ਗਾਇਕੀ, ਅਦਾਕਾਰੀ ਦੇ ਖੇਤਰ ਵਿੱਚ ਆਪਣਾ ਲੋਹਾ ਮਨਵਾਉਣ ਤੋਂ ਬਾਅਦ ਹੁਣ ਗੁਰਨਾਮ ਭੁੱਲਰ ਬਣਨ ਜਾ ਰਹੇ ਹਨ ਫ਼ਿਲਮ ਪ੍ਰੋਡਿਊਸਰ, ਨਵੇਂ ਪ੍ਰੋਜੈਕਟ ਦਾ ਕੀਤਾ ਐਲਾਨ

By  Rupinder Kaler December 26th 2019 11:21 AM

ਗੁਰਨਾਮ ਭੁੱਲਰ ਇੱਕ ਵਧੀਆ ਗਾਇਕ ਤੇ ਅਦਾਕਾਰ ਹਨ, ਇਹ ਹਰ ਕੋਈ ਜਾਣਦਾ ਹੈ । ਪਰ ਹੁਣ ਉਹ ਇੱਕ ਹੋਰ ਫੀਲਡ ਵਿੱਚ ਆਪਣੀ ਕਿਸਮਤ ਅਜਮਾਉਣ ਜਾ ਰਹੇ ਹਨ, ਜੀ ਹਾਂ ਐਂਟਰਟੇਮੈਂਟ ਇੰਡਸਟਰੀ ਵਿੱਚ ਉਹ ਹੁਣ ਪ੍ਰੋਡਕਸ਼ਨ ਦੇ ਖੇਤਰ ਵਿੱਚ ਵੀ ਕੁੱਦਣ ਜਾ ਰਹੇ ਹਨ । ਗੁਰਨਾਮ ਭੁੱਲਰ ਨੇ ਆਪਣੇ ਨਵੇਂ ਪ੍ਰੋਜੈਕਟ ਦਾ ਐਲਾਨ ਵੀ ਕਰ ਦਿੱਤਾ ਹੈ । ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਆਪਣੀ ਫ਼ਿਲਮ ‘ਮੈਂ ਵਿਆਹ ਨਹੀਂ ਕਰੌਂਣਾ ਤੇਰੇ ਨਾਲ’ ਦਾ ਪੋਸਟਰ ਸਾਂਝਾ ਕੀਤਾ ਹੈ ।

https://www.instagram.com/p/B6gMG4EnFco/

ਪੋਸਟਰ ਦੇ ਨਾਲ ਨਾਲ ਉਹਨਾਂ ਨੇ ਆਪਣੇ ਇਸ ਫ਼ਿਲਮ ਦੀ ਰਿਲੀਜ਼ਿੰਗ ਡੇਟ ਦਾ ਵੀ ਐਲਾਨ ਕੀਤਾ ਹੈ । ਭੁੱਲਰ ਦੀ ਪ੍ਰੋਡਕਸ਼ਨ ਹੇਠ ਬਣਨ ਵਾਲੀ ਇਹ ਫ਼ਿਲਮ 4 ਸਤੰਬਰ 2020 ਵਿੱਚ ਰਿਲੀਜ਼ ਹੋਵੇਗੀ ।

https://www.instagram.com/p/B6fp9JGnJgd/

ਇਸ ਫ਼ਿਲਮ ਵਿੱਚ ਸਟਾਰ ਕਾਸਟ ਕਿਸ ਤਰ੍ਹਾਂ ਦੀ ਹੋਵੇਗੀ ਇਸ ਦਾ ਹਾਲੇ ਖੁਲਾਸਾ ਨਹੀਂ ਕੀਤਾ ਗਿਆ । ਗੁਰਨਾਮ ਭੁੱਲਰ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹ ਫ਼ਿਲਮ ‘ਸਹੁਰਿਆਂ ਦਾ ਪਿੰਡ ਆ ਗਿਆ’ ਦੀ ਸ਼ੂਟਿੰਗ ਵਿੱਚ ਬਿਜੀ ਹਨ । ਇਸ ਫ਼ਿਲਮ ਵਿੱਚ ਉਹਨਾ ਦੇ ਨਾਲ ਸਰਗੁਣ ਮਹਿਤਾ ਨਜ਼ਰ ਆਵੇਗੀ ।

https://www.instagram.com/p/B6QBsoTHUc8/

Related Post