'ਗੁੱਡੀਆਂ ਪਟੋਲੇ' ਦੇ ਟਰੇਲਰ ਲਈ ਹੋ ਜਾਓ ਤਿਆਰ, ਐਮੀ ਵਿਰਕ ਤੇ ਦੋਸਤਾਂ ਨੇ ਹਾਸੀਆਂ ਖੇਡੀਆਂ ਕਰਦੇ ਹੋਏ ਦੱਸਿਆ ਸਮਾਂ ਤੇ ਤਰੀਕ, ਦੇਖੋ ਵੀਡੀਓ

By  Aaseen Khan February 21st 2019 12:36 PM

ਗੁੱਡੀਆਂ ਪਟੋਲੇ ਦੇ ਟਰੇਲਰ ਲਈ ਹੋ ਜਾਓ ਤਿਆਰ, ਐਮੀ ਵਿਰਕ ਤੇ ਦੋਸਤਾਂ ਨੇ ਹਾਸੀਆਂ ਖੇਡੀਆਂ ਕਰਦੇ ਹੋਏ ਦੱਸਿਆ ਸਮਾਂ ਤੇ ਤਰੀਕ, ਦੇਖੋ ਵੀਡੀਓ : ਕੁਝ ਦਿਨ ਪਹਿਲਾਂ ਗੁਰਨਾਮ ਭੁੱਲਰ ਅਤੇ ਸੋਨਮ ਬਾਜਵਾ ਸਟਾਰਰ ਫਿਲਮ ਗੁੱਡੀਆਂ ਪਟੋਲੇ ਦਾ ਟਾਈਟਲ ਟਰੈਕ ਰਿਲੀਜ਼ ਕੀਤਾ ਗਿਆ ਜਿਸ ਨੂੰ ਦਰਸ਼ਕਾਂ ਨੇ ਖੂਬ ਪਸੰਦ ਕਿਤਾ। ਗੁਰਨਾਮ ਭੁੱਲਰ ਦੀ ਨਾਇਕ ਦੇ ਤੌਰ 'ਤੇ ਡੈਬਿਊ ਫਿਲਮ ਗੁੱਡੀਆਂ ਪਟੋਲੇ ਦੇ ਟਰੇਲਰ ਦੀ ਤਰੀਕ ਤੋਂ ਵੀ ਹੁਣ ਪਰਦਾ ਉੱਠ ਗਿਆ ਹੈ। ਜੀ ਹਾਂ ਪੰਜਾਬੀ ਕਲਾਕਾਰ ਐਮੀ ਵਿਰਕ ਨੇ ਹਾਸੀਆਂ ਖੇਡੀਆਂ ਕਰਦੇ ਹੋਏ ਫੈਨਜ਼ ਨੂੰ ਟਰੇਲਰ ਦੀ ਰਿਲੀਜ਼ ਡੇਟ ਦੱਸੀ ਹੈ। ਦੱਸ ਦਈਏ ਗੁੱਡੀਆਂ ਪਟੋਲੇ ਦਾ ਟਰੇਲਰ 22 ਫਰਵਰੀ ਨੂੰ ਸਵੇਰੇ ਦੱਸ ਵਜੇ ਰਿਲੀਜ਼ ਕੀਤਾ ਜਾ ਰਿਹਾ ਹੈ।

 

View this post on Instagram

 

Jaroor suneyo ?... parson svere GUDDIYAN PATOLE da trailer 10am... film releasing on 8th march... WAHEGURU JI MEHAR KARAN

A post shared by Ammy Virk ( ਐਮੀ ਵਿਰਕ ) (@ammyvirk) on Feb 20, 2019 at 6:38am PST

ਇੰਨ੍ਹਾਂ ਹੀ ਨਹੀਂ ਗੁਰਨਾਮ ਭੁੱਲਰ ਤੇ ਐਮੀ ਵਿਰਕ ਦੇ ਦੋਸਤਾਂ ਨੇ ਵੱਖ ਵੱਖ ਭਾਸ਼ਾਵਾਂ 'ਚ ਫਿਲਮ ਸਿਨੇਮਾ ਘਰਾਂ 'ਚ ਦੇਖਣ ਦੀ ਅਪੀਲ ਵੀ ਕੀਤੀ ਹੈ। ਫਿਲਮ ਗੁੱਡੀਆਂ ਪਟੋਲੇ ਵਿਜੇ ਕੁਮਾਰ ਅਰੋੜਾ ਵੱਲੋਂ ਡਾਇਰੈਕਟ ਕੀਤੀ ਗਈ ਹੈ। ਫਿਲਮ ਦੀ ਕਹਾਣੀ ਜਗਦੀਪ ਸਿੱਧੂ ਵੱਲੋਂ ਲਿਖੀ ਗਈ ਹੈ। ਫਿਲਮ ਨੂੰ ਭਗਵੰਤ ਵਿਰਕ ਅਤੇ ਨਵ ਵਿਰਕ ਵੱਲੋਂ ਪ੍ਰੋਡਿਊਸ ਕੀਤਾ ਗਿਆ ਹੈ।

ਹੋਰ ਵੇਖੋ : ਗੁਰਨਾਮ ਭੁੱਲਰ ਦਾ ਸੁਪਨਾ ਹੋਇਆ ਪੂਰਾ, ਫਿਲਮ ਦਾ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ ਖਾਸ ਸੰਦੇਸ਼

ਸੋਨਮ ਬਾਜਵਾ ਅਤੇ ਗੁਰਨਾਮ ਭੁੱਲਰ ਦੀ ਇਸ ਫਿਲਮ ਦਾ ਕਾਫੀ ਸਮੇਂ ਤੋਂ ਦਰਸ਼ਕਾਂ ਵੱਲੋਂ ਇੰਤਜ਼ਾਰ ਕੀਤਾ ਜਾ ਰਿਹਾ ਹੈ।ਫਿਲਮ 'ਚ ਜਿੱਥੇ ਗੁਰਨਾਮ ਭੁੱਲਰ ਅਤੇ ਸੋਨਮ ਬਾਜਵਾ ਲੀਡ ਰੋਲ ਨਿਭਾ ਰਹੇ ਹਨ, ਉੱਥੇ ਹੀ ਤਾਨੀਆ ਅਤੇ ਨਿਰਮਲ ਰਿਸ਼ੀ ਵੀ ਅਹਿਮ ਭੂਮਿਕਾ ਨਿਭਾਉਂਦੇ ਨਜ਼ਰ ਆਉਣ ਵਾਲੇ ਹਨ। ਫਿਲਮ ਗੁੱਡੀਆਂ ਪਟੋਲੇ 8 ਮਾਰਚ ਨੂੰ ਵੱਡੇ ਪਰਦੇ 'ਤੇ ਦੇਖਣ ਨੂੰ ਮਿਲਣ ਵਾਲੀ ਹੈ।

Related Post