ਗੁਰਦਾਸ ਮਾਨ ਨੇ ਕਿਸਾਨਾਂ ਦੀ ਜਿੱਤ ਲਈ ਗੁਰੂ ਨਾਨਕ ਦੇਵ ਜੀ ਅੱਗੇ ਕੀਤੀ ਅਰਦਾਸ

By  Rupinder Kaler December 1st 2020 01:53 PM -- Updated: December 1st 2020 01:54 PM

ਬੀਤੇ ਦਿਨ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਦੁਨੀਆ ਭਰ 'ਚ ਸ਼ਰਧਾ ਦਾ ਸੈਲਾਬ ਦੇਖਣ ਨੂੰ ਮਿਲਿਆ । ਇਸ ਮੌਕੇ ਤੇ ਸਿਆਸੀ ਆਗੂਆਂ ਦੇ ਨਾਲ-ਨਾਲ ਕਲਾਕਾਰਾਂ ਨੇ ਵੀ ਸੋਸ਼ਲ ਮੀਡੀਆ ਰਾਹੀਂ ਸੰਗਤਾਂ ਨੂੰ ਵਧਾਈਆਂ ਦਿੱਤੀਆਂ । ਇਸ ਸਭ ਦੇ ਚਲਦੇ ਪੰਜਾਬੀ ਸਿੰਗਰ ਗੁਰਦਾਸ ਮਾਨ ਨੇ ਵੀ ਆਪਣੇ ਫੈਨਸ ਨੂੰ ਸੋਸ਼ਲ ਮੀਡੀਆ ਰਾਹੀਂ ਗੁਰਪੁਰਬ ਦੀ ਵਧਾਈ ਦਿੱਤੀ ਹੈ।

kisan

ਹੋਰ ਪੜ੍ਹੋ :

ਖਾਲਸਾ ਏਡ ਦੇ ਨਾਲ ਮਿਲ ਕੇ ਗਾਇਕ ਤਰਸੇਮ ਜੱਸੜ ਤੇ ਰਣਜੀਤ ਬਾਵਾ ਨੇ ਕੀਤੀ ਲੰਗਰ ਦੀ ਸੇਵਾ

ਕਿਸਾਨਾਂ ’ਤੇ ਗਲਤ ਟਿੱਪਣੀ ਕਰਨ ਵਾਲੀ ਕੰਗਨਾ ਰਨੌਤ ਦੀ ਹਿਮਾਂਸ਼ੀ ਖੁਰਾਣਾ ਨੇ ਟਵਿੱਟਰ ’ਤੇ ਕੀਤੀ ਲਾਹ-ਪਾਹ

farmer

ਗੁਰਦਾਸ ਮਾਨ ਨੇ ਇੰਟਾਗ੍ਰਾਮ 'ਤੇ ਵੀਡੀਓ ਸ਼ੇਅਰ ਕਰਦਿਆਂ ਜਿਥੇ ਵਧਾਈ ਦਿੱਤੀ, ਉਥੇ ਹੀ ਕਿਸਾਨਾਂ ਨੂੰ ਇਨਸਾਫ ਮਿਲਣ ਦੀ ਅਰਦਾਸ ਵੀ ਕੀਤੀ। ਵੀਡੀਓ ਦੀ ਕੈਪਸ਼ਨ 'ਚ ਗੁਰਦਾਸ ਮਾਨ ਨੇ ਲਿਖਿਆ ਗਏ ਕਿ, 'ਗੁਰੂ ਨਾਨਕ ਪਾਤਸ਼ਾਹ ਸਾਰੀ ਦੁਨੀਆ ਤਾਰ ਦੇ। ਕਿਸਾਨਾਂ ਨੂੰ ਇਨਸਾਫ਼ ਦੇ।'

gurdas

 

ਦੱਸ ਦਈਏ ਕਿ ਕਿਸਾਨ ਖੇਤੀ ਬਿੱਲਾਂ ਦੇ ਖਿਲਾਫ ਲਗਾਤਾਰ ਸੰਘਰਸ਼ ਕਰ ਰਹੇ ਹਨ । ਕਿਸਾਨਾਂ ਵੱਲੋਂ ਧਰਨੇ ਦਿੱਤੇ ਜਾ ਰਹੇ ਹਨ । ਕਿਸਾਨਾਂ ਤੇ ਸਮੇਂ ਦੀਆਂ ਸਰਕਾਰਾਂ ਵੱਲੋਂ ਜੁਲਮ ਢਾਇਆ ਜਾ ਰਿਹਾ ਹੈ, ਤਾਂ ਜੋ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਿਆ ਜਾ ਸਕੇ । ਇਸ ਸੰਘਰਸ਼ ਦੌਰਾਨ ਕਈ ਕਿਸਾਨਾਂ ਦੀ ਮੌਤ ਵੀ ਹੋ ਗਈ ਹੈ ।

 

View this post on Instagram

 

A post shared by Gurdas Maan (@gurdasmaanjeeyo)

Related Post