ਗੁਰਦਾਸ ਮਾਨ ਦੇ ਕਾਰਨ ਇਸ ਤਰ੍ਹਾਂ ਇੱਕ ਸ਼ਖਸ ਦੀ ਬਚੀ ਸੀ ਜਾਨ,ਗੁਰਦਾਸ ਮਾਨ ਨੇ ਸਾਂਝਾ ਕੀਤਾ ਵਾਕਿਆ

By  Shaminder January 4th 2020 03:14 PM

ਗੁਰਦਾਸ ਮਾਨ ਦਾ ਅੱਜ ਜਨਮ ਦਿਨ ਹੈ ।ਜਨਮ ਦਿਨ ਦੇ ਮੌਕੇ 'ਤੇ ਅੱਜ ਅਸੀਂ ਤੁਹਾਨੂੰ ਉਨ੍ਹਾਂ ਦੇ ਬਾਰੇ ਦੱਸਣ ਜਾ ਰਹੇ ਹਾਂ ਕਿ ਕਿਸ ਤਰ੍ਹਾਂ ਸਟੇਜ 'ਤੇ ਪਰਫਾਰਮ ਕਰਨ ਤੋਂ ਪਹਿਲਾਂ ਉਨ੍ਹਾਂ ਨੂੰ ਗਾਉਣ ਦਾ ਮੌਕਾ ਮਿਲਿਆ । ਦਰਅਸਲ ਗੁਰਦਾਸ ਮਾਨ ਕਿਸੇ ਵਿਆਹ 'ਚ ਗਏ ਸਨ ਅਤੇ 1978-1979 'ਚ ਹੋਏ ਇਸ ਪ੍ਰੋਗਰਾਮ 'ਚ ਕੁਝ ਗਾਉਣ ਵਾਲੇ ਪਰਫਾਰਮ ਕਰਨ ਲਈ ਆਏ ਹੋਏ ਸਨ।

ਹੋਰ ਵੇਖੋ:ਅੱਜ ਹੈ ਗੁਰਦਾਸ ਮਾਨ ਦਾ ਜਨਮ ਦਿਨ, ਇਸ ਗਾਣੇ ਨਾਲ ਗੁਰਦਾਸ ਮਾਨ ਦੀ ਬਣੀ ਸੀ ਵਿਸ਼ਵ ਪੱਧਰ ਤੇ ਪਹਿਚਾਣ

ਇਸ ਦੌਰਾਨ ਗੁਰਦਾਸ ਮਾਨ ਦੇ ਨਾਲ ਉਨ੍ਹਾਂ ਦੇ ਮੈਡਮ ਸਿੱਧੂ ਮੌਜੂਦ ਸਨ ।ਜਿਨ੍ਹਾਂ ਨੇ ਗੁਰਦਾਸ ਮਾਨ ਨੂੰ ਗਾਉਣ ਦਾ ਮੌਕਾ ਦੇਣ ਦੀ ਗੁਜ਼ਾਰਿਸ਼ ਉਨ੍ਹਾਂ ਗਾਇਕਾਂ ਕੋਲ ਕੀਤੀ ਤਾਂ ਗੁਰਦਾਸ ਮਾਨ ਨੇ ਆਪਣੀ ਡਫਲੀ ਦੇ ਨਾਲ ਸਾਥੀਆਂ ਸਣੇ ਅਜਿਹਾ ਰੰਗ ਬੰਨਿਆ ਕਿ ਸੁਣਨ ਵਾਲੇ ਦੰਗ ਰਹਿ ਗਏ ਉਨ੍ਹਾਂ ਨੇ "ਅੱਲ੍ਹਾ ਹੂ ਦਾ ਅਵਾਜ਼ਾ ਆਏ ਕੁੱਲੀ ਨੀ ਫ਼ਕੀਰ ਦੀ ਵਿੱਚੋਂ" ਗਾਇਆ ।

https://www.instagram.com/p/B6w1fR4FtKD/

ਇਹ ਗੀਤ ਪਰਫਾਰਮ ਕਰਨ ਵਾਲੇ ਗੁਰਦਾਸ ਮਾਨ ਨੂੰ ਏਨੀ ਵਾਹਵਾਹੀ ਮਿਲੀ ਕਿ ਜਦੋਂ ਉਹ ਪਰਫਾਰਮ ਕਰਕੇ ਹਟੇ ਤਾਂ ਉਨ੍ਹਾਂ ਦੇ ਆਲੇ ਦੁਆਲੇ ਨੋਟਾਂ ਦੇ ਢੇਰ ਲੱਗ ਗਏ ਅਤੇ ਇਹ ਨੋਟ ਗਿਣਨੇ ਵੀ ਮੁਸ਼ਕਿਲ ਹੋ ਗਏ ਸਨ ।ਇਸ ਤੋਂ ਇਲਾਵਾ ਗੁਰਦਾਸ ਮਾਨ ਨੇ ਆਪਣੇ ਦਿਲ ਦੀਆਂ ਹੋਰ ਗੱਲਾਂ ਵੀ ਸਾਂਝੀਆਂ ਕੀਤੀਆਂ।ਉਨ੍ਹਾਂ ਨੇ ਆਸਟ੍ਰੇਲੀਆ 'ਚ ਆਪਣੇ ਇੱਕ ਪ੍ਰਸ਼ੰਸਕ ਦਾ ਕਿੱਸਾ ਵੀ ਸਾਂਝਾ ਕੀਤਾ ।

https://www.instagram.com/p/B2QlxyFFoqG/

ਆਸਟ੍ਰੇਲੀਆ 'ਚ ਜਦੋਂ ਉਹ ਸ਼ੋਅ ਕਰਨ ਗਏ ਤਾਂ ਉੱਥੇ ਇੱਕ ਪ੍ਰਸ਼ੰਸਕ ਮੇਰੇ ਗਲ ਲੱਗ ਕੇ ਰੋਣ ਲੱਗ ਪਿਆ ਅਤੇ ਉਸ ਨੇ ਦੱਸਿਆ ਕਿ 'ਤੁਹਾਡੇ ਇੱਕ ਗੀਤ ਨੇ ਮੈਨੂੰ ਬਚਾ ਲਿਆ" ਜਦੋਂ ਗੁਰਦਾਸ ਮਾਨ ਨੇ ਪੁੱਛਿਆ ਕਿ ਉਹ ਕਿਹੜਾ ਗੀਤ ਸੀ ਤਾਂ ਉਸ ਪ੍ਰਸ਼ੰਸਕ ਨੇ ਦੱਸਿਆ ਕਿ ਰੋਟੀ ਹੱਕ ਦੀ ਖਾਈਏ ਜੀ ਭਾਵੇਂ ਬੂਟ ਪਾਲਿਸ਼ਾਂ ਕਰੀਏ ।

https://www.instagram.com/p/B0U78rTF-Va/

ਇਸ ਗੀਤ ਨੇ ਉਸ ਪ੍ਰਸ਼ੰਸਕ ਨੂੰ ਬਹੁਤ ਹੌਂਸਲਾ ਦਿੱਤਾ ਅਤੇ ਉਹ ਇੱਕ ਹੋਟਲ ਜਿੱਥੇ ਉਹ ਭਾਂਡੇ ਮਾਂਜਦਾ ਸੀ ਉੱਥੇ ਉਸੇ ਹੋਟਲ 'ਚ ਹੈੱਡ ਸ਼ੈੱਫ ਬਣ ਚੁੱਕਿਆ ਹੈ ।

 

Related Post