ਸਰਦਾਰਾਂ ਦੇ ਕਾਕੇ ਗੱਗੂ ਗਿੱਲ ਦੀ ਇਸ ਤਰ੍ਹਾਂ ਹੋਈ ਸੀ ਪੰਜਾਬੀ ਫਿਲਮਾਂ 'ਚ ਐਂਟਰੀ, ਜਾਣੋਂ ਪੂਰੀ ਕਹਾਣੀ 

By  Rupinder Kaler January 22nd 2019 04:21 PM -- Updated: January 22nd 2019 05:29 PM

ਪਾਲੀਵੁੱਡ ਵਿੱਚ ਗੱਗੂ ਗਿੱਲ ਉਹ ਨਾਂ ਹੈ ਜਿਸ ਨੇ ਪੰਜਾਬੀ ਫਿਲਮ ਇੰਡਸਟਰੀ ਨੂੰ ਕਈ ਬਿਹਤਰੀਨ ਫਿਲਮਾਂ ਦਿੱਤੀਆਂ ।ਉਹਨਾਂ ਦੀ ਅਦਾਕਾਰੀ ਦਾ ਹਰ ਕੋਈ ਕਾਇਲ ਹੈ । ਖਾਸ ਕਰਕੇ ਉਹਨਾਂ ਦੇ ਡਾਈਲੌਗ ਬੋਲਣ ਦੇ ਅੰਦਾਜ਼ ਦਾ । ਜੇਕਰ ਉਹਨਾਂ ਦੇ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਗੱਗੂ ਗਿੱਲ ਦਾ ਜਨਮ 13  ਫਰਵਰੀ ਨੂੰ ਮੁਕਤਸਰ ਸਾਹਿਬ ਦੇ ਪਿੰਡ ਮਾਹਣੀ ਖੇੜਾ ਵਿੱਚ ਸਰਦਾਰ ਸੁਰਜੀਤ ਸਿੰਘ ਦੇ ਘਰ ਹੋਇਆ ਸੀ । ਗੱਗੂ ਗਿੱਲ ਦੇ ਚਾਰ ਭੈਣ ਭਰਾ ਹਨ । ਉਹਨਾਂ ਦੇ ਸਭ ਤੋਂ ਵੱਡੇ ਭਰਾ ਦਾ ਨਾਂ ਭੁਪਿੰਦਰ ਗਿੱਲ, ਦਵਿੰਦਰ ਗਿੱਲ, ਰੁਪਿੰਦਰ ਗਿੱਲ ਹੈ । ਗੱਗੂ ਗਿੱਲ ਦੇ ਅਸਲ ਨਾਂ ਕੁਲਵਿੰਦਰ ਸਿੰਘ ਗਿੱਲ ਹੈ । ਪਰ ਉਹਨਾਂ ਦਾ ਫਿਲਮੀ ਨਾਂ ਗੱਗੂ ਗਿੱਲ ਹੈ ।

Gugu Gill Gugu Gill

ਗੱਗੂ ਗਿੱਲ ਦੇ ਦੋ ਬੇਟੇ ਹਨ ਜਿੰਨਾ ਦਾ ਨਾਂ ਗੁਰਅੰਮ੍ਰਿਤ ਗਿੱਲ ਹੈ । ਗੁਰਅੰਮ੍ਰਿਤ ਗਿੱਲ ਨੂੰ ਪੰਜਾਬ ਦਾ ਸਭ ਤੋਂ ਛੋਟੀ ਉਮਰ ਦਾ ਸਰਪੰਚ ਹੋਣ ਦਾ ਮਾਣ ਵੀ ਹਾਸਲ ਹੈ । ਗੁਰਅੰਮ੍ਰਿਤ ਮਹਿਜ 22  ਸਾਲਾਂ ਦਾ ਸੀ ਜਦੋਂ ਉਹ ਪਿੰਡ ਦਾ ਸਰਪੰਚ ਬਣਿਆ । ਗੱਗੂ ਗਿੱਲ ਦੇ ਸਭ ਤੋਂ ਛੋਟੇ ਬੇਟੇ ਦਾ ਨਾਂ ਗੁਰਜੋਤ ਗਿੱਲ ਹੈ । ਗੱਗੂ ਗਿੱਲ ਨੇ 1981  ਵਿੱਚ ਪੰਜਾਬੀ ਫਿਲਮ ਇੰਡਸਟਰੀ ਵਿੱਚ ਪੈਰ ਰੱਖਿਆ ਸੀ ਉਦੋਂ ਤੋਂ ਲੈ ਕੇ ਹੁਣ ਤੱਕ ਉਹ ਕਈ ਹਿੱਟ ਫਿਲਮਾਂ ਦੇ ਚੁੱਕੇ ਹਨ ।

Guggu Gill | Family | Guggu Gill | Family |

ਗੱਗੂ ਗਿੱਲ ਦੇ ਫਿਲਮਾਂ ਵਿੱਚ ਆਉਣ ਪਿੱਛੇ ਇੱਕ ਕਹਾਣੀ ਹੈ । ਗੱਗੂ ਗਿੱਲ ਦੇ ਪਰਿਵਾਰ ਦਾ ਫਿਲਮਾਂ ਨਾਲ ਕੋਈ ਵਾਸਤਾ ਨਹੀਂ ਸੀ ।ਪਰ ਗੱਗੂ ਗਿੱਲ ਦੇ ਭਰਾ ਦਵਿੰਦਰ ਗਿੱਲ ਦਾ ਦੋਸਤ ਬਲਦੇਵ ਗੋਸ਼ਾ ਫਿਲਮਾਂ ਵਿੱਚ ਕੰਮ ਕਰਦਾ ਸੀ । ਇਸ ਦੌਰਾਨ ਬਲਦੇਵ ਸਿੰਘ ਗੋਸ਼ਾ ਨੇ ਪਿੰਡ ਮਾਹਣੀ ਖੇੜਾ ਵਿੱਚ ਫਿਲਮ ਪੁੱਤ ਜੱਟਾਂ ਦੇ ਦੀ ਸ਼ੂਟਿੰਗ ਕੀਤੀ ਸੀ । ਇਸ ਸਭ ਦੇ ਚਲਦੇ ਗੱਗੂ ਗਿੱਲ ਨੇ ਬਲਦੇਵ ਨੂੰ ਸਿਫਾਰਸ਼ ਕੀਤੀ ਸੀ ਕਿ ਉਹ ਆਪਣੇ ਕੁੱਤੇ, ਉਹਨਾਂ ਦੀ ਫਿਲਮ ਵਿੱਚ ਦਿਖਾਉਣਾ ਚਾਹੁੰਦੇ ਹਨ ਤਾਂ ਫਿਲਮ ਦੇ ਡਾਇਰੈਕਟਰ ਨੇ ਗੱਗੂ ਗਿੱਲ ਨੂੰ ਇੱਕ ਡਾਈਲੌਗ ਦਿੱਤਾ । ਇਹ ਡਾਈਲੌਗ ਪੰਜਾਬ ਦੇ ਲੋਕਾਂ ਨੂੰ ਏਨਾ ਪਸੰਦ ਆਇਆ ਕਿ ਇਹ ਹਰ ਇੱਕ ਦੀ ਜ਼ੁਬਾਨ 'ਤੇ ਚੜ ਗਿਆ।

Guggu Gill | Family | Guggu Gill | Family |

ਇਸ ਤੋਂ ਬਾਅਦ ਗੱਗੂ ਗਿੱਲ ਨੂੰ ਉਹਨਾਂ ਦੀ ਪਹਿਲੀ ਫਿਲਮ ਗੱਭਰੂ ਪੰਜਾਬ ਦੇ ਮਿਲੀ ਇਸ ਫਿਲਮ ਵਿੱਚ ਉੁਹ ਵਿਲੇਨ ਬਣੇ ਸਨ । ਇਸ ਫਿਲਮ ਵਿੱਚ ਗੁਰਦਾਸ ਮਾਨ ਹੀਰੋ ਸਨ । ਇਸ ਫਿਲਮ ਲਈ ਉਹਨਾਂ ਨੂੰ ਬੈਸਟ ਵਿਲੇਨ ਦਾ ਅਵਾਰਡ ਵੀ ਮਿਲਿਆ ਸੀ । ਇਸ ਤੋਂ ਬਾਅਦ ਉਹਨਾਂ ਦਾ ਫਿਲਮੀ ਸਫਰ ਸ਼ੁਰੂ ਹੋ ਗਿਆ । ਇਸ ਤੋਂ ਬਾਅਦ ਉਹਨਾਂ ਨੇ ਇੱਕ ਤੋਂ ਬਾਅਦ ਇੱਕ ਫਿਲਮਾਂ ਕੀਤੀਆਂ, ਜਿਵੇਂ ਕੁਰਬਾਨੀ ਜੱਟ ਦੀ ਇਸ ਫਿਲਮ ਵਿੱਚ ਉਹਨਾਂ ਦੇ ਨਾਲ ਧਰਮਿੰਦਰ ਨੇ ਕੰਮ ਕੀਤਾ ਸੀ ।

https://www.youtube.com/watch?v=eKydrksY2Qk

ਇਸ ਤੋਂ ਬਾਅਦ ਉਹਨਾਂ ਦੀ ਫਿਲਮ ਆਈ ਅਣਖ ਜੱਟਾਂ ਦੀ, ਬਦਲਾ ਜੱਟੀ ਦਾ, ਜੱਟ ਜਿਊਣਾ ਮੋੜ, ਜ਼ੈਲਦਾਰ, ਜੱਟ ਤੇ ਜ਼ਮੀਨ, ਬਾਗੀ ਸੂਰਮੇ, ਮਿਰਜ਼ਾ ਜੱਟ, ਵੈਰੀ, ਮੁਕੱਦਰ, ਟਰੱਕ ਡਰਾਇਵਰ, ਲਲਕਾਰਾ ਜੱਟੀ ਦਾ, ਜੰਗ ਦਾ ਮੈਦਾਨ, ਪ੍ਰਤਿੱਗਿਆ, ਜੱਟ ਬੁਆਏਜ਼, ਪੁੱਤ ਜੱਟਾਂ ਦੇ ਸਮੇਤ ਹੋਰ ਕਈ ਫਿਲਮਾਂ ਵਿੱਚ ਕੰਮ ਕੀਤਾ । ਗੱਗੂ ਗਿੱਲ ਹੁਣ ਤੱਕ 70  ਤੋਂ ਵੱਧ ਫਿਲਮਾਂ ਵਿੱਚ ਕੰਮ ਕਰ ਚੁੱਕੇ ਹਨ ।

https://www.youtube.com/watch?v=gvSM75f2zeU

ਗੱਗੂ ਗਿੱਲ ਨੇ ਪੰਜਾਬ ਦੀਆਂ ਨਾਮਵਰ ਐਕਟਰੈੱਸਾਂ ਨਾਲ ਕੰਮ ਕੀਤਾ ਜਿਨ੍ਹਾਂ ਵਿੱਚ ਦਿਲਜੀਤ ਕੌਰ, ਉਪਾਸਨਾ ਸਿੰਘ, ਪ੍ਰੀਤੀ ਸੱਪਰੂ, ਮਨਜੀਤ ਕੁਲਾਰ, ਹੋਰ ਕਈ ਹੀਰੋਇਨਾਂ ਨਾਲ ਕੰਮ ਕੀਤਾ । ਗੱਗੂ ਗਿੱਲ ਨੂੰ ਉਹਨਾਂ ਦੀ ਅਦਾਕਾਰੀ ਲਈ ਕਈ ਅਵਾਰਡ ਵੀ ਮਿਲੇ ਹਨ ।

https://www.youtube.com/watch?v=pHQK7pkwFVE

ਉਹਨਾਂ ਨੂੰ 1992  ਵਿੱਚ ਬੈਸਟ ਹੀਰੋ ਅਵਾਰਡ ਮਿਲਿਆ । ਇਸ ਤੋਂ ਇਲਾਵਾ ਉਹਨਾਂ ਨੂੰ ਲਾਈਫ ਟਾਈਮ ਅਚੀਵਮੈਂਟ ਅਵਾਰਡ ਵੀ ਮਿਲਿਆ । ਗੱਗੂ ਗਿੱਲ ਦੇ ਸ਼ੌਂਕਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੂੰ ਕੁੱਤੇ ਰੱਖਣ ਦਾ ਸ਼ੌਂਕ ਹੈ । ਇਸ ਤੋਂ ਇਲਾਵਾ ਉਹਨਾਂ ਨੂੰ ਘੋੜੀਆਂ ਰੱਖਣ ਦਾ ਵੀ ਬਹੁਤ ਸ਼ੌਂਕ ਹੈ ।

Related Post