ਗੁਰਲੇਜ਼ ਅਖ਼ਤਰ ਦੇ ਇਹਨਾਂ ਗਾਣਿਆਂ ਦੇ ਹਿੱਟ ਹੋਣ ਪਿੱਛੇ ਵੱਖਰਾਂ ਟਾਈਟਲ ਜਾਂ ਫਿਰ ਗੁਰਲੇਜ਼ ਅਖ਼ਤਰ ਦੀ ਅਵਾਜ਼ ! ਵੀਡਿਓ ਦੇਖ ਕੇ ਦੱਸੋ

By  Rupinder Kaler February 23rd 2019 02:14 PM

ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਏਨੀਂ ਦਿਨੀਂ ਗਾਇਕਾ ਗੁਰਲੇਜ਼ ਅਖ਼ਤਰ ਸਭ ਲਈ ਲੱਕੀ ਸਾਬਿਤ ਹੋ ਰਹੀ ਹੈ । ਗੁਰਲੇਜ਼ ਅਖ਼ਤਰ ਜਿਸ ਗਾਇਕ ਨਾਲ ਵੀ ਗਾਣਾ ਕਰਦੀ ਹੈ ਉਹ ਦਿਨਾਂ ਵਿੱਚ ਹੀ ਸਟਾਰ ਬਣ ਜਾਂਦਾ ਹੈ ਜਾਂ ਫਿਰ ਇਸ ਤਰ੍ਹਾਂ ਕਹਿ ਲਵੋ ਕਿ ਗੁਰਲੇਜ਼ ਅਖਤਰ ਦਾ ਹਰ ਗਾਣਾ ਹਿੱਟ ਹੋ ਰਿਹਾ ਹੈ । ਇਹਨਾਂ ਗਾਣਿਆਂ ਦੇ ਹਿੱਟ ਹੋਣ ਦਾ ਇੱਕ ਵੱਡਾ ਕਾਰਨ ਇਹ ਵੀ ਹੈ ਕਿ ਉਹਨਾਂ ਦੇ ਗਾਉਣ ਦਾ ਸਟਾਇਲ ਪੂਰੀ ਤਰ੍ਹਾਂ ਦੇਸੀ ਤੇ ਲੋਕ ਰੰਗ ਵਿੱਚ ਰੰਗਿਆਂ ਹੁੰਦਾ ਹੈ ।

https://www.youtube.com/watch?v=-k3fotJIrGo&feature=youtu.be

ਗੁਰਲੇਜ਼ ਅਖ਼ਤਰ ਦੀ ਅਵਾਜ਼ ਅਜਿਹੀ ਹੈ ਜਿਹੜੀ ਕਿ ਗਾਣੇ ਸੁਣਨ ਵਾਲੇ ਨੂੰ ਐਨਰਜੀ ਦਿੰਦੀ ਹੈ ਭਾਵੇਂ ਉਹਨਾਂ ਗਾਣਿਆਂ ਦਾ ਟਾਈਟਲ ਹੋਰਨਾਂ ਨਾਲੋਂ ਵੱਖਰਾ ਹੀ ਕਿਉਂ ਨਾ ਹੋਵੇ । ਪਿਛਲੇ ਕੁਝ ਦਿਨਾਂ ਦੌਰਾਨ ਗੁਰਲੇਜ਼ ਅਖ਼ਤਰ ਦੇ ਕੁਝ ਗਾਣੇ ਅਜਿਹੇ ਆਏ ਹਨ ਜਿਨ੍ਹਾਂ ਦੇ ਟਾਈਟਲ ਬਹੁਤ ਹੀ ਅਜੀਬ ਸਨ ਪਰ ਇਹ ਗਾਣੇ ਸੁਪਰ ਹਿੱਟ ਗਾਣੇ ਰਹੇ ਹਨ ।

https://www.youtube.com/watch?v=wvX7RkiFz0k

ਗਾਣਿਆਂ ਦੇ ਟਾਈਟਲ ਦੀ ਗੱਲ ਕੀਤੀ ਜਾਵੇ ਤਾਂ ਇਨ੍ਹਾਂ ਵਿੱਚ ਸਭ ਤੋਂ ਪਹਿਲਾਂ ਗਾਣਾ ਆਉਂਦਾ ਹੈ 'ਡੈਮੇਜ ਬਰੇਨ', ਇਸੇ ਤਰ੍ਹਾਂ ਇੱਕ ਗਾਣਾ ਹੈ 'ਰਜਾਈ' ਜਿਸ ਦਾ ਟਾਈਟਲ ਬਹੁਤ ਹੀ ਅਜੀਬ ਹੈ ਪਰ ਇਹ ਗਾਣਾ ਏਨਾ ਕੁ ਮਕਬੂਲ ਹੋਇਆ ਹੈ ਕਿ ਸਭ ਦੀ ਜ਼ੁਬਾਨ 'ਤੇ ਹੈ ।

https://www.youtube.com/watch?v=1TgbKRQ0OkI

ਗੁਰਲੇਜ਼ ਅਖ਼ਤਰ ਦੇ ਹੋਰ ਵੀ ਬਹੁਤ ਸਾਰੇ ਗਾਣੇ ਅਜਿਹੇ ਹਨ ਜਿਨ੍ਹਾਂ ਦਾ ਟਾਈਟਲ ਬਹੁਤ ਹੀ ਅਜੀਬ ਹੈ ਜਿਵੇਂ ਉਡਣਾ ਜਹਾਜ਼, ਕਮਿਟਮੈਂਟ ਇਸੇ ਤਰ੍ਹਾਂ ਹੋਰ ਵੀ ਬਹੁਤ ਸਾਰੇ ਗਾਣੇ ਹਨ ਜਿਨ੍ਹਾਂ ਦੇ ਟਾਈਟਲ ਬਹੁਤ ਹੀ ਵੱਖਰੇ ਹਨ ।

https://www.youtube.com/watch?v=H9hxAedKFgc

ਇਸ ਦੇ ਬਾਵਜੂਦ ਇਹ ਗਾਣੇ ਚਲ ਰਹੇ ਹਨ । ਇਹਨਾਂ ਗਾਣਿਆਂ ਦੇ ਚੱਲਣ ਦੇ ਪਿੱਛੇ ਇਹਨਾਂ ਦਾ ਅਜੀਬ ਟਾਈਟਲ ਹੈ ਜਾਂ ਫਿਰ ਗੁਰਲੇਜ਼ ਅਖਤਰ ਇਸ ਬਾਰੇ ਤਾਂ ਸਰੋਤੇ ਹੀ ਦੱਸ ਸਕਦੇ ਹਨ । ਪਰ ਅਸੀਂ ਏਨਾਂ ਜ਼ਰੂਰ ਕਹਾਂਗੇ ਕਿ ਏਨੀਂ ਦਿਨੀਂ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਗੁਰਲੇਜ਼ ਦਾ ਸਿੱਕਾ ਚੱਲ ਰਿਹਾ ਹੈ ਜਾਂ ਫਿਰ ਇਸ ਤਰ੍ਹਾਂ ਕਹਿ ਲਵੋਂ ਕਿ ਗੁਰਲੇਜ਼ ਅਖ਼ਤਰ ਸਭ ਲਈ ਲੱਕੀ ਸਾਬਿਤ ਹੋ ਰਹੀ ਹੈ ।

Related Post