ਗੁਰਬਾਣੀ ਦੇ ਦੋ ਸ਼ਬਦਾਂ ਨੇ ਬਦਲੀ ਅੰਮ੍ਰਿਤਸਰ ਦੇ ਨਾਮੀ ਗੈਂਗਸਟਰ ਦੀ ਜ਼ਿੰਦਗੀ

By  Rupinder Kaler September 9th 2020 05:33 PM

ਕਹਿੰਦੇ ਹਨ ਕਿ ਗੁਰਬਾਣੀ ਦਾ ਇੱਕ ਸ਼ਬਦ ਕਿਸੇ ਦੀ ਜ਼ਿੰਗੀ ਬਦਲ ਦਿੰਦਾ ਹੈ, ਅਜਿਹਾ ਹੀ ਕੁਝ ਹੋਇਆ ਸੀ ਸਾਬਕਾ ਗੈਂਗਸਟਰ ਰਵਨੀਤ ਸਿੰਘ ਉਰਫ ਸੋਨੂੰ ਮੋਟਾ ਦੇ ਨਾਲ । ਸੋਨੂੰ ਮੋਟੇ ਦੀ ਕਹਾਣੀ ਫ਼ਿਲਮੀ ਤਾਂ ਲੱਗਦੀ ਹੈ ਪਰ ਸੱਚੀ ਹੈ । ਸੋਨੂੰ ਦੀ ਜ਼ਿੰਦਗੀ ਵਿੱਚ ਸਾਲ 2000 ਵਿੱਚ ਅਜਿਹੀ ਘਟਨਾ ਵਾਪਰੀ ਸੀ ਜਿਸ ਕਰਕੇ ਉਸ ਨੇ ਗੈਂਗਸਟਰ ਬਣਨ ਦਾ ਫੈਸਲਾ ਲਿਆ । ਪਰ ਅੱਜ ਉਹ ਸਮਾਜ ਦਾ ਨੇਕ ਇਨਸਾਨ ਹੈ ।

ਰੋਜਾਨਾ ਗੁਰਬਾਣੀ ਸੁਣਦਾ ਹੈ ਤੇ ਲੋੜਵੰਦਾਂ ਦੀ ਮਦਦ ਕਰਦਾ ਹੈ । ਸੋਨੂੰ ਦਾ ਕਹਿਣਾ ਹੈ ਕਿ ਕੋਈ ਇਨਸਾਨ ਮਰਜੀ ਨਾਲ ਗੈਂਗਸਟਰ ਨਹੀਂ ਬਣਦਾ ਕਿਸੇ ਬੰਦੇ ਨੂੰ ਹਲਾਤ ਗੈਂਗਸਟਰ ਬਣਾ ਦਿੰਦੇ ਹਨ, ਤੇ ਇਹ ਰਸਤਾ ਕਿਸੇ ਨੂੰ ਨਹੀਂ ਚੁਨਣਾ ਨਹੀਂ ਚਾਹੀਦਾ ।

ਸੋਨੂੰ ਨੇ ਕਿਹਾ ਕਿ ਵਾਹਿਗੁਰੂ ਦੀ ਮਿਹਰ ਸਦਕਾ ਮੈਂ ਹੁਣ ਗੈਂਗਸਟਰ ਤੋਂ ਆਮ ਇਨਸਾਨ ਦੀ ਜ਼ਿੰਦਗੀ ਜਿਊਣੀ ਸ਼ੁਰੂ ਕਰ ਦਿੱਤੀ ਹੈ । ਸੋਨੂੰ ਹੁਣ ਹਰ ਰੋਜ ਗੁਰਦੁਆਰਾ ਗੁਰੂ ਦੇ ਮਹਿਲ ਸਾਹਿਬ ਵਿੱਚ ਗੁਰਬਾਣੀ ਸਰਵਣ ਕਰਨ ਜਾਂਦਾ ਹੈ । ਪਿੰਗਲਵਾੜੇ ਦੇ ਮੰਦਬੁੱਧੀ ਬੱਚਿਆਂ ਦੀ ਸੇਵਾ ਕਰਨਾ ਉਸ ਦਾ ਮੁੱਖ ਟੀਚਾ ਹੈ । ਉਸ ਦਾ ਕਹਿਣਾ ਹੈ ਕਿ ਸੇਵਾ ਕਰਕੇ ਉਸ ਦੇ ਮਨ ਨੂੰ ਬਹੁਤ ਸ਼ਾਂਤੀ ਮਿਲਦੀ ਹੈ ।

Related Post