ਯੋ ਯੋ ਹਨੀ ਸਿੰਘ ਦੀ ਵਾਪਸੀ 'ਤੇ ਗੁਰਦਾਸ ਮਾਨ ਨੇ ਕਹੀ ਇਹ ਖਾਸ ਗੱਲ

By  Aaseen Khan December 25th 2018 11:10 AM -- Updated: December 25th 2018 11:37 AM

ਯੋ ਯੋ ਹਨੀ ਸਿੰਘ ਦੀ ਵਾਪਸੀ 'ਤੇ ਗੁਰਦਾਸ ਮਾਨ ਨੇ ਕਹੀ ਇਹ ਖਾਸ ਗੱਲ : ਯੋ ਯੋ ਹਨੀ ਸਿੰਘ ਦੀ ਵਾਪਸੀ ਨਾਲ ਪੂਰੀ ਸੰਗੀਤਕ ਦੁਨੀਆਂ 'ਚ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ। ਆਪਣੇ 'ਮੱਖਣਾ' ਗੀਤ ਨਾਲ ਵਾਪਸੀ ਕਰ ਰਹੇ ਹਨੀ ਸਿੰਘ ਹੁਣ ਤੱਕ ਇਸ ਗਾਣੇ ਨਾਲ ਯੂ ਟਿਊਬ 'ਤੇ ਕਈ ਰਿਕਾਰਡ ਵੀ ਤੋੜ ਚੁੱਕੇ ਹਨ। ਉੱਥੇ ਹੀ ਵੱਡੇ ਗਾਇਕਾਂ ਵੱਲੋਂ ਉਹਨਾਂ ਦੀ ਇਸ ਸ਼ਾਨਦਾਰ ਵਾਪਸੀ 'ਤੇ ਵਧਾਈਆਂ ਵੀ ਦਿੱਤੀਆਂ ਜਾ ਰਹੀਆਂ ਹਨ। ਇਸ ਲੜੀ 'ਚ ਵੱਡਾ ਨਾਮ ਆਉਂਦਾ ਹੈ ਗੁਰਦਾਸ ਮਾਨ ਸਾਹਿਬ ਦਾ ਜਿੰਨ੍ਹਾਂ ਟਵੀਟ ਕਰਕੇ ਹਨੀ ਸਿੰਘ ਦੀ ਵਾਪਸੀ 'ਤੇ ਖੁਸ਼ੀ ਜ਼ਾਹਿਰ ਕੀਤੀ ਹੈ।

https://twitter.com/gurdasmaan/status/1077040168194977792

ਗੁਰਦਾਸ ਮਾਨ ਹੋਰਾਂ ਨੇ ਲਿਖਿਆ ਕਿ ''ਦਿਲ ਨੂੰ ਬੇਹੱਦ ਖੁਸ਼ੀ ਹੁੰਦੀ ਹੈ ਜਦੋਂ ਕੋਈ ਵੀ ਕਲਾਕਾਰ ਆਪਣੇ ਹਾਲਾਤਾਂ ਤੋਂ ਲੜ ਕੇ ਵਾਪਸੀ ਕਰਦਾ ਹੈ। ਯੋ ਯੋ ਹਨੀ ਤੈਨੂੰ ਮਾਲਕ ਤੰਦਰੁਸਤੀ ਬਖਸ਼ੇ ਤੇ ਤੈਨੂੰ ਫੈਨਜ਼ ਦੇ ਦਿਲਾਂ ਦੀਆਂ ਡੂੰਗੀਆਂ ਤੈਹਾਂ 'ਚ ਵਸਾਏ। ਆਲ ਦ ਬੈਸਟ ਫ਼ਾਰ ਯੂਅਰ ਕਮਬੈਕ ਸਾਂਗ ਮੱਖਣਾ"

Gurdas Maan 's reaction on Honey Singh 's comeback song ਯੋ ਯੋ ਹਨੀ ਸਿੰਘ ਦੀ ਵਾਪਸੀ 'ਤੇ ਗੁਰਦਾਸ ਮਾਨ ਨੇ ਕਹੀ ਇਹ ਖਾਸ ਗੱਲ

ਹੋਰ ਪੜ੍ਹੋ : ਦੀਪਿਕਾ ਰਣਵੀਰ ਦੇ ਵੈਡਿੰਗ ਰਿਸ਼ੈਪਸ਼ਨ ‘ਚ ਛਾਇਆ ਹਨੀ ਸਿੰਘ ਤੇ ਗੁਰੂ ਰੰਧਾਵਾ ਦਾ ਜਾਦੂ

ਗੁਰਦਾਸ ਮਾਨ ਸਾਹਿਬ ਦਾ ਇਹ ਟਵੀਟ ਆਪਣੇ ਆਪ 'ਚ ਬਹੁਤ ਕੁਝ ਕਹਿੰਦਾ ਹੈ। ਉਹਨਾਂ ਵੱਲੋਂ ਦਿੱਤੇ ਹਨੀ ਸਿੰਘ ਨੂੰ ਇਸ ਹੌਂਸਲੇ ਨਾਲ ਹੋਰ ਵੀ ਬਲ ਮਿਲੇਗਾ। ਮੱਖਣਾ ਗਾਣੇ ਦੀ ਗੱਲ ਕਰੀਏ ਤਾਂ ਹਨੀ ਸਿੰਘ ਦਾ ਇਹ ਗੀਤ 1 ਘੰਟੇ 'ਚ 20 ਲੱਖ ਵਾਰ ਦੇਖਿਆ ਜਾ ਚੁੱਕਿਆ ਸੀ ਜੋ ਕੇ ਸਭ ਤੋਂ ਤੇਜ਼ ਵਿਊਜ਼ ਦਾ ਰਿਕਾਰਡ ਬਣ ਗਿਆ ਹੈ। ਇਹਨਾਂ ਹੀ ਨਹੀਂ ਸਭ ਤੋਂ ਘੱਟ ਸਮੇਂ 'ਚ 5 ਲੱਖ ਲਾਈਕਜ਼ ਦਾ ਰਿਕਾਰਡ ਵੀ ਮੱਖਣਾ ਗਾਣੇ ਨੇ ਆਪਣੇ ਨਾਮ ਕਰ ਲਿਆ ਹੈ।

Related Post