ਗਾਇਕ ਕੁਲਵਿੰਦਰ ਕੈਲੀ ਤੇ ਗੁਰਲੇਜ਼ ਅਖ਼ਤਰ ਦੀ ਜੋੜੀ ਲੈ ਕੇ ਆ ਰਹੀ ਹੈ ਇੱਕ ਹੋਰ ਹਿੱਟ ਗਾਣਾ 

By  Rupinder Kaler August 5th 2019 11:22 AM

ਗਾਇਕ ਕੁਲਵਿੰਦਰ ਕੈਲੀ ਤੇ ਗੁਰਲੇਜ਼ ਅਖ਼ਤਰ ਦੀ ਜੋੜੀ ਇੱਕ ਹੋਰ ਹਿੱਟ ਗਾਣਾ ਲੈ ਕੇ ਆ ਰਹੀ ਹੈ । ਇਸ ਗਾਣੇ ਨੂੰ 'Degree' ਟਾਈਟਲ ਹੇਠ ਰਿਲੀਜ਼ ਕੀਤਾ ਜਾਵੇਗਾ । ਗਾਇਕਾ ਗੁਰਲੇਜ਼ ਅਖ਼ਤਰ ਨੇ ਇਸ ਗਾਣੇ ਦਾ ਪੋਸਟਰ ਆਪਣੇ ਫੇਸਬੁੱਕ ਪੇਜ਼ ਤੇ ਸ਼ੇਅਰ ਕੀਤਾ ਹੈ । ਗਾਣੇ ਦਾ ਮਿਊਜ਼ਿਕ ਜੀ ਗੁਰੀ ਨੇ ਤਿਆਰ ਕੀਤਾ ਹੈ ਜਦੋਂ ਕਿ ਗਾਣੇ ਦੇ ਬੋਲ ਮਲਵਿੰਦਰ ਨੇ ਲਿਖੇ ਹਨ । ਗਾਣੇ ਦਾ ਵੀਡੀਓ ਕਾਕਾ ਕਲੇਰ ਨੇ ਤਿਆਰ ਕੀਤੀ ਹੈ ।

ਇਸ ਗਾਣੇ ਨੂੰ ਗੁਰਲੇਜ਼ ਅਖ਼ਤਰ ਦੇ ਯੂ-ਟਿਊਬ ਚੈਨਲ ਤੇ ਰਿਲੀਜ਼ ਕੀਤਾ ਜਾਵੇਗਾ ।  ਗਾਇਕ ਕੁਲਵਿੰਦਰ ਕੈਲੀ ਤੇ ਗੁਰਲੇਜ਼ ਅਖ਼ਤਰ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਇਸ ਜੋੜੀ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗਾਣੇ ਦਿੱਤੇ ਹਨ ।

ਦੋਹਾਂ ਦੇ ਗਾਣੇ ਅਕਸਰ ਡੀਜੇ ਦੀ ਸ਼ਾਨ ਬਣਦੇ ਹਨ । ਗੁਰਲੇਜ਼ ਅਖ਼ਤਰ ਪੰਜਾਬ ਦੀ ਉਹ ਗਾਇਕਾ ਹੈ ਜਿਸ ਨੇ ਪੰਜਾਬ ਦੇ ਲਗਭਗ ਹਰ ਮੇਲ ਸਿੰਗਰ ਨਾਲ ਦੋਗਾਣਾ ਕੀਤੇ ਹਨ । ਉਹਨਾਂ ਦਾ ਹਰ ਗਾਣਾ ਹਿੱਟ ਹੁੰਦਾ ਹੈ ।

Related Post