ਸਲਮਾਨ ਖ਼ਾਨ ਦੇ ਬਾਡੀ ਗਾਰਡ ਸ਼ੇਰਾ ਦਾ ਅਸਲ ਨਾਂ ਹੈ ਗੁਰਮੀਤ ਸਿੰਘ ਜੌਲੀ, ਇਸ ਤਰ੍ਹਾਂ ਬਣ ਗਿਆ ਸਲਮਾਨ ਦਾ ਪਰਛਾਵਾਂ  

By  Rupinder Kaler August 1st 2019 12:56 PM

ਬਾਲੀਵੁੱਡ ਦਾ ਦਬੰਗ ਖ਼ਾਨ ਯਾਨੀ ਸਲਮਾਨ ਖ਼ਾਨ ਜੇ ਕਿਸੇ ਤੇ ਵਿਸ਼ਵਾਸ਼ ਕਰਦਾ ਹੈ ਤਾਂ ਉਹ ਹੈ ਗੁਰਮੀਤ ਸਿੰਘ ਜੌਲੀ ਉਰਫ ਸ਼ੇਰਾ । ਸ਼ੇਰਾ ਪਿਛਲੇ ਦੋ ਦਹਾਕਿਆਂ ਤੋਂ ਸਲਮਾਨ ਖ਼ਾਨ ਦੀ ਹਿਫਾਜ਼ਤ ਕਰ ਰਿਹਾ ਹੈ । ਏਨਾਂ ਲੰਮਾ ਸਮਾਂ ਕਿਸੇ ਇੱਕ ਸਖਸ਼ ਨਾਲ ਜੁੜੇ ਰਹਿਣਾ ਆਪਣੇ ਆਪ ਵਿੱਚ ਇੱਕ ਮਿਸਾਲ ਤਾਂ ਹੈ ਹੀ ਉੱਥੇ ਸਲਮਾਨ ਵੀ ਸ਼ੇਰਾ ਨੂੰ ਆਪਣੇ ਪਰਿਵਾਰ ਦਾ ਹਿੱਸਾ ਮੰਨਦੇ ਹਨ ।

https://www.instagram.com/p/B0GZaQBhZKj/

ਸ਼ੇਰਾ ਨੂੰ ਸਲਮਾਨ ਦਾ ਪਰਛਾਵਾਂ ਕਿਹਾ ਜਾਂਦਾ ਹੈ , ਇਸੇ ਲਈ ਸਲਮਾਨ ਜਿੱਥੇ ਵੀ ਜਾਂਦੇ ਹਨ, ਸ਼ੇਰਾ ਉਸ ਜਗ੍ਹਾ ਤੇ ਇੱਕ ਦਿਨ ਪਹਿਲਾ ਪਹੁੰਚ ਜਾਂਦਾ ਹੈ । ਸ਼ੇਰਾ ਉਸ ਜਗ੍ਹਾ ਦਾ ਪੂਰਾ ਜਾਇਜ਼ਾ ਲੈਂਦੇ ਹਨ ਇੱਥੋਂ ਤੱਕ ਕਿ ਉਹ ਕਈ ਵਾਰ 5-5 ਕਿਲੋਮੀਟਰ ਤੱਕ ਪੈਦਲ ਵੀ ਤੁਰਦੇ ਹਨ ।

https://www.instagram.com/p/Byw8JaTBYHZ/

ਬਾਡੀ ਬਿਲਡਿੰਗ ਵਿੱਚ ਜੂਨੀਅਰ ਮਿਸਟਰ ਮੁੰਬਈ ਤੇ ਜੂਨੀਅਰ ਮਿਸਟਰ ਮਹਾਰਾਸ਼ਟਰ ਵਰਗੇ ਖਿਤਾਬ ਜਿੱਤ ਚੁੱਕਿਆ ਸ਼ੇਰਾ ਹਮੇਸ਼ਾ ਸਲਮਾਨ ਦੇ ਨਾਲ ਹੀ ਰਹਿੰਦਾ ਹੈ ।

https://www.instagram.com/p/BvlvHNsgLpv/

ਇੱਕ ਇੰਟਰਵਿਊ ਵਿੱਚ ਉਸ ਨੇ ਕਿਹਾ ਸੀ ਕਿ ਉਹ ਮਰਦੇ ਦਮ ਤੱਕ ਸਲਮਾਨ ਦੇ ਨਾਲ ਰਹੇਗਾ । ਸ਼ੇਰਾ ਦੀ ਸਕਿਓਰਿਟੀ ਕੰਪਨੀ ਵੀ ਹੈ । ਜਿਸ ਦਾ ਨਾਂ ਸ਼ੇਰਾ ਨੇ ਆਪਣੇ ਬੇਟੇ ਟਾਈਗਰ ਦੇ ਨਾਂਅ ਤੇ ਰੱਖਿਆ ਹੈ । ਇਹ ਕੰਪਨੀ ਬਾਲੀਵੁੱਡ ਦੇ ਸਿਤਾਰਿਆਂ ਨੂੰ ਸੁਰੱਖਿਆ ਮੁੱਹਈਆ ਕਰਵਾਉਂਦੀ ਹੈ । ਇਸ ਤੋਂ ਇਲਾਵਾ ਸ਼ੇਰਾ ਵਿਜ਼ਕ੍ਰਾਫਟ ਨਾਂ ਦੀ ਵੀ ਕੰਪਨੀ ਚਲਾਉਂਦੇ ਹਨ । ਕਿਹਾ ਜਾਂਦਾ ਹੈ ਕਿ ਸਲਮਾਨ ਖ਼ਾਨ ਤੋਂ ਪਹਿਲਾਂ ਸ਼ੇਰਾ ਹਾਲੀਵੁੱਡ ਦੇ ਸਿਤਾਰਿਆਂ ਨੂੰ ਸਕਿਓਰਿਟੀ ਦਿੰਦਾ ਸੀ ।

https://www.instagram.com/p/BjuQk1GBjLI/

Related Post