15 ਅਗਸਤ ਦੇ ਦਿਹਾੜੇ ’ਤੇ ਗੁਰਦਾਸ ਮਾਨ ਨੇ ਆਪਣੇ ਪ੍ਰਸ਼ੰਸਕਾਂ ਲਈ ਸ਼ੇਅਰ ਕੀਤੀ ਇਹ ਖ਼ਾਸ ਵੀਡੀਓ

By  Rupinder Kaler August 15th 2020 04:32 PM

ਅੱਜ ਸਾਡਾ ਦੇਸ਼ ਆਪਣਾ 74ਵਾਂ ਸੁਤੰਤਰ ਦਿਵਸ ਮਨਾ ਰਿਹਾ ਹੈ। ਇਸ ਮੌਕੇ 'ਤੇ ਹਰ ਕੋਈ ਦੇਸ਼ਪ੍ਰੇਮ ਦੇ ਰੰਗ 'ਚ ਰੰਗਿਆ ਹੋਇਆ ਹੈ। ਸੋਸ਼ਲ ਮੀਡੀਆ 'ਤੇ ਸਾਰੇ ਇਸ ਖ਼ਾਸ ਦਿਨ ਦੀਆਂ ਸ਼ੁੱਭਕਾਮਨਾਵਾਂ ਦੇ ਰਹੇ ਹਨ। ਸੈਲੇਬ੍ਰਿਟੀ ਵੀ ਆਪਣੇ ਫੈਨਜ਼ ਨੂੰ 15 ਅਗਸਤ ਦੀਆਂ ਸ਼ੁੱਭਕਾਮਨਾਵਾਂ ਸੋਸ਼ਲ ਮੀਡੀਆ 'ਤੇ ਦੇ ਰਹੇ ਹਨ, ਇਸ ਦੇ ਨਾਲ ਹੀ ਗਾਇਕ ਗੁਰਦਾਸ ਮਾਨ ਕਿਵੇਂ ਪਿੱਛੇ ਰਹਿੰਦੇ । ਗੁਰਦਾਸ ਮਾਨ ਨੇ ਵੀ ਆਪਣੇ ਅੰਦਾਜ਼ ਵਿੱਚ ਆਪਣੇ ਪ੍ਰਸ਼ੰਸਕਾਂ ਨੂੰ ਸੁਤੰਤਰ ਦਿਹਾੜੇ ਦੀਆਂ ਮੁਬਾਰਕਾਂ ਦਿੱਤੀਆਂ ਹਨ ।

https://www.instagram.com/p/CDX35YzjAWx/

ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਖ਼ਾਸ ਵੀਡੀਓ ਵੀ ਸ਼ੇਅਰ ਕੀਤੀ ਹੈ। ਇਸ ਵੀਡੀਓ ਵਿੱਚ ਗੁਰਦਾਸ ਮਾਨ ਨੇ ਆਜ਼ਾਦੀ ਦਿਹਾੜੇ ਨੂੰ ਲੈ ਕੇ ਆਪਣੀਆਂ ਲਿਖੀਆਂ ਕੁਝ ਸਤਰਾਂ ਸੁਣਾਈਆਂ ਹਨ ।ਇਸ ਵੀਡੀਓ ਨੂੰ ਗੁਰਦਾਸ ਮਾਨ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਉਹਨਾਂ ਦੇ ਪ੍ਰਸ਼ੰਸਕ ਲਗਾਤਾਰ ਕਮੈਂਟ ਕਰਕੇ ਇਸ ਵੀਡੀਓ ਤੇ ਆਪਣਾ ਪ੍ਰਤੀਕਰਮ ਦੇ ਰਹੇ ਹਨ ।ਗੁਰਦਾਸ ਮਾਨ ਵਲੋਂ ਲਿਖੀਆਂ ਸਤਰਾਂ ਦਿਲ ਨੂੰ ਛੂਹ ਜਾਂਦੀਆਂ ਹਨ ।

https://www.instagram.com/tv/CD51szmDcVQ/?igshid=1m49psopchf16

Related Post