ਗ੍ਰੀਨ ਟੀ ਦੇ ਫਾਇਦੇ ਜਾਣ ਕੇ ਤੁਸੀਂ ਵੀ ਰਹਿ ਜਾਓਗੇ ਦੰਗ, ਸਰੀਰ ਨੂੰ ਇਹ ਲਾਭ ਪਹੁੰਚਾਉਂਦੀ ਹੈ ਗ੍ਰੀਨ ਟੀ

By  Shaminder September 10th 2020 05:10 PM

ਆਪਣੇ ਆਪ ਨੂੰ ਫਿੱਟ ਰੱਖਣ ਲਈ ਅਸੀਂ ਜਿੱਥੇ ਯੋਗਾ ਤੇ ਜਿੰਮ ‘ਚ ਜਾ ਕੇ ਕਈ ਤਰ੍ਹਾਂ ਦੇ ਵਰਕ ਆਊਟ ਕਰਦੇ ਹਾਂ । ਇਸ ਦੇ ਨਾਲ ਹੀ ਆਪਣੇ ਆਪ ਨੂੰ ਸਲਿਮ ਦਿਖਾਉਣ ਲਈ ਡਾਈਟ ਦਾ ਵੀ ਖ਼ਾਸ ਖਿਆਲ ਰੱਖਦੇ ਹਾਂ । ਜਿੱਥੇ ਗਰਮ ਪਾਣੀ ਪੀ ਕੇ ਵਜ਼ਨ ਘਟਾਉਣ ਦੀ ਕੋਸ਼ਿਸ਼ ਕਰਦੇ ਹਾਂ, ਉੱਥੇ ਹੀ ਗਰੀਨ ਟੀ ਦਾ ਵੀ ਸਹਾਰਾ ਲਿਆ ਜਾਂਦਾ ਹੈ । ਗਰੀਨ ਟੀ ਜਿੱਥੇ ਭਾਰ ਘਟਾਉਣ ‘ਚ ਮਦਦਗਾਰ ਸਾਬਿਤ ਹੁੰਦੀ ਹੈ, ਇਸ ਦੇ ਨਾਲ ਹੀ ਇਸ ਦੇ ਹੋਰ ਵੀ ਕਈ ਫਾਇਦੇ ਹਨ । ਜਿਸ ਦੇ ਬਾਰੇ ਅੱਜ ਅਸੀਂ ਤੁਹਾਨੂੰ ਦੱਸਾਂਗੇ ।ਗ੍ਰੀਨ-ਟੀ ਭਾਰ ਘਟਾਉਣ 'ਚ ਲਾਭਕਾਰੀ ਹੋ ਸਕਦੀ ਹੈ।

green Tea 2 green Tea 2

ਇਸ 'ਚ ਮੌਜੂਦ ਐਂਟੀ-ਆਕਸੀਡੈਂਟ ਮੈਟਾਬੋਲਿਜ਼ਮ ਨੂੰ ਵਧਾ ਕੇ ਭਾਰ ਘਟਾਉਣ 'ਚ ਮਦਦ ਕਰ ਸਕਦੇ ਹਨ।ਇਸ ਵਿਸ਼ੇ 'ਤੇ ਕੀਤੀ ਗਈ ਇਕ ਖੋਜ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਗ੍ਰੀਨ ਟੀ ਚਿੰਤਾ ਘਟਾਉਣ ਦੇ ਨਾਲ ਦਿਮਾਗ ਦੇ ਕੰਮ 'ਚ ਸੁਧਾਰ ਲਿਆ ਸਕਦੀ ਹੈ। ਇਸ ਤੋਂ ਇਲਾਵਾ ਇਹ ਵੱਧ ਰਹੀ ਇਕਾਗਰਤਾ 'ਚ ਸਕਾਰਾਤਮਕ ਪ੍ਰਭਾਵ ਵੀ ਦਿਖਾ ਸਕਦੀ ਹੈ। ਗ੍ਰੀਨ ਟੀ ਪੀਣ ਦੇ ਲਾਭਾਂ 'ਚ ਸ਼ੂਗਰ ਦੀ ਰੋਕਥਾਮ ਵੀ ਸ਼ਾਮਲ ਹੈ।

green Tea 2 green Tea 2

ਹਾਰਵਰਡ ਮੈਡੀਕਲ ਸਕੂਲ ਦੀ ਇੱਕ ਰਿਪੋਰਟ ਅਨੁਸਾਰ ਗ੍ਰੀਨ-ਟੀ ਨੁਕਸਾਨਦੇਹ ਕੋਲੇਸਟ੍ਰੋਲ ਜਿਸ ਨਾਲ ਦਿਲ ਦੀ ਬਿਮਾਰੀ ਦੇ ਜੋਖਮ ਵਿੱਚ ਵਾਧਾ ਹੁੰਦਾ ਹੈ ਦੇ ਪੱਧਰ ਨੂੰ ਘੱਟ ਕਰ ਸਕਦੀ ਹੈ।ਗ੍ਰੀਨ ਟੀ ਦਾ ਸੇਵਨ ਇਮਿਊਨਿਟੀ ਨੂੰ ਬਿਹਤਰ ਬਣਾਉਣ 'ਚ ਮਦਦ ਕਰ ਸਕਦਾ ਹੈ।

green-tea-1 green-tea-1

ਗ੍ਰੀਨ ਟੀ ਦਾ ਸੇਵਨ ਹੱਡੀਆਂ ਲਈ ਵੀ ਲਾਭਕਾਰੀ ਹੋ ਸਕਦਾ ਹੈ। ਇਸ ਦੇ ਸੇਵਨ ਨਾਲ ਹੱਡੀਆਂ ਦੇ ਖਣਿਜਾਂ ਦੀ ਘਣਤਾ ਨੂੰ ਸੁਧਾਰ ਕੇ ਫਰੈਕਚਰ ਹੋਣ ਦੇ ਜੋਖਮ ਨੂੰ ਘੱਟ ਕੀਤਾ ਜਾ ਸਕਦਾ ਹੈ।

Related Post