ਗੁਰਦਾਸ ਮਾਨ ਨਾਲ ਛੋਟੀ ਜਿਹੀ ਬੱਚੀ ਨੇ ਘੜਾ ਵਜਾ ਕੇ ਕਰਾਈ ਧੰਨ-ਧੰਨ, ਵੇਖੋ ਵੀਡਿਓ

By  Shaminder December 22nd 2018 03:15 PM -- Updated: December 22nd 2018 04:22 PM

ਗੁਰਦਾਸ ਮਾਨ ਦਾ ਇੱਕ ਵੀਡਿਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ ।ਇਸ ਵੀਡਿਓ 'ਚ ਗੁਰਦਾਸ ਮਾਨ ਇੱਕ ਬੱਚੀ ਦੇ ਨਾਲ ਆਪਣੇ ਸਾਜ਼ਾਂ 'ਤੇ ਪਰਫਾਰਮ ਕਰਦੇ ਨਜ਼ਰ ਆ ਰਹੇ ਨੇ । ਇਸ ਵੀਡਿਓ 'ਚ ਤੁਸੀਂ ਵੇਖ ਸਕਦੇ ਹੋ ਕਿ ਗੁਰਦਾਸ ਮਾਨ ਇਸ ਬੱਚੀ ਨਾਲ ਪਰਫਾਰਮ ਕਰਦੇ ਹੋਏ ਨਜ਼ਰ ਆ ਰਹੇ ਨੇ ।

ਹੋਰ ਵੇਖੋ :ਸਾਬਕਾ ਕ੍ਰਿਕੇਟਰ ਸਚਿਨ ਤੇਂਦੁਲਕਰ ਪਤਨੀ ਨਾਲ ਪਹੁੰਚੇ ਸ਼੍ਰੀ ਹਰਿਮੰਦਰ ਸਾਹਿਬ, ਦੇਖੋ ਵੀਡਿਓ

https://www.facebook.com/GurdasMaanJi.786/videos/1879129758825710/

ਗੁਰਦਾਸ ਮਾਨ ਇੱਕ ਅਜਿਹੇ ਕਲਾਕਾਰ ਨੇ ਜੋ ਲੰਬੇ ਸਮੇਂ ਤੋਂ ਪੰਜਾਬੀ ਮਿਊਜ਼ਿਕ ਇੰਡਸਟਰੀ ਲਈ ਕੰਮ ਕਰ ਰਹੇ ਨੇ ਅਤੇ ਪੰਜਾਬੀ ਗਾਇਕੀ ਦੇ ਬਾਬਾ ਬੋਹੜ ਮੰਨੇ ਜਾਂਦੇ ਨੇ । ਇਸ ਵੀਡਿਓ 'ਚ ਤੁਸੀਂ ਵੇਖ ਸਕਦੇ ਹੋ ਕਿ ਬੱਚੀ ਘੜਾ ਵਜਾ ਰਹੀ ਹੈ ਜਦਕਿ ਗੁਰਦਾਸ ਮਾਨ ਜੋ ਕਿ ਸੁਭਾਅ ਤੋਂ ਬੇਹੱਦ ਨਿਮਰ ਨੇ ਅਤੇ ਬੱਚੀ ਜਦੋਂ ਬੈਠ ਕੇ ਘੜਾ ਵਜਾਉਂਦੀ ਹੈ ਤਾਂ ਗੁਰਦਾਸ ਮਾਨ ਖੁਦ ਵੀ ਸਟੇਜ 'ਤੇ ਥੱਲੇ ਹੀ ਬੈਠ ਜਾਂਦੇ ਨੇ ।

gurdas maan gurdas maan

ਗੁਰਦਾਸ ਮਾਨ ਖੁਦ ਵੀ ਬੈਠ ਕੇ ਉਸ ਬੱਚੇ ਦੇ ਨਾਲ ਡਫਲੀ ਵਜਾ ਰਹੇ ਨੇ ਅਤੇ ਇਸ ਬੱਚੀ ਦੀ ਤਾਲ ਦੇ ਨਾਲ ਤਾਲ ਮਿਲਾ ਰਹੇ ਨੇ ।ਇਸ ਵੀਡਿਓ ਨੂੰ ਸੋਸ਼ਲ ਮੀਡੀਆ 'ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ ਅਤੇ ਲੋਕ ਇਸ ਵੀਡਿਓ 'ਤੇ ਕਮੈਂਟ ਵੀ ਕਰ ਰਹੇ ਨੇ ।

gurdas maan ji gurdas maan ji

 

Related Post