ਗ੍ਰੀਨ ਕੌਫੀ ਦੇ ਹਨ ਕਈ ਫਾਇਦੇ, ਕਈ ਬਿਮਾਰੀਆਂ ‘ਚ ਹੈ ਲਾਭਦਾਇਕ

By  Shaminder January 18th 2021 07:14 PM

ਖੁਦ ਨੂੰ ਤਰੋਤਾਜ਼ਾ ਰੱਖਣ ਲਈ ਚਾਹ ਦਾ ਇਸਤੇਮਾਲ ਕਰਦੇ ਹੋ ।ਪਰ ਕੌਫੀ ‘ਚ ਵੀ ਅਜਿਹੇ ਗੁਣ ਹੁੰਦੇ ਹਨ ਜੋ ਤੁਹਾਨੂੰ ਤਰੋਤਾਜ਼ਾ ਰੱਖਦੀ ਹੈ । ਅੱਜ ਅਸੀਂ ਤੁਹਾਨੂੰ ਗਰੀਨ ਕੌਫੀ ਦੇ ਫਾਇਦੇ ਬਾਰੇ ਦੱਸਾਂਗੇ ।ਗਰੀਨ ਕੌਫੀ ਨਾ ਸਿਰਫ ਤੁਹਾਨੂੰ ਤਰੋਤਾਜ਼ਾ ਰੱਖਦੀ ਹੈ ਬਲਕਿ ਭਾਰ ਘਟਾਉਣ ‘ਚ ਵੀ ਮਦਦ ਕਰਦੀ ਹੈ ।

green coffee

ਕਈ ਦੇਸ਼ਾਂ ’ਚ ਗ੍ਰੀਨ ਕੌਫੀ ਵੀ ਕਾਫੀ ਪਾਪੂਲਰ ਹੈ ਅਤੇ ਹੌਲੀ-ਹੌਲੀ ਇਹ ਵਿਸ਼ਵ ਭਰ ’ਚ ਫੈਲ ਰਹੀ ਹੈ। ਕਈ ਸੋਧਾਂ ’ਚ ਗ੍ਰੀਨ ਕੌਫੀ ਦੇ ਫਾਇਦਿਆਂ ਨੂੰ ਗਿਣਾਇਆ ਗਿਆ ਹੈ। ਖ਼ਾਸ ਤੌਰ ’ਤੇ ਮੋਟਾਪੇ ਤੇ ਹਾਈ ਬੀਪੀ ’ਚ ਇਹ ਦਵਾ ਸਮਾਨ ਹੈ।

ਹੋਰ ਪੜ੍ਹੋ :  ਗਾਇਕਾ ਨੇਹਾ ਕੱਕੜ ਨੇ ਆਪਣੇ ਪਤੀ ਰੋਹਨਪ੍ਰੀਤ ਨੂੰ ਦਿੱਤੀ ਧਮਕੀ, ਵੀਡੀਓ ਵਾਇਰਲ

green coffee

 

ਇਸਤੋਂ ਇਲਾਵਾ ਗ੍ਰੀਨ ਕੌਫੀ ਨੂੰ ਡਿਟਾਕਸ ਦੇ ਰੂਪ ’ਚ ਵੀ ਇਸਤੇਮਾਲ ਕੀਤਾ ਜਾਂਦਾ ਹੈ। ਇਸਦੇ ਸੇਵਨ ਨਾਲ ਮੈਟਾਬੌਲਿਜ਼ਮ ’ਚ ਵੀ ਸੁਧਾਰ ਹੁੰਦਾ ਹੈ। ਮਾਹਿਰਾਂ ਦਾ ਗ੍ਰੀਨ ਕੌਫੀ ਬਾਰੇ ਕਹਿਣਾ ਹੈ ਕਿ ਇਕ ਦਿਨ ’ਚ ਘੱਟ ਤੋਂ ਘੱਟ 3 ਕੱਪ ਗ੍ਰੀਨ ਕੌਫੀ ਪੀਤੀ ਜਾ ਸਕਦੀ ਹੈ।

green coffee

ਹਾਲਾਂਕਿ, ਗ੍ਰੀਨ ਕੌਫੀ ਚੰਗੀ ਕੁਆਲਿਟੀ ਦੀ ਹੋਣੀ ਚਾਹੀਦੀ ਹੈ। ਨਾਲ ਹੀ ਕੌਫੀ ’ਚ ਕੈਫੀਨ ਨਾਮਾਤਰ ਹੋਵੇ। ਜੇਕਰ ਤੁਸੀਂ ਸਿਹਤਮੰਦ ਰਹਿਣਾ ਚਾਹੁੰਦੇ ਹੋ ਤਾਂ ਇਕ ਕੱਪ ਗ੍ਰੀਨ ਕੌਫੀ ਜ਼ਰੂਰ ਪੀਓ।

 

Related Post