ਗਾਇਕ ਗੁਰਦਾਸ ਮਾਨ ਦੇ ਬੇਟੇ ਗੁਰਿਕ ਮਾਨ ਅਤੇ ਅਦਾਕਾਰਾ ਸਿਮਰਨ ਕੌਰ ਦਾ ਇਸ ਤਰ੍ਹਾਂ ਦਾ ਰਿਹਾ ਵਿਆਹ, ਤਸਵੀਰਾਂ ਤੇ ਵੀਡੀਓ ਵਾਇਰਲ

By  Rupinder Kaler February 1st 2020 11:05 AM

ਗਾਇਕ ਗੁਰਦਾਸ ਮਾਨ ਦੇ ਬੇਟੇ ਗੁਰਿਕ ਮਾਨ ਅਤੇ ਸਾਬਕਾ ਮਿਸ ਇੰਡੀਆ ਤੇ ਅਦਾਕਾਰਾ ਸਿਮਰਨ ਕੌਰ ਮੁੰਡੀ ਬੀਤੇ ਦਿਨ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ । ਇਸ ਜੋੜੀ ਨੇ ਪਟਿਆਲਾ ਦੇ ਮਾਲ ਰੋਡ ’ਤੇ ਸਥਿਤ ਗੁਰਦੁਆਰਾ ਸਿੰਘ ਸਭਾ ਵਿੱਚ ਲਾਵਾਂ ਲਈਆਂ । ਇਸ ਤੋਂ ਬਾਅਦ ਹੋਟਲ ਨੀਮਰਾਣਾ ਵਿੱਚ ਤਕਰੀਬਨ 600 ਮਹਿਮਾਨਾਂ ਲਈ ਲੰਚ ਰੱਖਿਆ ਗਿਆ ।

https://www.instagram.com/p/B7_XTgKhoBS/

ਵਿਆਹ ਲਈ ਗੁਰਦਾਸ ਮਾਨ ਵੀਰਵਾਰ ਨੂੰ ਹੀ ਪੂਰੇ ਪਰਿਵਾਰ ਸਮੇਤ ਪਟਿਆਲਾ ਪਹੁੰਚ ਗਏ ਸਨ । ਸ਼ੁੱਕਰਵਾਰ 12 ਵਜੇ ਮਾਨ ਪਰਿਵਾਰ ਗੁਰਦੁਆਰਾ ਸਾਹਿਬ ਪਹੁੰਚਿਆ । ਬੇਟੇ ਦੇ ਆਨੰਦ ਕਾਰਜ ਤੋਂ ਬਾਅਦ ਜਿਵੇਂ ਹੀ ਗੁਰਦਾਸ ਮਾਨ ਗੁਰਦੁਆਰਾ ਸਾਹਿਬ ਵਿੱਚੋਂ ਬਾਹਰ ਨਿਕਲੇ ਤਾਂ ਲੋਕਾਂ ਨੇ ਉਹਨਾਂ ਨੂੰ ਘੇਰ ਲਿਆ ਤੇ ਪ੍ਰਸ਼ੰਸਕਾਂ ਨੇ ਖੂਬ ਸੈਲਫੀਆਂ ਲਈਆਂ ।

https://www.instagram.com/p/B7_OT4cBqL4/

ਦੀਪਿਕਾ ਰਣਵੀਰ ਦੇ ਵਿਆਹ ਵਿੱਚ ਜਿਸ ਸੰਜੇ ਵਜੀਰਾਨੀ ਨੇ ਕੈਟਰਿੰਗ ਕੀਤੀ, ਉਸੇ ਸੰਜੇ ਨੇ ਹੀ ਗੁਰਿਕ ਮਾਨ ਦੇ ਵਿਆਹ ਵਿੱਚ ਖਾਣਾ ਪਰੋਸਿਆ । ਇਸ ਵਿਆਹ ਵਿੱਚ ਹਾਈ ਪ੍ਰੋਫਾਈਲ ਮਹਿਮਾਨ ਪਹੁੰਚੇ ਸਨ ਜਿੱਥੇ ਪੰਜਾਬੀ ਇੰਡਸਟਰੀ ਦੇ ਕਈ ਸਿਤਾਰੇ ਸ਼ਾਮਿਲ ਹੋਏ ਉੱਥੇ ਪੰਜਾਬ ਦੀ ਸਿਆਸਤ ਦੇ ਕਈ ਲੀਡਰ ਵੀ ਦਿਖਾਈ ਦਿੱਤੇ ।

https://www.instagram.com/p/B7_ReyDgxGN/

https://www.instagram.com/p/B7_JLH_BaK8/

https://www.instagram.com/p/B7-fnYiBjch/

Related Post