ਗੁਰਕਿਰਪਾਲ ਸੁਰਾਪੁਰੀ ਲੈ ਕੇ ਆ ਰਹੇ ਹਨ ਇੱਕ ਹੋਰ ਹਿੱਟ ਗਾਣਾ

By  Rupinder Kaler September 9th 2019 04:04 PM

ਕਾਫੀ ਸਮੇਂ ਤੋਂ ਬਾਅਦ ਗਾਇਕ ਗੁਰਕਿਰਪਾਲ ਸੁਰਾਪੁਰੀ ਆਪਣਾ ਨਵਾਂ ਗਾਣਾ ਲੈ ਕੇ ਆ ਰਹੇ ਹਨ । ‘ਵਿਆਹ ਵਾਲਾ ਗਾਣਾ’ ਟਾਈਟਲ ਹੇਠ ਰਿਲੀਜ਼ ਹੋਣ ਵਾਲੇ ਇਸ ਗਾਣੇ ਨੂੰ ਜਿੱਥੇ ਗੁਰਕਿਰਪਾਲ ਸੁਰਾਪੁਰੀ ਨੇ ਅਵਾਜ਼ ਦਿੱਤੀ ਹੈ ਉੱਥੇ ਉਹਨਾਂ ਨੇ ਹੀ ਇਸ ਗਾਣੇ ਦੇ ਬੋਲ ਲਿਖੇ ਹਨ । ਗਾਣੇ ਦੇ ਮਿਊਜ਼ਿਕ ਦੀ ਗੱਲ ਕੀਤੀ ਜਾਵੇ ਤਾਂ ਲਾਲ ਕਮਲ ਨੇ ਇਸ ਗਾਣੇ ਦਾ ਮਿਊਜ਼ਿਕ ਤਿਆਰ ਕੀਤਾ ਹੈ ।

https://www.instagram.com/p/B2DRPRxH9hs/

ਗੀਤ ਦਾ ਵੀਡੀਓ ਕਮਲਪ੍ਰੀਤ ਜੋਨੀ ਨੇ ਬਣਾਇਆ ਹੈ । ਜਿਸ ਤਰ੍ਹਾਂ ਦਾ ਇਸ ਗੀਤ ਦਾ ਟਾਈਟਲ ਹੈ ਉਸ ਤੋਂ ਲੱਗਦਾ ਹੈ ਕਿ ਇਹ ਗਾਣਾ ਭੰਗੜਾ ਸੌਂਗ ਹੋਵੇਗਾ ।ਗੁਰਕਿਰਪਾਲ ਸੁਰਾਪੁਰੀ ਨੇ ਤੇਰੇ ਨਾਲ ਹੱਸ ਕੀ ਲਿਆ ਮੁੰਡਿਆ ਤੂੰ ਤਾਂ ਮਗਰ ਪੈ ਗਿਆ ਮੇਰੇ ਵਰਗੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ ।

Related Post