‘ਕਾਤਲ ਅੱਖਾਂ’ ਟਾਈਟਲ ਹੇਠ ਗੁਰਨਾਮ ਭੁੱਲਰ ਲੈ ਕੇ ਆ ਰਹੇ ਨਵਾਂ ਗੀਤ, ਪੋਸਟਰ ਕੀਤਾ ਸਾਂਝਾ

By  Shaminder August 21st 2020 11:36 AM

ਗੁਰਨਾਮ ਭੁੱਲਰ ਜਲਦ ਹੀ ਆਪਣੇ ਨਵੇਂ ਗੀਤ ‘ਕਾਤਲ ਅੱਖਾਂ’ ਦੇ ਨਾਲ ਸਰੋਤਿਆਂ ਦੀ ਕਚਹਿਰੀ ‘ਚ ਹਾਜ਼ਰ ਹੋਣ ਜਾ ਰਹੇ ਨੇ । ਉਨ੍ਹਾਂ ਨੇ ਇਸ ਗੀਤ ਦਾ ਪੋਸਟਰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਇਸ ਗੀਤ ਦੇ ਪੋਸਟਰ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ ‘ਗਾਣੇ ਤਾਂ ਸਾਰੇ ਈ ਦਿਲ ਦੇ ਨੇੜੇ ਹੁੰਦੇ, ਪਰ ਆਹ ਗਾਣਾ ਮੈਨੂੰ ਮੇਰੀ ਕਹਾਣੀ ਲੱਗਦਾ, ਸੱਚੀਂ ਬਹੁਤ ਪਸੰਦ ਆਊਗਾ ਤੁਹਾਨੂੰ, ਮਿੰਟੂ ਸਮਰਾ ਬਾਈ ਕੱਲਾ ਕੱਲਾ ਸ਼ਬਦ ਜਿਵੇਂ ਸਾਲਾਂ ਤੱਕ ਹੰਢਾਇਆ ਹੋਵੇ।

https://www.instagram.com/p/CEHa0nJHkYu/

ਗੀਤ ਨੂੰ ਮਿਊਜ਼ਿਕ ਦਿੱਤਾ ਹੈ ਮਿਕਸ ਸਿੰਘ ਨੇ ਅਤੇ ਹਮੇਸ਼ਾ ਦੀ ਤਰ੍ਹਾਂ ਜੱਸ ਰਿਕਾਰਡਜ਼ ਦੇ ਬੈਨਰ ਥੱਲੇ ਗੀਤ ਨੂੰ ਰਿਲੀਜ਼ ਕੀਤਾ ਜਾਵੇਗਾ। ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਇਸ ਦੇ ਵੀਡੀਓ ਨੂੰ ਤਿਆਰ ‘ਕਰਨ ਲਈ’। ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਕੁਝ ਦਿਨ ਪਹਿਲਾਂ ਹੀ ਗੁਰਨਾਮ ਭੁੱਲਰ ਆਪਣੇ ਨਵੇਂ ਗੀਤ ਦੇ ਨਾਲ ਸਰੋਤਿਆਂ ‘ਚ ਹਾਜ਼ਰ ਹੋਏ ਸਨ ।

https://www.instagram.com/p/CEG4DPYnBVL/

‘ਗੁਸਤਾਖੀਆਂ’ ਟਾਈਟਲ ਹੇਠ ਆਏ ਇਸ ਗੀਤ ਨੂੰ ਵੀ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਸੀ ਅਤੇ ਹੁਣ ਮੁੜ ਤੋਂ ਉਹ ਆਪਣੇ ਨਵੇਂ ਗੀਤ ਦੇ ਨਾਲ ਸਰੋਤਿਆਂ ‘ਚ ਹਾਜ਼ਰ ਹੋਣ ਜਾ ਰਹੇ ਨੇ । ਉਨ੍ਹਾਂ ਨੂੰ ਉਮੀਦ ਹੈ ਕਿ ਜਿਸ ਤਰ੍ਹਾਂ ਉਨ੍ਹਾਂ ਦੇ ਹੋਰਾਂ ਗੀਤਾਂ ਨੂੰ ਸਰੋਤਿਆਂ ਦਾ ਪਿਆਰ ਮਿਲਿਆ ਹੈ ਉਸੇ ਤਰ੍ਹਾਂ ਇਸ ਗੀਤ ਨੂੰ ਵੀ ਸਰੋਤੇ ਪਸੰਦ ਕਰਨਗੇ ।

https://www.instagram.com/p/CD5BFeYnOdR/

Related Post