ਗੁਰਲੇਜ ਅਖਤਰ ਵਿਦੇਸ਼ ‘ਚ ਬੇਟੇ ਨਾਲ ਡਾਂਸ ਕਰਦੀ ਆਈ ਨਜ਼ਰ, ਵੀਡੀਓ ਵਾਇਰਲ

By  Shaminder August 4th 2021 04:56 PM

ਗੁਰਲੇਜ ਅਖਤਰ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਅਕਸਰ ਆਪਣੀਆਂ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ । ਏਨੀਂ ਦਿਨੀਂ ਉਹ ਵਿਦੇਸ਼ ‘ਚ ਗਏ ਹੋਏ ਹਨ । ਵਿਦੇਸ਼ ‘ਚ ਰਹਿਣ ਦੇ ਦੌਰਾਨ ਵੀ ਗਾਇਕਾ ਆਪਣੇ ਬਿਜ਼ੀ ਸ਼ੈਡਿਊਲ ਚੋਂ ਮਸਤੀ ਦੇ ਲਈ ਸਮਾਂ ਕੱਢ ਹੀ ਲੈਂਦੀ ਹੈ । ਜਿਸ ਦਾ ਅੰਦਾਜ਼ਾ ਉਸ ਦੇ ਵੀਡੀਓਜ਼ ਤੋਂ ਲਗਾਇਆ ਜਾ ਸਕਦਾ ਹੈ ।

Gurlej , Image From instagram

ਹੋਰ ਪੜ੍ਹੋ : ਪੀਟੀਸੀ ਪੰਜਾਬੀ ‘ਤੇ ਰਿਲੀਜ਼ ਕੀਤਾ ਜਾਵੇਗਾ ਭਾਈ ਦਵਿੰਦਰ ਸਿੰਘ ਜੀ ਦੀ ਆਵਾਜ਼ ‘ਚ ਸ਼ਬਦ 

Gurlej akhtar-m Image From Instagram

ਗੁਰਲੇਜ ਅਖਤਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਗੁਰਲੇਜ ਅਖਤਰ ਆਪਣੇ ਬੇਟੇ ਦੇ ਨਾਲ ਵਿਦੇਸ਼ ਦੀਆਂ ਸੜਕਾਂ ‘ਤੇ ਮਸਤੀ ਕਰਦੀ ਹੋਈ ਨਜ਼ਰ ਆ ਰਹੀ ਹੈ । ਵੀਡੀਓ ‘ਚ ਗਾਇਕਾ ਪੁੱਤਰ ਦੇ ਨਾਲ ਡਾਂਸ ਕਰਦੀ ਵਿਖਾਈ ਦੇ ਰਹੀ ਹੈ ।

Gurlej, Image From Instagram

ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕਾਂ ਵੱਲੋਂ ਵੀ ਇਸ ‘ਤੇ ਲਗਾਤਾਰ ਪ੍ਰਤੀਕਰਮ ਦਿੱਤੇ ਜਾ ਰਹੇ ਹਨ।ਗੁਰਲੇਜ ਅਖਤਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ । ਉਨ੍ਹਾਂ ਦਾ ਪੂਰਾ ਪਰਿਵਾਰ ਗਾਇਕੀ ਨੂੰ ਸਮਰਪਿਤ ਹੈ । ਉਨ੍ਹਾਂ ਦੇ ਪਤੀ ਅਤੇ ਕੁਲਵਿੰਦਰ ਕੈਲੀ ਜਿੱਥੇ ਬਿਹਤਰੀਨ ਗਾਇਕ ਨੇ, ਉੱਥੇ ਹੀ ਗਾਇਕਾ ਦੀ ਭੈਣ ਜੈਸਮੀਨ ਅਖਤਰ ਵੀ ਸੁਰਾਂ ਦੀ ਮਲਿਕਾ ਹੈ ।

 

View this post on Instagram

 

A post shared by Gurlej Akhtar (@gurlejakhtarmusic)

Related Post