'ਦੁੱਲਾ ਵੈਲੀ' ਫਿਲਮ 'ਚ ਨਿੰਜਾ ਬਣਿਆ 'ਵੈਲੀ ਜੱਟ' , ਦੇਖੋ ਵੀਡੀਓ

By  Aaseen Khan December 27th 2018 04:14 PM -- Updated: December 27th 2018 04:15 PM

'ਦੁੱਲਾ ਵੈਲੀ' ਫਿਲਮ 'ਚ ਨਿੰਜਾ ਬਣਿਆ 'ਵੈਲੀ ਜੱਟ' , ਦੇਖੋ ਵੀਡੀਓ : ਗੁੱਗੂ ਗਿੱਲ ਅਤੇ ਯੋਗਰਾਜ ਸਟਾਰਰ ਫਿਲਮ 'ਦੁੱਲਾ ਵੈਲੀ' ਦਾ ਨਵਾਂ ਗਾਣਾ 'ਵੈਲੀ ਜੱਟ' ਰਿਲੀਜ਼ ਹੋ ਚੁੱਕਿਆ ਹੈ। 'ਵੈਲੀ ਜੱਟ' ਗਾਣੇ ਨੂੰ ਆਵਾਜ਼ ਪੰਜਾਬੀਆਂ ਦੇ ਹਰਮਨ ਪਿਆਰੇ ਗਾਇਕ ਅਤੇ ਅਦਾਕਾਰ ਨਿੰਜਾ ਨੇ ਦਿੱਤੀ ਹੈ। ਗਾਣੇ 'ਚ ਨਿੰਜਾ ਸਟੂਡੀਉ 'ਚ ਖੜੇ ਹੋ ਕੇ ਗਾਉਂਦੇ ਦਿਖਾਈ ਦੇ ਰਹੇ ਹਨ। ਗੀਤ ਦੀ ਗੱਲ ਕਰੀਏ ਤਾਂ ਇਸ ਗਾਣੇ ਨੂੰ ਨਿੰਜਾ ਨੇ ਆਪਣੇ ਉਸੇ ਦਮਦਾਰ ਅੰਦਾਜ਼ 'ਚ ਗਾਇਆ ਹੈ , ਜਿਸ 'ਚ ਉਹ ਅਕਸਰ ਆਪਣੀ ਗਾਇਕੀ ਦਾ ਦਮ ਦਿਖਾਉਂਦੇ ਦਿਸਦੇ ਹਨ।

https://www.youtube.com/watch?v=jMyO4AnOWb0

ਗਾਣੇ ਦਾ ਮਿਊਜ਼ਿਕ ਲੇਜੈਂਡਰੀ ਗਾਇਕ ਸਰਦੂਲ ਸਿਕੰਦਰ ਦੇ ਬੇਟੇ ਸਰੰਗ ਸਿਕੰਦਰ ਹੋਰਾਂ ਨੇ ਕੀਤਾ ਹੈ। ਗਾਣੇ ਦੇ ਬੋਲ ਦਲਬੀਰ ਕੰਗ ਹੋਰਾਂ ਨੇ ਲਿਖੇ ਹਨ। ਫਿਲਮ ਦੁੱਲਾ ਵੈਲੀ ਦੇ ਇਸ ਗਾਣੇ ਨੂੰ ਦਰਸ਼ਕਾਂ ਵੱਲੋਂ ਬਹੁਤ ਪਿਆਰ ਦਿੱਤਾ ਜਾ ਰਿਹਾ ਹੈ ਅਤੇ ਯੂ ਟਿਊਬ 'ਤੇ ਗਾਣਾ ਟਰੈਂਡਿੰਗ 'ਚ ਬਣਿਆ ਹੋਇਆ ਹੈ। ਫਿਲਮ ਦੁੱਲਾ ਵੈਲੀ 'ਚ ਗੁੱਗੂ ਗਿੱਲ ਅਤੇ ਯੋਗਰਾਜ ਸਿੰਘ ਆਪਣੇ ਪੁਰਾਣੇ ਅੰਦਾਜ਼ 'ਚ ਨਜ਼ਰ ਆਉਣਗੇ। ਦੋਨੋ ਦਿੱਗਜ ਕਲਾਕਾਰ ਆਪਣੀ ਅਦਾਕਾਰੀ ਦਾ ਲੋਹਾ ਮਨਵਾ ਰਹੇ ਹਨ। ਯੋਗਰਾਜ ਅਤੇ ਗੁੱਗੂ ਗਿੱਲ ਤੋਂ ਇਲਾਵਾ ਫਿਲਮ 'ਚ ਗਾਇਕ ਅਤੇ ਰਾਜਨੇਤਾ ਮੁਹੰਮਦ ਸਦੀਕ ਵੀ ਨਜ਼ਰ ਆ ਰਹੇ ਹਨ।

Guggu Gill and yograj singh starer movie 's new song Vaily Jatt released Sung by Ninja 'ਦੁੱਲਾ ਵੈਲੀ' ਫਿਲਮ 'ਚ ਨਿੰਜਾ ਬਣਿਆ 'ਵੈਲੀ ਜੱਟ' , ਦੇਖੋ ਵੀਡੀਓ

ਹੋਰ ਪੜ੍ਹੋ : ਫਿਰ ਦੇਖਣ ਨੂੰ ਮਿਲੇਗੀ ਗੁੱਗੂ ਗਿੱਲ ਤੇ ਯੋਗਰਾਜ ਦੀ ਦਮਦਾਰ ਕਮਿਸਟਰੀ , ਦੇਖੋ ਵੀਡੀਓ

ਫਿਲਮ ਦੁੱਲਾ ਵੈਲੀ 4 ਜਨਵਰੀ ਨੂੰ ਵੱਡੇ ਪਰਦੇ 'ਤੇ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਨੂੰ ਦੇਵੀ ਸ਼ਰਮਾ ਵੱਲੋਂ ਡਾਇਰੈਕਟ ਕੀਤਾ ਗਿਆ ਹੈ | ਮਲਕੀਤ ਬੁੱਟਰ ਅਤੇ ਸੰਦੀਪ ਪਰਸਾਦ ਵੱਲੋਂ ਇਸ ਫਿਲਮ ਨੂੰ ਪ੍ਰੋਡਿਊਸ ਕੀਤਾ ਜਾ ਰਿਹਾ ਹੈ। ਕੁਝ ਦਿਨ ਪਹਿਲਾਂ ਦੁੱਲਾ ਵੈਲੀ ਫਿਲਮ ਦਾ ਟਰੇਲਰ ਰਿਲੀਜ਼ ਕੀਤਾ ਗਿਆ ਸੀ , ਜਿਸ ਨੂੰ ਦਰਸ਼ਕਾਂ ਨੇ ਪਸੰਦ ਕੀਤਾ। ਹੁਣ ਦੇਖਣਾ ਹੋਵੇਗਾ ਫਿਲਮ ਨੂੰ ਟਿਕਟ ਖਿੜਕੀ ਤੋਂ ਕਿੰਨ੍ਹਾ ਕੁ ਚੰਗਾ ਰਿਸਪਾਂਸ ਮਿਲਦਾ ਹੈ।

Related Post