ਗੁਰਦਾਸ ਮਾਨ ਨੇ ਛੱਲਾ ਗੀਤ ਨਾਲ ਦਿੱਤੀ ਬਾਲੀਵੁੱਡ ਦੀ ਸ਼੍ਰੀਦੇਵੀ ਨੂੰ ਸ਼ਰਧਾਂਜਲੀ

By  Gourav Kochhar February 28th 2018 11:26 AM

ਬਾਲੀਵੁੱਡ ਦੀ ਮਸ਼ਹੂਰ ਅਭਿਨੇਤਰੀ ਸ਼੍ਰੀਦੇਵੀ ਹੁਣ ਸਾਡੇ 'ਚ ਨਹੀਂ ਰਹੀ। 24 ਫਰਵਰੀ ਨੂੰ ਦੁਬਈ 'ਚ ਉਨ੍ਹਾਂ ਨੇ ਆਪਣੇ ਆਖਰੀ ਸਾਹ ਲਏ। ਕਲ ਦੁਬਈ ਤੋਂ ਸ਼੍ਰੀਦੇਵੀ ਦੀ ਮ੍ਰਿਤਕ ਦੇਹ ਭਾਰਤ ਲੈ ਕੇ ਆਇਆ ਗਿਆ। ਅੱਜ ਮੁੰਬਈ 'ਚ ਸ਼੍ਰੀਦੇਵੀ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।

ਸ਼੍ਰੀਦੇਵੀ ਦੀ ਮੌਤ ਨਾਲ ਬਾਲੀਵੁੱਡ ਦੇ ਨਾਲ-ਨਾਲ ਪੰਜਾਬੀ ਸਿਤਾਰੇ ਵੀ ਸਦਮੇ 'ਚ ਹਨ। ਕਈ ਪੰਜਾਬੀ ਸਿਤਾਰਿਆਂ ਨੇ ਸ਼੍ਰੀਦੇਵੀ ਨੂੰ ਸ਼ਰਧਾਂਜਲੀ ਦਿੱਤੀ ਹੈ | ਹੁਣ ਇਨ੍ਹਾਂ 'ਚ ਪੰਜਾਬ ਦੇ ਦਿੱਗਜ ਗਾਇਕ ਗੁਰਦਾਸ ਮਾਨ ਦਾ ਨਾਂ ਵੀ ਸ਼ਾਮਲ ਹੋ ਗਿਆ ਹੈ।

ਗੁਰਦਾਸ ਮਾਨ Gurdas Maan ਨੇ ਹਾਲ ਹੀ ਚ ਚੰਡੀਗੜ੍ਹ ਚ ਆਪਣੇ ਇਕ ਸ਼ੋ ਵਿਚ ਗੀਤ ਛੱਲਾ ਗਾਣੇ ਨੂੰ ਗਾਉਂਦੇ ਹੂਏ ਸ਼੍ਰੀਦੇਵੀ ਨੂੰ ਸ਼ਰਧਾਂਜਲੀ ਦਿਤੀ | ਗੀਤ ਗਾਉਂਦੇ ਹੋਏ ਉਨ੍ਹਾਂਨੇ ਕਿਹਾ "ਸ਼੍ਰੀਦੇਵੀ ਜੀ ਇਸ ਦੁਨੀਆਂ ਵਿਚ ਨਹੀਂ ਰਹੇ | ਸ਼੍ਰੀਦੇਵੀ ਜੀ, ਇਕ ਬੇਹੇਤਰੀਨ ਕਲਾਕਾਰਾ | ਜਿਸ ਦੀ ਅੱਖਾਂ ਵਿਚ,ਰੋਮ ਰੋਮ ਵਿਚ ਅਦਾਇਗੀ, ਇਸ ਦੁਨੀਆਂ ਵਿਚ ਨਹੀਂ ਰਹੇ | ਛੱਲਾ ਗੱਲ ਦੇ ਵੇ ਗਾਨੀ, ਤੁਰ ਗਏ ਦਿਲਾਂ ਦੇ ਜਾਨੀ | ਲਵ ਯੂ ਸੋ ਮੱਚ | ਸ਼੍ਰੀਦੇਵੀ ਜੀ |"

ਸਾਡੇ ਵੱਲੋ ਤੇ PTC Network ਵੱਲੋ ਵੀ ਬਾਲੀਵੁੱਡ ਦੀ "ਚਾਂਦਨੀ" ਸ਼੍ਰੀਦੇਵੀ ਜੀ ਨੂੰ ਦਿਲੋਂ ਸ਼ਰਧਾਂਜਲੀ ||

Related Post