ਰੂਹਾਨੀ ਪਿਆਰ ਦੀਆਂ ਬਾਤਾਂ ਪਾਉਂਦਾ ਗੁਰਨਾਮ ਭੁੱਲਰ ਦਾ ਖੂਬਸੂਰਤ ਗੀਤ ਪਾਗਲ ਹੋਇਆ ਰਿਲੀਜ਼, ਦੇਖੋ ਵੀਡੀਓ

By  Aaseen Khan September 14th 2019 12:35 PM

ਕਾਫੀ ਸਮੇਂ ਤੋਂ ਉਡੀਕਿਆ ਜਾ ਰਿਹਾ ਗੁਰਨਾਮ ਭੁੱਲਰ ਦਾ ਗੀਤ 'ਪਾਗਲ' ਅੱਜ ਰਿਲੀਜ਼ ਹੋ ਚੁੱਕਿਆ ਹੈ। ਪਿਆਰ ਦੇ ਅਹਿਸਾਸ ਨਾਲ ਭਰਿਆ ਇਹ ਗੀਤ ਰੋਮਾਂਟਿਕ ਗੀਤ ਹੈ ਜਿਸ ਦਾ ਵੀਡੀਓ ਵੀ ਬਲਜੀਤ ਸਿੰਘ ਦਿਓ ਵੱਲੋਂ ਖੂਬਸੂਰਤ ਫ਼ਿਲਮਾਇਆ ਗਿਆ ਹੈ। ਗੀਤ ਬਾਰੇ ਗੱਲ ਕਰੀਏ ਤਾਂ ਇਸ 'ਚ ਦਰਸਾਇਆ ਗਿਆ ਹੈ ਕਿ ਜਦੋਂ ਦੋ ਪਿਆਰ ਕਰਨ ਵਾਲੇ ਮਿਲਦੇ ਹਨ ਤਾਂ ਕਿਹੋ ਜਿਹਾ ਅਹਿਸਾਸ ਹੁੰਦਾ ਹੈ।

 

View this post on Instagram

 

The next one #Pagal worldwide releasing on 14 September @jassrecord

A post shared by Gurnam Bhullar (@gurnambhullarofficial) on Sep 10, 2019 at 6:13pm PDT

ਸਿੰਘ ਜੀਤ ਦੇ ਬੋਲ ਵੀ ਸ਼ਾਨਦਾਰ ਹਨ ਜਿਹੜੇ ਹਰ ਕਿਸੇ ਦੇ ਦਿਲ ਨੂੰ ਛੂਹ ਜਾਂਦੇ ਹਨ ਉੱਥੇ ਹੀ ਜੀ ਗੁਰੀ ਦਾ ਸੰਗੀਤ ਵੀ ਗੀਤ ਨੂੰ ਚਾਰ ਚੰਨ ਲਗਾ ਰਿਹਾ ਹੈ। ਯੂ ਟਿਊਬ 'ਤੇ ਇਸ ਗੀਤ ਨੂੰ ਜੱਸ ਰਿਕਾਰਡਸ ਦੇ ਚੈਨਲ 'ਤੇ ਰਿਲੀਜ਼ ਕੀਤਾ ਗਿਆ ਹੈ ਜਦੋਂ ਕਿ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕਦੇ 'ਤੇ ਇਸ ਗੀਤ ਦਾ ਵਰਲਡ ਟੀਵੀ ਪ੍ਰੀਮੀਅਰ ਹੋ ਚੁੱਕਿਆ ਹੈ।

ਗੁਰਨਾਮ ਭੁੱਲਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹਨਾਂ ਦੀ ਨਵੀਂ ਫ਼ਿਲਮ ਸਹੁਰਿਆਂ ਦਾ ਪਿੰਡ ਆ ਗਿਆ ਦਾ ਸ਼ੂਟ ਸ਼ੁਰੂ ਹੋ ਚੁੱਕਿਆ ਹੈ ਜਿਸ 'ਚ ਉਹਨਾਂ ਦਾ ਸਾਥ ਇੱਕ ਵਾਰ ਫਿਰ ਸਰਗੁਣ ਮਹਿਤਾ ਨਿਭਾ ਰਹੇ ਹਨ। ਅੰਬਰਦੀਪ ਦੀ ਕਹਾਣੀ ਅਤੇ ਕਸ਼ਿਤਿਜ ਚੌਧਰੀ ਦੇ ਨਿਰਦੇਸ਼ਨ 'ਚ ਬਣ ਰਹੀ ਇਹ ਫ਼ਿਲਮ ਅਗਲੇ ਸਾਲ ਵੱਡੇ ਪਰਦੇ ਤੇ ਦੇਖਣ ਨੂੰ ਮਿਲਣ ਵਾਲੀ ਹੈ।30 ਅਗਸਤ ਨੂੰ ਰਿਲੀਜ਼ ਹੋਈ ਗੁਰਨਾਮ ਭੁੱਲਰ ਅਤੇ ਸਰਗੁਣ ਮਹਿਤਾ ਦੀ ਫ਼ਿਲਮ ਸੁਰਖ਼ੀ ਬਿੰਦੀ ਨੂੰ ਵੀ ਦਰਸ਼ਕਾਂ ਵੱਲੋਂ ਪਸੰਦ ਕੀਤਾ ਗਿਆ ਹੈ।

Related Post