ਗੁਰਲੇਜ ਅਖਤਰ ਪਰਿਵਾਰ ਦੇ ਨਾਲ ਵਿਦੇਸ਼ ‘ਚ ਬਿਤਾ ਰਹੀ ਸਮਾਂ, ਸਾਂਝੀਆਂ ਕੀਤੀਆਂ ਨਵੀਆਂ ਤਸਵੀਰਾਂ

By  Shaminder July 11th 2022 11:33 AM

ਗੁਰਲੇਜ ਅਖਤਰ (Gulrej Akhtar) ਏਨੀਂ ਦਿਨੀਂ ਆਪਣੇ ਪਰਿਵਾਰ ਦੇ ਨਾਲ ਵਿਦੇਸ਼ ‘ਚ ਸਮਾਂ ਬਿਤਾ ਰਹੀ ਹੈ । ਜਿਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਵੀ ਉੇਹ ਲਗਾਤਾਰ ਸਾਂਝੀਆਂ ਕਰ ਰਹੀ ਹੈ । ਗਾਇਕਾ (Singer)  ਨੇ ਇੱਕ ਵਾਰ ਮੁੜ ਤੋਂ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਉਹ ਆਪਣੇ ਪਤੀ ਅਤੇ ਬੇਟੇ ਅਤੇ ਕੁਝ ਫੈਮਿਲੀ ਫ੍ਰੈਂਡਜ਼ ਦੇ ਨਾਲ ਨਜ਼ਰ ਆ ਰਹੀ ਹੈ ।

gurlej Akhtar image From instagram

ਹੋਰ ਪੜ੍ਹੋ : ਗੁਰਲੇਜ ਅਖਤਰ ਅਤੇ ਸਤਕਾਰ ਸੰਧੂ ਦਾ ਨਵਾਂ ਗੀਤ ਰਿਲੀਜ਼

ਸੋਸ਼ਲ ਮੀਡੀਆ ‘ਤੇ ਇਨ੍ਹਾਂ ਤਸਵੀਰਾਂ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਇਸ ‘ਤੇ ਕਮੈਂਟਸ ਕੀਤੇ ਜਾ ਰਹੇ ਹਨ ।ਇਸ ਤੋਂ ਪਹਿਲਾਂ ਵੀ ਗਾਇਕਾ ਨੇ ਆਪਣੇ ਪਰਿਵਾਰ ਦੇ ਨਾਲ ਕੁਝ ਤਸਵੀਰਾਂ ਨੂੰ ਸ਼ੇਅਰ ਕੀਤਾ ਸੀ ।ਜਿਸ ‘ਚ ਉਹ ਆਪਣੇ ਪਰਿਵਾਰ ਦੇ ਨਾਲ ਮਸਤੀ ਕਰਦੀ ਹੋਈ ਦਿਖਾਈ ਦਿੱਤੀ ਸੀ ।

kulwinder kally- image From instagram

ਹੋਰ ਪੜ੍ਹੋ : ਗੁਰਲੇਜ ਅਖਤਰ ਪਰਿਵਾਰ ਦੇ ਨਾਲ ਹਿੱਲ ਸਟੇਸ਼ਨ ‘ਤੇ ਬਿਤਾ ਰਹੀ ਸਮਾਂ, ਪਤੀ ਦੇ ਨਾਲ ਰੋਮਾਂਟਿਕ ਤਸਵੀਰਾਂ ਕੀਤੀਆਂ ਸਾਂਝੀਆਂ

ਗੁਰਲੇਜ ਅਖਤਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਇਨ੍ਹਾਂ ਗੀਤਾਂ ਨੂੰ ਸਰੋਤਿਆਂ ਦੇ ਵੱਲੋਂ ਵੀ ਪਸੰਦ ਕੀਤਾ ਗਿਆ ਹੈ । ਉਹਨਾਂ ਨੇ ਲੱਗਪੱਗ ਹਰ ਪੰਜਾਬੀ ਗਾਇਕ ਦੇ ਨਾਲ ਗੀਤ ਗਾਏ ਹਨ ਅਤੇ ਉਨ੍ਹਾਂ ਦਾ ਹਰ ਗੀਤ ਸੁਪਰ ਹਿੱਟ ਰਿਹਾ ਹੈ ।

gurlej akhtar with husband-min image From instagram

ਗੁਰਲੇਜ ਅਖਤਰ ਨੇ ਕੁਲਵਿੰਦਰ ਕੈਲੀ ਦੇ ਨਾਲ ਵਿਆਹ ਕਰਵਾਇਆ ਹੈ ਅਤੇ ਦੋਵਾਂ ਦੀ ਮੁਲਾਕਾਤ ਵਿਦੇਸ਼ ‘ਚ ਇੱਕ ਸ਼ੋਅ ਦੇ ਦੌਰਾਨ ਹੋਈ ਸੀ । ਦੋਵਾਂ ਦਾ ਇੱਕ ਪੁੱਤਰ ਵੀ ਹੈ, ਜਿਸ ਦਾ ਨਾਮ ਦਾਨਵੀਰ ਹੈ । ਦਾਨਵੀਰ ਵੀ ਆਪਣੇ ਮਾਪਿਆਂ ਦੇ ਪੂਰਨਿਆਂ ‘ਤੇ ਚੱਲਦਾ ਹੋਇਆ ਗਾਇਕੀ ਦੇ ਖੇਤਰ ‘ਚ ਅੱਗੇ ਵਧ ਰਿਹਾ ਹੈ । ਉਸਦੀ ਆਵਾਜ਼ ‘ਚ ਵੀ ਇੱਕ ਸ਼ਬਦ ਰਿਲੀਜ਼ ਕੀਤਾ ਜਾ ਚੁੱਕਿਆ ਹੈ ।

 

View this post on Instagram

 

A post shared by Gurlej Akhtar (@gurlejakhtarmusic)

Related Post