ਪੰਜਾਬੀ ਗਾਇਕਾਂ ਨਾਲ ਜੱਸੀ ਗਿੱਲ ਨੇ ਕੁਝ ਇਸ ਤਰ੍ਹਾਂ ਜਨਮ ਦਿਨ ਦੀ ਖੁਸ਼ੀ ਕੀਤੀ ਸਾਂਝੀ

By  Rupinder Kaler November 27th 2019 10:46 AM

ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਕੱਲ੍ਹ ਦੋ ਖੁਸ਼ੀਆਂ ਮਨਾਈਆਂ ਗਈਆਂ, ਇੱਕ ਤਾਂ ਗਾਇਕ ਜੱਸੀ ਗਿੱਲ ਦਾ ਜਨਮ ਦਿਨ ਸੀ ਤੇ ਦੂਜਾ ਮਿਊਜ਼ਿਕ ਪ੍ਰੋਡਿਊਸਰ ਕੇਵੀ ਢਿੱਲੋਂ ਦੇ ਵਿਆਹ ਦੀ ਪਾਰਟੀ ਸੀ ।ਕੇਵੀ ਢਿੱਲੋਂ ਦੇ ਵਿਆਹ ਦੀ ਪਾਰਟੀ ਵਿੱਚ ਹੀ ਜੱਸੀ ਗਿੱਲ ਦੇ ਜਨਮ ਦਿਨ ਦਾ ਕੇਕ ਕੱਟਿਆ ਗਿਆ । ਇਸ ਮੌਕੇ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਹਰ ਸਟਾਰ ਮੌਜੂਦ ਸੀ ।

https://www.instagram.com/p/B5TXUjAA_t3/

ਇਸ ਸਭ ਦੀਆਂ ਕੁਝ ਤਸਵੀਰਾਂ ਤੇ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀਆਂ ਹਨ । ਕੁਝ ਤਸਵੀਰਾਂ ਤੇ ਵੀਡੀਓ ਪੰਜਾਬੀ ਗਾਇਕਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸ਼ੇਅਰ ਵੀ ਕੀਤੀਆਂ ਹਨ । ਤੁਹਾਨੂੰ ਦੱਸ ਦਿੰਦੇ ਹਾਂ ਕਿ ਜੱਸੀ ਗਿੱਲ ਦਾ ਕੱਲ੍ਹ ਜਨਮ ਦਿਨ ਸੀ ਤੇ ਕੱਲ੍ਹ ਹੀ ਕੇਵੀ ਢਿੱਲੋਂ ਦੇ ਵਿਆਹ ਦੀ ਪਾਰਟੀ ਸੀ ।

https://www.instagram.com/p/B5VmD6-pbYl/

ਜੱਸੀ ਗਿੱਲ ਵੀ ਇਸ ਪਾਰਟੀ ਵਿੱਚ ਪਹੁੰਚੇ ਹੋਏ ਸਨ । ਇਸ ਸਭ ਦੇ ਚਲਦੇ ਸਭ ਨੇ ਜੱਸੀ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਤੇ ਉਹਨਾਂ ਨੂੰ ਕੇਕ ਦਾ ਸਰਪਰਾਈਜ਼ ਦਿੱਤਾ ਗਿਆ।

Related Post