ਗੁਰੀ ਦੇ ਨਵੇਂ ਗਾਣੇ ਲਈ ਹੋ ਜਾਓ ਤਿਆਰ , ਜਾਣੋ ਕਦੋਂ ਤੇ ਕਿੱਥੇ ਹੋਵੇਗਾ ਰਿਲੀਜ਼

By  Aaseen Khan November 25th 2018 03:43 AM -- Updated: November 25th 2018 03:49 AM

ਗੁਰੀ ਦੇ ਨਵੇਂ ਗਾਣੇ ਲਈ ਹੋ ਜਾਓ ਤਿਆਰ , ਜਾਣੋ ਕਦੋਂ ਤੇ ਕਿੱਥੇ ਹੋਵੇਗਾ ਰਿਲੀਜ਼ , ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਯਾਰ ਬੇਲੀ ਯਾਨੀ ਗੁਰੀ ਨੇ ਆਪਣੇ ਨਵੇਂ ਗਾਣੇ ਦਾ ਪੋਸਟਰ ਰਿਲੀਜ਼ ਕਰ ਦਿੱਤਾ ਹੈ। ਇਸ ਗਾਣੇ ਦਾ ਨਾਮ ਹੈ 'ਜਵਾਨੀ' ਜਿਸ ਨੂੰ ਗੁਰੀ ਨੇ ਆਵਾਜ਼ ਨਾਲ ਨਵਾਜਿਆ ਹੈ। ਦੱਸ ਦਈਏ ਇਹ ਗਾਣਾ ਪੰਜਾਬੀ ਇੰਡਸਟਰੀ 'ਚ ਸ਼ੁਰੂ ਹੋਏ ਨਵੇਂ ਟਰੇਂਡ ਵੈੱਬ ਸੀਰੀਜ਼ 'ਚ ਆ ਰਿਹਾ ਹੈ ਜਿਸ ਦਾ ਨਾਮ ਹੈ 'ਗੈਂਗਲੈਂਡ ਇਨ ਮਦਰਲੈਂਡ' ਜਿਸ 'ਚ ਪੰਜਾਬੀ ਇੰਡਸਟਰੀ ਦੇ ਵੱਡੇ ਵੱਡੇ ਨਾਮ ਸ਼ਿਰਕਤ ਕਰ ਰਹੇ ਹਨ।

https://www.instagram.com/p/BqiIGywBFRS/

ਗੁਰੀ ਅੱਜ ਕਲ ਆਪਣਾ ਜਨਮ ਦਿਨ ਮਨਾ ਰਹੇ ਹਨ ਤੇ ਉਹਨਾਂ ਆਪਣੇ ਇਸ ਆਉਣ ਵਾਲੇ ਨਵੇਂ ਗਾਣੇ ਦੀ ਪੋਸਟਰ ਵੀ 24 ਨਵੰਬਰ ਯਾਨੀ ਆਪਣੇ ਬਰਥਡੇ ਵਾਲੇ ਦਿਨ ਹੀ ਇਸ ਦਾ ਖੁਲਾਸਾ ਕੀਤਾ ਹੈ। ਇਹ ਗਾਣਾ 26 ਨਵੰਬਰ ਨੂੰ ਵਰਲਡ ਵਾਈਡ ਰਿਲੀਜ਼ ਕੀਤਾ ਜਾਵੇਗਾ ਅਤੇ ਇਸ ਗਾਣੇ ਦਾ ਮਿਊਜ਼ਿਕ ਮੰਨੇ ਪ੍ਰਮੰਨੇ ਮਿਊਜ਼ਿਕ ਡਾਇਰੈਕਟਰ ਅਤੇ ਸਿੰਗਰ ਦੀਪ ਜੰਡੂ ਨੇ ਕੀਤਾ ਹੈ। ਗਾਣੇ ਦੇ ਬੋਲ 'ਗੋਲਾ' ਨੇ ਲਿਖੇ ਹਨ। ਗਾਣੇ 'ਗੀਤ MP3' ਦੇ ਬੈਨਰ ਤਲੇ ਰਿਲੀਜ਼ ਕੀਤਾ ਜਾ ਰਿਹਾ ਹੈ।

ਲਈ ਹੋ ਜਾਓ ਤਿਆਰ

ਪੰਜਾਬੀ ਇੰਡਸਟਰੀ ‘ਚ ਵੀ ਵੈੱਬ ਸੀਰੀਜ਼ ਦਾ ਟ੍ਰੇਂਡ ਸ਼ੁਰੂ ਹੋ ਚੁੱਕਿਆ ਹੈ। ਤੇ ਇਹਨਾਂ ਵੈੱਬ ਸੀਰੀਜ਼ ਨੂੰ ਲੋਕਾਂ ਵੱਲੋਂ ਵੀ ਭਰਵਾਂ ਹੁੰਗਰਾ ਮਿਲ ਰਿਹਾ ਹੈ। ਜਿਸ ਦੇ ਚਲਦੇ ਪੰਜਾਬੀ ਇੰਟਰਟੈਨਮੈਂਟ ਇੰਡਸਟਰੀ ਦੇ ਵਿਕਾਸ ਦੇ ਕਾਰਨ ਹੁਣ ਕਈ ਪੰਜਾਬੀ ਨਿਰਮਾਤਾਵਾਂ ਨੇ ਕੁਝ ਵੱਖਰੀ ਕਿਸਮ ਦੀ ਕੋਸ਼ਿਸ਼ ਕਰਨ ਦਾ ਯਤਨ ਕਰ ਰਹੇ ਹਨ।

ਲਈ ਹੋ ਜਾਓ ਤਿਆ

ਇਸ ਸੀਰੀਜ਼ ‘ਚ ਪੰਜਾਬੀ ਗਾਇਕ ਨਿਸ਼ਾਨ ਭੁੱਲਰ, ਜੌਨ ਵਿਕਟਰ, ਜੱਸ ਮਾਣਕ, ਗੁਰੀ, ਮਹਿਤਾਬ ਵਿਰਕ, ਨਵਦੀਪ ਕਲੇਰ, ਸਿੱਪੀ ਸਿੰਘ ਅਤੇ ਹੋਰ ਬਹੁਤ ਸਾਰੇ ਪੰਜਾਬੀ ਗਾਇਕ ਸ਼ਾਮਿਲ ਹੋਣਗੇ। ਵੈਲ, ਵੈੱਬ ਸੀਰੀਜ਼ ਸਾਡੀ ਖੇਤਰੀ ਭਾਸ਼ਾ ਵਿੱਚ ਅਜਿਹੀ ਨਵੀ ਲਹਿਰ ਹੈ ਜਿਸ ਨਾਲ ਹੋਰ ਨਿਰਮਾਤਾਵਾਂ ਨੂੰ ਹੱਲਾਸ਼ੇਰੀ ਮਿਲੇਗੀ ਅਤੇ ਉਹ ਪੰਜਾਬੀ ਦਰਸ਼ਕਾਂ ਲਈ ਫਿਲਮਾਂ ਤੋਂ ਇਲਾਵਾ ਹੋਰ ਸਮੱਗਰੀ ‘ਤੇ ਕੰਮ ਕਰਨਗੇ।

Related Post