ਅੱਜ ਹੈ ਗੁਲਜ਼ਾਰ ਦਾ ਜਨਮ ਦਿਨ, ਜਨਮ ਦਿਨ ’ਤੇ ਜਾਣੋਂ ਕਿਸ ਤਰ੍ਹਾਂ ਸੰਪੂਰਣ ਸਿੰਘ ਕਾਲਰਾ ਬਣਿਆ ‘ਗੁਲਜ਼ਾਰ’

By  Rupinder Kaler August 18th 2020 03:26 PM

ਸੰਪੂਰਣ ਸਿੰਘ ਕਾਲਰਾ ਜਿਨ੍ਹਾਂ ਨੂੰ ਪੁਰੀ ਦੁਨੀਆ ਤੇ ਗੁਲਜ਼ਾਰ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ, ਉਹ ਬਹੁਤ ਸਾਰੀਆਂ ਕਲਾਵਾਂ ਨਾਲ ਲਬਰੇਜ ਹਨ । ਉਹ ਇੱਕ ਸ਼ਾਇਰ, ਲੇਖਕ, ਗੀਤਕਾਰ, ਨਿਰਮਾਤਾ ਨਿਰਦੇਸ਼ਕ ਵੀ ਹਨ । ਗੁਲਜ਼ਾਰ ਦਾ ਜਨਮ 18 ਅਗਸਤ 1934 ਨੂੰ ਪਾਕਿਸਤਾਨੀ ਪੰਜਾਬ ਦੇ ਜੇਲ੍ਹਮ ਵਿੱਚ ਹੋਇਆ ਸੀ । ਬਟਵਾਰੇ ਤੋਂ ਬਾਅਦ ਉਹਨਾਂ ਦਾ ਪੂਰਾ ਪਰਿਵਾਰ ਅੰਮ੍ਰਿਤਸਰ ਵਿੱਚ ਆ ਕੇ ਵੱਸ ਗਿਆ ਸੀ, ਪਰ ਉਹਨਾਂ ਦਾ ਮਨ ਅੰਮ੍ਰਿਤਸਰ ਵਿੱਚ ਨਹੀਂ ਲੱਗਿਆ ਜਿਸ ਕਰਕੇ ਉਹ ਮੁੰਬਈ ਆ ਕੇ ਵੱਸ ਗਏ ।

https://www.instagram.com/p/CEBHLanA3Pu/

ਗੁਲਜ਼ਾਰ ਨੂੰ ਬਚਪਨ ਤੋਂ ਹੀ ਕਵਿਤਾਵਾਂ ਤੇ ਗੀਤ ਲਿਖਣ ਦਾ ਸ਼ੌਂਕ ਸੀ ਇਸੇ ਸ਼ੌਂਕ ਨੇ ਉਹਨਾਂ ਨੂੰ ਗੁਲਜ਼ਾਰ ਬਣਾ ਦਿੱਤਾ । ਮੁੰਬਈ ਆ ਕੇ ਉਹਨਾਂ ਨੇ ਇੱਕ ਗੈਰੇਜ ਵਿੱਚ ਕੰਮ ਕੀਤਾ ਉਹ ਜਦੋਂ ਵੀ ਆਪਣੇ ਕੰਮ ਤੋਂ ਵਿਹਲੇ ਹੁੰਦੇ ਤਾਂ ਕਵਿਤਾਵਾਂ ਲਿਖਣ ਲੱਗ ਜਾਂਦੇ । ਗੁਲਜ਼ਾਰ ਨੇ ਆਪਣੇ ਕਰੀਅਰ ਦੀ ਸ਼ੁਰੂਆਤ 1960 ਵਿੱਚ ਵਿਮਲ ਰਾਏ ਦੇ ਸਹਾਇਕ ਦੇ ਤੌਰ ਤੇ ਕੀਤੀ ਸੀ । ਉਹਨਾਂ ਨੇ ਰਿਸ਼ੀਕੇਸ਼ ਮੁਖਰਜੀ ਤੇ ਹੇਮੰਤ ਕੁਮਾਰ ਦੇ ਸਹਾਇਕ ਦੇ ਤੌਰ ਤੇ ਵੀ ਕੰਮ ਕੀਤਾ ।

https://www.instagram.com/p/B6vf8WKgg76/

ਗੀਤਕਾਰ ਦੇ ਤੌਰ ਤੇ ਉਹਨਾਂ ਨੇ ਵਿਮਲ ਰਾਏ ਦੀ ਫ਼ਿਲਮ ਬੰਦਿਨੀ ਤੋਂ ਸ਼ੁਰੂ ਕੀਤਾ ਸੀ । ਇਸ ਫ਼ਿਲਮ ਵਿੱਚ ਉਹਨਾਂ ਨੇ ਪਹਿਲਾ ਗਾਣਾ ‘ਮੋਰਾ ਗੋਰਾ ਰੰਗ ਲੇਈ ਲੇ’ ਲਿਖਿਆ ਜਿਹੜਾ ਸੁਪਰ ਹਿੱਟ ਰਿਹਾ । ਬਤੌਰ ਨਿਰਦੇਸ਼ਕ ਗੁਰਜ਼ਾਰ ਨੇ 1971 ਵਿੱਚ ਆਈ ਫ਼ਿਲਮ ‘ਮੇਰੇ ਅਪਨੇ’ ਤੋਂ ਆਪਣਾ ਕਰੀਅਰ ਸ਼ੁਰੂ ਕੀਤਾ । ਗੁਲਜ਼ਾਰ ਨੇ ਫ਼ਿਲਮ ਇੰਡਸਟਰੀ ਨੂੰ ਬਹੁਤ ਕੁਝ ਦਿੱਤਾ ਬਹੁਤ ਸਾਰੇ ਗਾਣੇ ਤੇ ਫ਼ਿਲਮਾਂ ਜਿਹੜੀਆਂ ਹਿੱਟ ਰਹੀਆਂ ।

https://www.instagram.com/p/BmKykmwF9sh/

Related Post