ਗੁਰਲੇਜ਼ ਅਖਤਰ ਨੇ ਇਸ ਅੰਦਾਜ਼ 'ਚ ਮਨਾਇਆ ਭਰਾ ਦਾ ਜਨਮ ਦਿਨ, ਤਸਵੀਰਾਂ ਕੀਤੀਆਂ ਸਾਂਝੀਆਂ

By  Shaminder March 11th 2020 01:37 PM

ਗੁਰਲੇਜ਼ ਅਖਤਰ ਦੇ ਭਰਾ ਸ਼ਹਿਨਾਜ਼ ਅਖਤਰ ਦਾ ਅੱਜ ਜਨਮ ਦਿਨ ਹੈ । ਉਨ੍ਹਾਂ ਦੇ ਜਨਮ ਦਿਨ 'ਤੇ ਇੱਕ ਤਸਵੀਰ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝੀ ਕੀਤੀ ਹੈ । ਇਸ ਤਸਵੀਰ 'ਚ ਗੁਰਲੇਜ਼ ਅਖਤਰ ਆਪਣੇ ਭਰਾ ਨਾਲ ਨਜ਼ਰ ਆ ਰਹੇ ਨੇ । ਜਿਸ ਨੂੰ ਸਾਂਝਿਆਂ ਕਰਦੇ ਹੋਏ ਗੁਰਲੇਜ਼ ਅਖਤਰ ਨੇ ਆਪਣੇ ਭਰਾ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ ।ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਭਰਾ ਦੇ ਨਾਲ ਆਪਣੇ ਫੇਸਬੁੱਕ ਪੇਜ 'ਤੇ ਵੀ ਇੱਕ ਤਸਵੀਰ ਸਾਂਝੀ ਕੀਤੀ ਹੈ ।

ਹੋਰ ਵੇਖੋ:ਪੁੱਤ ਦੀਆਂ ਇਹ ਹਰਕਤਾਂ ਵੇਖ, ਮਾਂ ਗੁਰਲੇਜ਼ ਅਖਤਰ ਨੂੰ ਬਨਾਉਣਾ ਪੈ ਗਿਆ ਟਿਕਟੌਕ, ਵੀਡੀਓ ਹਰ ਇੱਕ ਨੂੰ ਆ ਰਿਹਾ ਪਸੰਦ

https://www.instagram.com/p/B9jHLSAlrXA/

ਜਿਸ ਨੂੰ ਸ਼ੇਅਰ ਕਰਦਿਆਂ ਲਿਖਿਆ ਕਿ "ਮੇਰੇ ਸੋਹਣੇ ਵੀਰ ਸ਼ਹਿਨਾਜ਼ ਅਖਤਰ ਨੂੰ ਜਨਮ ਦਿਨ ਮੁਬਾਰਕ । ਇਸ ਸੰਸਾਰ ਦਾ ਸਭ ਤੋਂ ਚੰਗਾ ਅਤੇ ਵਧੀਆ ਭਰਾ, ਵਾਹਿਗੁਰੂ ਮਿਹਰ ਕਰੇ ਅਤੇ ਇਸ ਸੰਸਾਰ ਦੀਆਂ ਸਾਰੀਆਂ ਖੁਸ਼ੀਆਂ ਦੇਵੇ।ਤੈਨੂੰ ਬਹੁਤ ਬਹੁਤ ਮੁਬਾਰਕ"।

https://www.facebook.com/269917286688913/photos/a.281241918889783/286462135034428/?type=3&theater

ਦੱਸ ਦਈਏ ਗੁਰਲੇਜ਼ ਅਖਤਰ ਵਾਂਗ ਉਨ੍ਹਾਂ ਦਾ ਭਰਾ ਵੀ ਵਧੀਆ ਗਾਇਕ ਹੈ ਅਤੇ ਉਸ ਨੇ ਇੱਕ ਰਿਆਲਟੀ ਸ਼ੋਅ 'ਚ ਆਪਣੀ ਪ੍ਰਤਿਭਾ ਦਾ ਲੋਹਾ ਵੀ ਮਨਵਾਇਆ ਹੈ । ਇਸ ਦੇ ਨਾਲ ਹੀ ਪੀਟੀਸੀ ਪੰਜਾਬੀ 'ਤੇ ਵੀ ਸ਼ਹਿਨਾਜ਼ ਕਈ ਵਾਰ ਪਰਫਾਰਮ ਕਰ ਚੁੱਕਿਆ ਹੈ ।

ਗੁਰਲੇਜ਼ ਅਖਤਰ ਦੀ ਭੈਣ ਜਸਮੀਨ ਅਖਤਰ ਅਤੇ ਪਤੀ ਕੁਲਵਿੰਦਰ ਕੈਲੀ ਵੀ ਵਧੀਆ ਗਾਇਕ ਹਨ । ਇਹ ਪੂਰਾ ਪਰਿਵਾਰ ਗਾਇਕੀ ਨੂੰ ਸਮਰਪਿਤ ਹੈ ਅਤੇ ਗੁਰਲੇਜ਼ ਅਖਤਰ ਦੀ ਤਾਂ ਪੰਜਾਬੀ ਇੰਡਸਟਰੀ 'ਚ ਪੂਰੀ ਚੜਤ ਹੈ ।

 

Related Post