ਗੁਰਨਾਮ ਭੁੱਲਰ ਦਾ ਗੀਤ ਸਾਡੇ ਆਲੇ ਪਾ ਰਿਹਾ ਹੈ ਧੂੰਮਾਂ

By  PTC Buzz October 31st 2017 03:55 PM

29 ਅਕਤੂਬਰ ਨੂੰ ਗੁਰਨਾਮ ਭੁੱਲਰ ਦਾ ਰਿਲੀਜ਼ ਹੋਇਆ ਗੀਤ “ਸਾਡੇ ਆਲੇ” ਨੇ ਤਾਂ ਪੰਜਾਬੀ ਮਿਊਜ਼ਿਕ ਇੰਡਸਟਰੀ ਵਿਚ ਹਨੇਰੀਆਂ ਹੀ ਲਿਆ ਦਿਤੀਆਂ ਨੇ | ਤੇ ਹੁਣ PTC Punjabi ਦੇ ਰਿਹਾ ਹੈ ਤੁਹਾਨੂੰ ਮੌਕਾ ਗੁਰਨਾਮ ਭੁੱਲਰ ਨਾਲ ਸਿੱਧੀ ਗੱਲਬਾਤ ਕਰਨ ਦਾ | ਜੀ ਹਾਂ 2 ਨਵੰਬਰ ਦਿਨ ਵੀਰਵਾਰ ਦੁਪਹਿਰੇ 1:30 ਵਜੇ ਤੁਸੀਂ ਲਾਈਵ ਵੇਖ ਸਕਦੇ ਹੋ ਗੁਰਨਾਮ ਭੁੱਲਰ ਨੂੰ ਸਿਰਫ PTC Punjabi ਤੇ ਅਤੇ ਤੁਹਾਡੇ ਪ੍ਰਸ਼ਨਾਂ ਦੇ ਉੱਤਰ ਦੇਣਗੇ ਗੁਰਨਾਮ ਭੁੱਲਰ |

ਪਹਿਲਾਂ ਤਾਂ ਰਿਲੀਜ਼ ਹੁੰਦੀਆਂ ਹੀ ਇਹ ਗੀਤ ਟਾਪ ਤਰੇਂਡਿੰਗ ਵਿਚ ਸ਼ਾਮਿਲ ਹੋ ਗਿਆ ਸੀ | ਤੇ ਹੁਣ ਗੁਰਨਾਮ ਭੁੱਲਰ (Gurnam Bhullar) ਦੇ ਫੈਨਸ ਨੇ ਸੋਸ਼ਲ ਸਾਈਟਾਂ ਤੇ ਇਸ ਗੀਤ ਦੇ ਡੱਬਸਮੈਸ਼ ਦੀ ਤਾਂ ਹੱਦ ਹੀ ਲਿਆ ਦਿੱਤੀ ਹੈ | ਅਰੇ ਲਿਆਉਣ ਵੀ ਕਿਉਂ ਨਾ ਗਾਣਾ ਹੈ ਹੀ ਇੰਨਾ ਘੈਂਟ | ਇਹ ਗੀਤ ਹਰ ਥਾਂ ਤੇ ਵਾਰ ਵਾਰ ਲਗਾਇਆ ਜਾਂਦਾ ਹੈ, ਇਸ ਕਰਕੇ ਜੇ ਤੁਸੀਂ ਅਜੇ ਤੱਕ ਇਹ ਗੀਤ ਨਹੀਂ ਸੁਣਿਆ ਤੇ ਇਕ ਵਾਰ ਸੁਣਿਓ ਜਰੂਰ | ਗਾਰੰਟੀ ਹੈ ਜੀ ਬਾਰ ਬਾਰ ਸੁਣੇ ਬਿਨਾ ਤੁਸੀਂ ਵੀ ਨੀ ਰਹਿ ਪਾਓਗੇ !

Related Post