ਗੁਰਲੇਜ ਅਖਤਰ ਅਤੇ ਕੁਲਵਿੰਦਰ ਕੈਲੀ ਦਾ ਪੁੱਤਰ ਦਾਨਵੀਰ ਵੀ ਨਿੱਤਰ ਰਿਹਾ ਗਾਇਕੀ ਦੇ ਖੇਤਰ ‘ਚ, ਲੈ ਕੇ ਆ ਰਿਹਾ ਧਾਰਮਿਕ ਗੀਤ

By  Shaminder June 1st 2020 12:50 PM -- Updated: June 1st 2020 01:08 PM

ਗੁਰਲੇਜ ਅਖਤਰ ਅਤੇ ਕੁਲਵਿੰਦਰ ਕੈਲੀ ਦੇ ਪੁੱਤਰ ਦਾਨਵੀਰ ਸਿੰਘ ਵੀ ਗਾਇਕੀ ਦੇ ਖੇਤਰ ‘ਚ ਨਿੱਤਰ ਚੁੱਕੇ ਹਨ । ਗੁਰਲੇਜ ਅਖਤਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪੋਸਟਰ ਸਾਂਝਾ ਕੀਤਾ ਹੈ । ਜਿਸ ‘ਚ ਦਾਨਵੀਰ ਪੂਰੀ ਤਰ੍ਹਾਂ ਸਿੱਖੀ ਸਰੂਪ ‘ਚ ਨਜ਼ਰ ਆ ਰਹੇ ਨੇ ।ਦਰਅਸਲ ਦਾਨਵੀਰ ਦੇ ਨਾਲ ਉਨ੍ਹਾਂ ਦੇ ਪਿਤਾ ਕੁਲਵਿੰਦਰ ਕੈਲੀ ਅਤੇ ਗੁਰਲੇਜ ਅਖਤਰ ਵੀ ਇਸ ਧਾਰਮਿਕ ਗੀਤ ‘ਚ ਨਜ਼ਰ ਆਉਣਗੇ ।

https://www.instagram.com/p/CA29htkl00T/

ਇਸ ਧਾਰਮਿਕ ਗੀਤ ਦਾ ਫ਼ਿਲਹਾਲ ਪੋਸਟਰ ਸਾਹਮਣੇ ਆਇਆ ਹੈ । ਜਿਸ ਨੂੰ ਕਿ ਗੁਰਲੇਜ ਅਖਤਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ ।ਇਸ ਧਾਰਮਿਕ ਗੀਤ ਨੂੰ ਮਿਊਜ਼ਿਕ ਬੀਟ ਬ੍ਰੇਕਰ ਨੇ ਦਿੱਤਾ ਹੈ ।ਜਦੋਂਕਿ ਵੀਡੀਓ ਰਣਜੀਤ ਉੱਪਲ ਵੱਲੋਂ ਤਿਆਰ ਕੀਤਾ ਗਿਆ ਹੈ ।

https://www.instagram.com/p/CA0o8MonQSL/

ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਕੁਲਵਿੰਦਰ ਕੈਲੀ ਅਤੇ ਗੁਰਲੇਜ ਅਖਤਰ ਦੀ ਜੋੜੀ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ।ਗੁਰਲੇਜ ਅਖਤਰ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਬੁਲੰਦ ਆਵਾਜ਼ ਦੀ ਮਾਲਕ ਇਸ ਗਾਇਕਾ ਨੇ ਪੰਜਾਬ ਦੇ ਲੱਗਪਗ ਹਰ ਗਾਇਕ ਨਾਲ ਗੀਤ ਗਾਏ ਹਨ ।

Related Post