ਵਰਲਡ ਮਿਊਜਕ ਡੇਅ 'ਤੇ ਸਤਿੰਦਰ ਸਰਤਾਜ ਨੇ ਗੀਤ ਰਾਹੀਂ ਕੀਤੀ ਪੰਜਾਬ, ਪੰਜਾਬੀਅਤ ਤੇ ਪੰਜਾਬੀ ਮਾਂ ਬੋਲੀ ਦੀ ਸਿਫਤ

By  Shaminder June 21st 2019 11:22 AM

ਸਤਿੰਦਰ ਸਰਤਾਜ ਦਾ ਨਵਾਂ ਗੀਤ 'ਗੁਰਮੁਖੀ ਦਾ ਬੇਟਾ' ਰਿਲੀਜ਼ ਹੋ ਚੁੱਕਿਆ ਹੈ ਇਹ ਗੀਤ ਉਨ੍ਹਾਂ ਦੀ ਐਲਬਮ ਸੈਵਨ ਰਿਵਰਸ ਦਾ ਗੀਤ ਹੈ । ਇਸ ਗੀਤ ਦੇ ਬੋਲ ਸਤਿੰਦਰ ਸਰਤਾਜ ਨੇ ਲਿਖੇ ਨੇ । ਇਸ ਗੀਤ ਨੂੰ ਪੰਜਾਬੀ ਭਾਸ਼ਾ ਗੁਰਮੁਖੀ ਨੂੰ ਸਮਰਪਿਤ ਕੀਤਾ ਗਿਆ ਹੈ । ਸਤਿੰਦਰ ਸਰਤਾਜ ਨੇ ਇਸ ਗੀਤ ਨੂੰ ਏਨੀ ਖ਼ੂਬਸੂਰਤੀ ਨਾਲ ਆਪਣੇ ਅਲਫਾਜ਼ਾਂ ਦੇ ਨਾਲ ਪਿਰੋ ਕੇ ਗੁਰਮੁਖੀ ਦੀ ਉਸਤਤ ਕੀਤੀ ਹੈ ਕਿ ਸੁਣਨ ਵਾਲਾ ਦੰਗ ਰਹਿ ਜਾਂਦਾ ਹੈ ।

ਹੋਰ ਵੇਖੋ :ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਸਭ ਤੋਂ ਵੱਧ ਪੜ੍ਹੇ ਲਿਖੇ ਗਾਇਕ ਹਨ ਸਤਿੰਦਰ ਸਰਤਾਜ,ਚੰਡੀਗੜ੍ਹ ਯੂਨੀਵਰਸਿਟੀ ‘ਚ ਪੜ੍ਹਾਉਂਦੇ ਰਹੇ ਹਨ ਸਤਿੰਦਰ ਸਰਤਾਜ

https://www.youtube.com/watch?v=yQBWodiy3Fw

ਸਤਿੰਦਰ ਸਰਤਾਜ ਦੇ ਇਸ ਗੀਤ ਨੂੰ ਮਿਊਜ਼ਿਕ ਬੀਟ ਮਨਿਸਟਰ ਨੇ ਦਿੱਤਾ ਹੈ ਅਤੇ ਡਾਇਰੈਕਸ਼ਨ ਸੰਦੀਪ ਸ਼ਰਮਾ ਨੇ ਦਿੱਤੀ ਹੈ । ਸਤਿੰਦਰ ਸਰਤਾਜ ਨੇ ਆਪਣੇ ਇਸ ਗੀਤ 'ਚ ਗੁਰਮੁਖੀ ਨੂੰ ਪ੍ਰਫੁੱਲਿਤ ਕਰਨ ਦਾ ਸੁਨੇਹਾ ਦੇਣ ਦੀ ਕੋਸ਼ਿਸ਼ ਸਤਿੰਦਰ ਸਰਤਾਜ ਨੇ ਕੀਤੀ ਹੈ ।

https://www.instagram.com/p/By9ZeuhnWdb/

ਵਰਲਡ ਮਿਊਜ਼ਿਕ ਡੇ ਦੇ ਮੌਕੇ 'ਤੇ ਆਪਣੀ ਮਾਤ ਭਾਸ਼ਾ ਗੁਰਮੁਖੀ ਦੀ ਸਿਫ਼ਤ 'ਚ ਗੀਤ ਗਾ ਕੇ ਇੱਕ ਤਰ੍ਹਾਂ ਆਪਣੀ ਮਾਂ ਬੋਲੀ ਨੂੰ ਦੁਨੀਆਂ ਦੇ ਹਰ ਕੋਨੇ 'ਚ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ।

https://www.instagram.com/p/ByXdTyrHpXF/

Related Post