ਗੁਰਲੇਜ਼ ਅਖ਼ਤਰ ਦੇ ਬੇਟੇ ਨੇ ਕੀਤੀ ਵਿਦੇਸ਼ 'ਚ ਖੂਬ ਮਸਤੀ,ਗੁਰਲੇਜ਼ ਅਖ਼ਤਰ ਨੇ ਸਾਂਝਾ ਕੀਤਾ ਵੀਡੀਓ 

By  Shaminder April 13th 2019 03:18 PM

ਗੁਰਲੇਜ਼ ਅਖ਼ਤਰ ਅਤੇ ਕੁਲਵਿੰਦਰ ਕੈਲੀ ਵਿਦੇਸ਼ 'ਚ ਕੁਝ ਦਿਨ ਪਹਿਲਾਂ ਪਰਫਾਰਮੈਂਸ ਦੇਣ ਲਈ ਗਏ ਹੋਏ ਸਨ । ਇਸੇ ਦੌਰਾਨ ਉਹ ਆਪਣੇ ਰੁੱਝੇ ਹੋਏ ਸਮੇਂ ਚੋਂ ਕੁਝ ਸਮਾਂ ਆਪਣੇ ਪਰਿਵਾਰ ਲਈ ਕੱਢ ਕੇ ਇਨ੍ਹਾਂ ਖੂਬਸੂਰਤ ਸ਼ਹਿਰਾਂ 'ਚ ਘੁੰਮਣ ਫਿਰਨ ਦਾ ਅਨੰਦ ਲੈ ਰਹੇ ਨੇ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਉਨ੍ਹਾਂ ਦਾ ਪੁੱਤਰ ਦਾਨਵੀਰ ਮਸਤੀ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ ।

ਹੋਰ ਵੇਖੋ:ਪਤੀ-ਪਤਨੀ ਦੀ ਨੋਕ ਝੋਕ ਨੂੰ ਬਿਆਨ ਕਰਦਾ ਹੈ ਰਵਿੰਦਰ ਗਰੇਵਾਲ ਅਤੇ ਗੁਰਲੇਜ਼ ਅਖ਼ਤਰ ਦਾ ਨਵਾਂ ਗੀਤ

https://www.instagram.com/p/Bv3GUNKlWtr/

ਦਾਨਵੀਰ ਖੇਡ ਰਿਹਾ ਹੈ ਅਤੇ ਆਪਣੇ ਪੈਰੇਂਟਸ ਨਾਲ ਕਵਾਲਿਟੀ ਟਾਈਮ ਬਿਤਾ ਰਿਹਾ ਹੈ । ਦੱਸ ਦਈਏ ਕਿ ਕੁਲਵਿੰਦਰ ਕੈਲੀ ਅਤੇ ਗੁਰਲੇਜ਼ ਅਖ਼ਤਰ ਦੀ ਜੋੜੀ ਨੇ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਹਨ । ਗੁਰਲੇਜ਼ ਅਖ਼ਤਰ ਹਰ ਤੀਜੇ ਗਾਇਕ ਨਾਲ ਗਾਣਾ ਕਰ ਰਹੇ ਨੇ ਅਤੇ ਹਰ ਗਾਇਕ ਉਨ੍ਹਾਂ ਨਾਲ ਗਾਣਾ ਕਰਨਾ ਚਾਹੁੰਦਾ ਹੈ । ਕੱਲ੍ਹ ਹੀ ਉਨ੍ਹਾਂ ਦਾ ਰਵਿੰਦਰ ਗਰੇਵਾਲ ਨਾਲ ਡਿਊਟ ਸੌਂਗ ਰਿਲੀਜ਼ ਹੋਇਆ ਹੈ,ਜਿਸ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।

Related Post