ਗੁਰਲੇਜ਼ ਅਖਤਰ ਅਤੇ ਕੁਲਵਿੰਦਰ ਕੈਲੀ ਦੇ ਧਾਰਮਿਕ ਗੀਤ 'ਸੱਚਖੰਡ' ਦਾ ਵੀਡੀਓ ਪੀਟੀਸੀ ਪੰਜਾਬੀ 'ਤੇ ਹੋਵੇਗਾ ਰਿਲੀਜ਼

By  Shaminder November 2nd 2019 11:25 AM

ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ 'ਤੇ ਗਾਇਕਾਂ ਵੱਲੋਂ ਗੁਰੂ ਸਾਹਿਬ ਨੂੰ ਸਮਰਪਿਤ ਧਾਰਮਿਕ ਗੀਤ ਕੱਢੇ ਜਾ ਰਹੇ ਨੇ । ਕੁਝ ਦਿਨ ਪਹਿਲਾਂ ਸੁਖਸ਼ਿੰਦਰ ਛਿੰਦਾ,ਹਰਸ਼ਦੀਪ ਕੌਰ ਅਤੇ ਹੁਣ ਅਨਮੋਲ ਗਗਨ ਮਾਨ ਵੀ ਧਾਰਮਿਕ ਗੀਤ ਨਾਨਕ ਕੱਢਣ ਜਾ ਰਹੇ ਨੇ । ਇਸੇ ਲੜੀ ਦੇ ਤਹਿਤ ਪੰਜਾਬ ਦੀ ਬੁਲੰਦ ਆਵਾਜ਼ ਦੀ ਮਾਲਕ ਗੁਰਲੇਜ਼ ਅਖਤਰ 'ਤੇ ਕੁਲਵਿੰਦਰ ਕੈਲੀ ਧਾਰਮਿਕ ਗੀਤ ਲੈ ਕੇ ਆ ਰਹੇ ਨੇ ਸੱਚਖੰਡ ।

ਹੋਰ ਵੇਖੋ:ਹਰਫ ਚੀਮਾ ਅਤੇ ਗੁਰਲੇਜ਼ ਅਖਤਰ ਲੈ ਕੇ ਆ ਰਹੇ ਨੇ ਨਵਾਂ ਗੀਤ ‘ਲਵ ਮੈਰਿਜ’

https://www.instagram.com/p/B4Rgeu5FSVH/

ਇਸ ਧਾਰਮਿਕ ਗੀਤ ਦੇ ਬੋਲ ਰੋਮੀ ਬੈਂਸ ਨੇ ਲਿਖੇ ਨੇ ਅਤੇ ਮਿਊਜ਼ਿਕ ਬੀਟ ਬ੍ਰੇਕਰ ਨੇ ਦਿੱਤਾ ਹੈ ਜਦਕਿ ਵੀਡੀਓ ਧਰਮਵੀਰ ਵੱਲੋਂ ਬਣਾਇਆ ਗਿਆ ਹੈ । ਇਸ ਧਾਰਮਿਕ ਗੀਤ ਦਾ ਆਡੀਓ ਰਿਲੀਜ਼ ਹੋ ਚੁੱਕਿਆ ਹੈ ਜਦਕਿ ਇਸ ਦਾ ਵੀਡੀਓ 5 ਨਵੰਬਰ ਨੂੰ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕ ਦੇ 'ਤੇ ਰਿਲੀਜ਼ ਕੀਤਾ ਜਾਵੇਗਾ ।

https://www.instagram.com/p/B4UggT4FIvu/

ਇਸ ਦੀ ਜਾਣਕਾਰੀ ਗੁਰਲੇਜ਼ ਅਖਤਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਸ ਧਾਰਮਿਕ ਗੀਤ ਦਾ ਪੋਸਟਰ ਸਾਂਝਾ ਕਰਕੇ ਦਿੱਤੀ ਹੈ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਕੁਲਵਿੰਦਰ ਕੈਲੀ ਅਤੇ ਗੁਰਲੇਜ਼ ਅਖਤਰ ਦੀ ਜੋੜੀ ਨੇ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਹਨ ਅਤੇ ਗੁਰਲੇਜ਼ ਅਖਤਰ ਤਾਂ ਲਗਾਤਾਰ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦੇ ਰਹੇ ਨੇ ।

Related Post