ਗੁਰਲੇਜ ਅਖਤਰ ਦੇ ਭਰਾ ਦਾ ਅੱਜ ਹੈ ਜਨਮ ਦਿਨ, ਗਾਇਕਾ ਨੇ ਭਰਾ ਦੀ ਤਸਵੀਰ ਸਾਂਝੀ ਕਰਕੇ ਇੰਝ ਦਿੱਤੀ ਵਧਾਈ

By  Shaminder August 27th 2020 09:44 AM

ਗਾਇਕਾ ਗੁਰਲੇਜ ਅਖਤਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੇ ਭਰਾ ਦੀ ਤਸਵੀਰ ਸਾਂਝੀ ਕਰਦੇ ਹੋਏ ਉਸ ਨੂੰ ਬਰਥਡੇ ਵਿਸ਼ ਕੀਤਾ ਹੈ । ਉਨ੍ਹਾਂ ਨੇ ਆਪਣੇ ਭਰਾ ਸਾਹਿਲ ਅਖਤਰ ਨੂੰ ਬਰਥਡੇ ਵਿਸ਼ ਕਰਦਿਆਂ ਲਿਖਿਆ ‘ਜ਼ਿੰਦਗੀ ‘ਚ ਵਾਰ ਵਾਰ ਇਹ ਦਿਨ ਆਵੇ, ਪ੍ਰਮਾਤਮਾ ਤੈਨੂੰ ਜ਼ਿੰਦਗੀ ਦੀ ਹਰ ਖੁਸ਼ੀ ਦੇਵੇ ।ਕਿਸਮਤ ਹਮੇਸ਼ਾ ਤੈਨੂੰ ਚੰਗੀਆਂ ਚੀਜ਼ਾਂ ਅਤੇ ਖੁਸ਼ੀਆਂ ਦੇਵੇ ਮੇਰੇ ਹੀਰੋ, ਲਵ ਯੂ ਸੋ ਮੱਚ ਮੇਰੀ ਜਾਨ ।ਪਰਿਵਾਰ ‘ਚ ਸਭ ਤੋਂ ਜ਼ਿਆਦਾ ਹੱਸਮੁਖ ਅਤੇ ਸ਼ਰਾਰਤੀ ।

https://www.instagram.com/p/B9Q5qeYAaQO/

ਇੱਕ ਵਾਰ ਫਿਰ ਤੋਂ ਹੈਪੀ ਬਰਥਡੇ ਮੇਰੇ ਭਰਾ’। ਗੁਰਲੇਜ਼ ਅਖਤਰ ਦੀ ਇਸ ਪੋਸਟ ‘ਤੇ ਉਨ੍ਹਾਂ ਦੇ ਪ੍ਰਸ਼ੰਸਕ ਵੀ ਕਮੈਂਟਸ ਕਰਕੇ ਭਰਾ ਦੇ ਜਨਮ ਦਿਨ ‘ਤੇ ਵਧਾਈ ਦੇ ਰਹੇ ਹਨ । ਦੱਸ ਦਈਏ ਕਿ ਗੁਰਲੇਜ ਅਖਤਰ ਵਾਂਗ ਉਨ੍ਹਾਂ ਦੇ ਦੋਵੇਂ ਭਰਾ ਵੀ ਵਧੀਆ ਗਾਇਕ ਹਨ ਅਤੇ ਗਾਇਕੀ ਦੇ ਖੇਤਰ ‘ਚ ਉਨ੍ਹਾਂ ਨੇ ਕਈ ਮੁਕਾਮ ਹਾਸਲ ਕੀਤੇ ਹਨ ।

https://www.instagram.com/p/CEXO4EBlMa4/

ਉਨ੍ਹਾਂ ਦੀ ਭੈਣ ਜੈਸਮੀਨ ਵੀ ਵਧੀਆ ਗਾਇਕਾ ਹਨ । ਗੁਰਲੇਜ ਅਖਤਰ ਦਾ ਪੇਕਾ ਅਤੇ ਸਹੁਰਾ ਪਰਿਵਾਰ ਸੰਗੀਤ ਨੂੰ ਸਮਰਪਿਤ ਹੈ ।

Related Post