ਗੁਰਲੇਜ ਅਖਤਰ ਦਾ ਡਾਂਸ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ

By  Shaminder March 26th 2021 10:54 AM

ਗੁਰਲੇਜ ਅਖਤਰ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ।ਉਹ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕਰਦੇ ਰਹਿੰਦੇ ਹਨ ।ਉਨ੍ਹਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ । ਜਿਸ ਨੂੰ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਉਹ ਆਪਣੇ ਗੀਤ ਤੇ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਹਨ ।

gurlej Image From Gurlej Akhtar Instagram

ਹੋਰ ਪੜ੍ਹੋ :  ਕੀ ਇਸ ਅਦਾਕਾਰਾ ਨੂੰ ਡੇਟ ਕਰ ਰਹੇ ਹਨ ਟੋਨੀ ਕੱਕੜ ! ਸੋਸ਼ਲ ਮੀਡੀਆ ‘ਤੇ ਛਿੜੀ ਦੋਵਾਂ ਦੀ ਚਰਚਾ

gurlej Image From Gurlej Akhtar Instagram

ਗੁਰਲੇਜ ਅਖਤਰ ਦੇ ਇਸ ਵੀਡੀਓ ਨੂੰ ਦਰਸ਼ਕਾਂ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ । ਗੁਰਲੇਜ ਅਖਤਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਉਨ੍ਹਾਂ ਦਾ ਪੂਰਾ ਪਰਿਵਾਰ ਗਾਇਕੀ ਨੂੰ ਸਮਰਪਿਤ ਹੈ ।

gurlej Image From Gurlej Akhtar Instagram

ਕੁਲਵਿੰਦਰ ਕੈਲੀ ਜੋ ਕਿ ਉਨ੍ਹਾਂ ਦੇ ਪਤੀ ਹਨ ਉਹ ਵੀ ਕਈ ਹਿੱਟ ਗੀਤ ਇੰਡਸਟਰੀ ਨੂੰ ਦੇ ਚੁੱਕੇ ਹਨ ਅਤੇ ਪਿਛਲੇ ਲੰਮੇ ਸਮੇਂ ਤੋਂ ਇੰਡਸਟਰੀ ‘ਚ ਸਰਗਰਮ ਹਨ । ਇਸ ਤੋਂ ਇਲਾਵਾ ਗੁਰਲੇਜ ਅਖਤਰ ਦੀ ਭੈਣ ਜਸਮੀਨ ਅਖਤਰ ਵੀ ਵਧੀਆ ਗਾਇਕਾ ਹੈ ।

 

View this post on Instagram

 

A post shared by Gurlej Akhtar (@gurlejakhtarmusic)

ਇਸ ਤੋਂ ਇਲਾਵਾ ਗੁਰਲੇਜ ਅਖਤਰ ਦਾ ਪੁੱਤਰ ਦਾਨਵੀਰ ਵੀ ਉਨ੍ਹਾਂ ਦੇ ਪਾਏ ਪੂਰਨਿਆਂ ‘ਤੇ ਚੱਲਦਾ ਹੋਇਆ ਗਾਇਕੀ ਦੇ ਖੇਤਰ ‘ਚ ਨਿੱਤਰ ਚੁੱਕਿਆ ਹੈ । ਪਿੱਛੇ ਜਿਹੇ ਦਾਨਵੀਰ ਨੇ ਆਪਣੀ ਆਵਾਜ਼ ‘ਚ ਇੱਕ ਸ਼ਬਦ ਵੀ ਕੱਢਿਆ ਸੀ ।

Related Post