੇ’ ਵਰਗੀਆਂ ਕਈ ਫ਼ਿਲਮਾਂ ਸ਼ਾਮਿਲ ਹਨ । ਉਹ ਅਕਸਰ ਬ੍ਰਹਮ ਕੁਮਾਰੀ ਆਸ਼ਰਮ ‘ਚ ਜਾਂਦੀ ਰਹਿੰਦੀ ਹੈ ਅਤੇ ਕਈ-ਕਈ ਘੰਟੇ ਮੇਡੀਟੇਸ਼ਨ ਕਰਦੀ ਹੈ ।

 

Related Post