ਗੁਰਲੇਜ ਅਖਤਰ ਅਤੇ ਆਜਮ ਖ਼ਾਨ ਦੀ ਆਵਾਜ਼ ‘ਚ ਨਵਾਂ ਗੀਤ ‘ਕੱਚ ਦੇ ਗਲਾਸ’ ਹੋਇਆ ਰਿਲੀਜ਼
ਗੁਰਲੇਜ ਅਖਤਰ ਅਤੇ ਆਜਮ ਖ਼ਾਨ ਦੀ ਆਵਾਜ਼ ‘ਚ ਨਵਾਂ ਗੀਤ ‘ਕੱਚ ਦੇ ਗਲਾਸ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਜਗਦੀਪ ਸਾਂਗਲਾ ਨੇ ਲਿਖੇ ਨੇ, ਜਦੋਂਕਿ ਮਿਊਜ਼ਿਕ ਪਰੂਫ ਨੇ ਦਿੱਤਾ ਹੈ । ਇਸ ਗੀਤ ‘ਚ ਇੱਕ ਅਜਿਹੇ ਵਿਆਹੁਤਾ ਜੋੜੇ ਦੀ ਗੱਲ ਕੀਤੀ ਗਈ ਹੈ ਜਿਨ੍ਹਾਂ ਦੀ ਆਪਸੀ ਨੋਕ ਝੋਕ ਅਕਸਰ ਚੱਲਦੀ ਰਹਿੰਦੀ ਹੈ ।
ਹੋਰ ਪੜ੍ਹੋ :ਗੁਰਲੇਜ ਅਖਤਰ ਅਤੇ ਦਿਲਪ੍ਰੀਤ ਢਿੱਲੋਂ ਆਪਣੇ ਨਵੇਂ ਗੀਤ ‘ਆਕੜਾਂ’ ਨਾਲ ਪਾ ਰਹੇ ਧੱਕ
View this post on Instagram
ਇਸ ਗੀਤ ‘ਚ ਪਤੀ ਪਤਨੀ ਦੇ ਰਿਸ਼ਤੇ ‘ਚ ਖੱਟੇ ਮਿੱਠੇ ਪਲਾਂ ਨੂੰ ਦਰਸਾਇਆ ਗਿਆ ਹੈ । ਭਾਵੇਂ ਮਿਆਂ ਬੀਵੀ ਦੀ ਆਪਸ ‘ਚ ਕਿੰਨੀ ਵੀ ਲੜਾਈ ਕਿਉਂ ਨਾਂ ਹੁੰਦੀ ਹੋਵੇ ਪਰ ਦੋਵਾਂ ਦਾ ਇੱਕ ਦੂਜੇ ਬਗੈਰ ਇੱਕ ਪਲ ਵੀ ਨਹੀਂ ਸਰਦਾ। ਦੋਵੇਂ ਹੀ ਇਕ ਸਾਈਕਲ ਦੇ ਪਹੀਏ ਵਾਂਗ ਹਨ, ਜਿਨ੍ਹਾਂ ਦਾ ਗੁਜ਼ਾਰਾ ਇੱਕ ਨਾਂ ਹੋਵੇ ਤਾਂ ਇੱਕ ਪਲ ਵੀ ਨਹੀਂ ਹੁੰਦਾ ।

ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਗੁਰਲੇਜ ਅਖਤਰ ਕਈ ਹਿੱਟ ਗੀਤ ਇੰਡਸਟਰੀ ਨੂੰ ਦੇ ਚੁੱਕੇ ਹਨ । ਗੁਰਲੇਜ ਅਖਤਰ ਦਾ ਪੂਰਾ ਪਰਿਵਾਰ ਗਾਇਕੀ ਨੂੰ ਸਮਰਪਿਤ ਹੈ ਅਤੇ ਉਨ੍ਹਾਂ ਦੀ ਭੈਣ ਵੀ ਗਾਇਕੀ ਦੇ ਖੇਤਰ ‘ਚ ਹਨ ।