ਪੁੱਤ ਦੀਆਂ ਇਹ ਹਰਕਤਾਂ ਵੇਖ, ਮਾਂ ਗੁਰਲੇਜ਼ ਅਖਤਰ ਨੂੰ ਬਨਾਉਣਾ ਪੈ ਗਿਆ ਟਿਕਟੌਕ, ਵੀਡੀਓ ਹਰ ਇੱਕ ਨੂੰ ਆ ਰਿਹਾ ਪਸੰਦ

By  Shaminder March 2nd 2020 01:21 PM

ਗੁਰਲੇਜ਼ ਅਖਤਰ ਜੋ ਕਿ ਆਪਣੇ ਗੀਤਾਂ ਦੇ ਨਾਲ ਹਰ ਕਿਸੇ ਦਾ ਦਿਲ ਜਿੱਤਣ 'ਚ ਕਾਮਯਾਬ ਰਹੇ ਨੇ । ਬੁਲੰਦ ਆਵਾਜ਼ ਦੀ ਮਾਲਿਕ ਇਸ ਗਾਇਕਾ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ।ਹਰ ਦੂਜੇ ਦਿਨ ਉਨ੍ਹਾਂ ਦਾ ਨਵਾਂ ਗੀਤ ਰਿਲੀਜ਼ ਹੋ ਰਿਹਾ ਹੈ ਅਤੇ ਉਨ੍ਹਾਂ ਦੇ ਇਹ ਗੁਣ ਉਨ੍ਹਾਂ ਦੇ ਪੁੱਤਰ ਦਾਨਵੀਰ 'ਚ ਵੀ ਨਜ਼ਰ ਆਉਂਦੇ ਹਨ ।ਦਾਨਵੀਰ 'ਚ ਜਿੱਥੇ ਗਾਇਕੀ ਦੇ ਗੁਣ ਮੌਜੂਦ ਹਨ, ਉਥੇ ਹੀ ਉਹ ਇੱਕ ਬਿਹਤਰੀਨ ਤਬਲਾ ਵਾਦਕ ਵੀ ਹੈ ਜਿਸ ਦਾ ਕਿ ਵੀਡੀਓ ਪਿਛਲੇ ਦਿਨੀਂ ਸਾਹਮਣੇ ਆਇਆ ਸੀ ।

ਹੋਰ ਵੇਖੋ:ਸ਼ਿਵਜੋਤ ਤੇ ਗੁਰਲੇਜ਼ ਅਖ਼ਤਰ ਲੈ ਕੇ ਆ ਰਹੇ ਨੇ ਨਵਾਂ ਗੀਤ ‘ਮੋਟੀ ਮੋਟੀ ਅੱਖ’, ਸਾਹਮਣੇ ਆਇਆ ਪੋਸਟਰ

https://www.instagram.com/p/B81U8sQl31G/

ਗੁਰਲੇਜ਼ ਅਖਤਰ ਆਪਣੇ ਪੁੱਤਰ ਦੇ ਨਾਲ ਟਿਕਟੌਕ ਵੀਡੀਓ ਅਕਸਰ ਬਣਾਉਂਦੇ ਰਹਿੰਦੇ, ਜੋ ਕਿ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੁੰਦੇ ਰਹਿੰਦੇ ਹਨ ।

https://www.instagram.com/p/B7toEzAApgZ/

ਦਾਨਵੀਰ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਏਨੀਂ ਦਿਨੀਂ ਕਾਫੀ ਵਾਇਰਲ ਹੋ ਰਿਹਾ ਹੈ, ਜਿਸ 'ਚ ਦਾਨਵੀਰ ਆਪਣੇ ਸਾਈਕਲ 'ਤੇ ਸਟੰਟ ਕਰਦੇ ਹੋਏ ਨਜ਼ਰ ਆ ਰਹੇ ਨੇ ।

https://www.instagram.com/p/B8I0fVwFq-O/

ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਦਾਨਵੀਰ ਸਾਈਕਲ ਪੂਰੀ ਸਪੀਡ ਨਾਲ ਚਲਾਉਂਦਾ ਹੈ ਅਤੇ ਫਿਰ ਉਸ ਦੇ ਹੈਂਡਲ 'ਤੇ ਆਪਣੀਆਂ ਦੋਵੇਂ ਲੱਤਾਂ ਰੱਖ ਲੈਂਦਾ ਹੈ ।ਦਾਨਵੀਰ ਦੇ ਇਸ ਵੀਡੀਓ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ ।

Related Post