ਸੁਣੋ ਗੂੜ੍ਹ ਨਾਲੋਂ ਇਸ਼ਕ ਮੀਠਾ ਗੀਤ ਯੋ ਯੋ ਹਨੀ ਦੀ ਆਵਾਜ਼ ਵਿਚ

By  Gourav Kochhar January 29th 2018 11:06 AM

ਯੋ ਯੋ ਹਨੀ ਸਿੰਘ ਨੇ ਜਦੋਂ ਦੀ ਵਾਪਸੀ ਕੀਤੀ ਹੈ, ਨਾ ਤੇ ਉਹ ਰੁਕਣ ਦਾ ਨਾਮ ਲੈ ਰਹੇ ਨੇ ਤੇ ਨਾ ਹੀ ਥੱਕਣ ਦਾ | ਇਕ ਤੋਂ ਬਾਅਦ ਇਕ ਉਹ ਆਪਣੇ ਸਟੂਡੀਓ ਦੇ ਵਿਚ ਮੇਹਨਤ ਕਰਦੇ ਹੋਏ ਨਜ਼ਰ ਆ ਰਹੇ ਨੇ |

ਫੇਸਬੁੱਕ ਤੇ ਇਕ ਤੋਂ ਬਾਅਦ ਇਕ ਉਨ੍ਹਾਂ ਦੇ ਸਟੂਡੀਓ ਦੀ ਵੀਡੀਓ ਬਹੁਤ ਵਾਇਰਲ ਹੋ ਰਹੀਆਂ ਨੇ | ਕਦੀ ਉਹ ਨਵਾਂ ਮਿਊਜ਼ਿਕ ਲੂਪ ਬਣਾਉਂਦੇ ਹੋਏ ਨਜ਼ਰ ਆ ਰਹੇ ਨੇ ਤੇ ਕਦੀ ਉਹ ਪੁਰਾਣੇ ਗੀਤਾਂ ਨੂੰ ਯੋ ਯੋ ਹਨੀ ਸਿੰਘ ਸਟਾਈਲ ਦਾ ਤੜਕਾ ਲਾਉਂਦੇ ਹੋਏ ਦਿੱਖ ਰਹੇ ਨੇ |

ਹਾਲ ਹੀ ਚ ਉਨ੍ਹਾਂ ਨੇ ਇਕ ਵੀਡੀਓ ਆਪਣੇ ਫੇਸਬੁੱਕ ਪੇਜ ਤੇ ਸਾਂਝਾ ਕਿੱਤਾ ਜਿਸ ਵਿਚ ਉਹ ਸੁਨਹਿਰੇ ਗਾਇਕ ਮਲਕੀਤ ਸਿੰਘ ਦੇ ਮੈਗਾ ਚਾਰਟ ਬਸਟਰ ਗੀਤ ਗੁੜ ਨਾਲੋਂ ਇਸ਼ਕ ਮੀਠਾ ਨੂੰ ਰਿਮਿਕ੍ਸ ਕਰਦੇ ਹੋਏ ਨਜ਼ਰ ਆ ਰਹੇ ਸਨ | ਹੁਣ ਇਹ ਗੀਤ ਉਹ ਕਿਸ ਫਿਲਮ ਲਈ ਰਿਮਿਕ੍ਸ ਕਰ ਰਹੇ ਨੇ ਇਹ ਤਾਂ ਨਹੀਂ ਪਤਾ, ਪਰ ਜੇ ਹਨੀ ਸਿੰਘ Yo Yo Honey Singh ਦਾ ਗੀਤ ਹੈ ਤੇ ਬੰਬ ਹੀ ਹੋਏਗਾ !

yoyo honey singh

Related Post