ਵਿਰੋਧੀਆਂ ਦੀ ਆਕੜ ਇਸ ਤਰ੍ਹਾਂ ਭੰਨ ਰਹੇ ਨੇ ਗੁਰਨਾਮ ਭੁੱਲਰ, ਦੇਖੋ ਵੀਡੀਓ

By  Aaseen Khan November 7th 2019 01:37 PM -- Updated: November 7th 2019 03:07 PM

ਪਿਛਲੇ ਸਮੇਂ 'ਚ ਬਹੁਤ ਸਾਰੇ ਪੰਜਾਬੀ ਗਾਇਕ ਵਿਵਾਦਾਂ ਦੇ ਘੇਰੇ 'ਚ ਘਿਰਦੇ ਹੋਏ ਨਜ਼ਰ ਆਏ ਸੀ ਜਿੰਨ੍ਹਾਂ 'ਚ ਇੱਕ ਨਾਂ ਗੁਰਨਾਮ ਭੁੱਲਰ ਦਾ ਵੀ ਰਿਹਾ। ਸਟੇਜ 'ਤੇ ਫੈਨ ਨਾਲ ਬਦਸਲੂਕੀ ਦਾ ਵੀਡੀਓ ਵਾਇਰਲ ਹੋਣ ਤੋਂ  ਬਾਅਦ ਉਹਨਾਂ ਦੀ ਕਾਫੀ ਆਲੋਚਨਾ ਹੋਈ ਹਾਲਾਂਕਿ ਬਾਅਦ 'ਚ ਗੁਰਨਾਮ ਭੁੱਲਰ ਵੱਲੋਂ ਮਾਫੀ ਵੀ ਮੰਗ ਲਈ ਗਈ। ਹੁਣ ਗੁਰਨਾਮ ਭੁੱਲਰ ਨਵੇਂ ਗਾਣੇ ਨਾਲ ਵਾਪਸੀ ਕਰ ਰਹੇ ਹਨ ਜਿਸ ਦਾ ਨਾਮ ਹੈ,'ਆਈ ਡੌਂਟ ਕੁਇੱਟ'।

ਇਸ ਗਾਣੇ ਰਾਹੀਂ ਗੁਰਨਾਮ ਭੁੱਲਰ ਇੱਕ ਵਾਰ ਫਿਰ ਆਲੋਚਕਾਂ ਨੂੰ ਖਰੀਆਂ ਖਰੀਆਂ ਸੁਣਾਉਂਦੇ ਹੋਏ ਨਜ਼ਰ ਆ ਰਹੇ ਹਨ। ਗੁਰਨਾਮ ਭੁੱਲਰ ਨੇ ਇਸ ਗੀਤ ਨੂੰ ਕੰਪੋਜ਼, ਗਾਣੇ ਦੇ ਬੋਲ ਤੇ ਗਾਇਆ ਖੁਦ ਹੈ। ਮਿਕਸ ਸਿੰਘ ਦਾ ਸੰਗੀਤ ਹੈ ਅਤੇ ਗੈਰੀ ਦਿਓਲ ਦੀ ਦੇਖ ਰੇਖ ‘ਚ ਵੀਡੀਓ ਬਣਾਇਆ ਗਿਆ ਹੈ।ਗੀਤ ਦਾ ਵਰਲਡ ਟੀਵੀ ਪ੍ਰੀਮੀਅਰ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕਦੇ 'ਤੇ ਐਕਸਕਲਿਉਸਿਵ ਰਿਲੀਜ਼ ਹੋ ਚੁੱਕਿਆ ਹੈ।

ਹੋਰ ਵੇਖੋ : ਨਾਨਕ ਪਾਤਸ਼ਾਹ ਦੇ 550 ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਪੰਜਾਬੀ ਸੰਗੀਤ ਜਗਤ, ਇਹਨਾਂ ਗਾਇਕਾਂ ਨੇ ਰਿਲੀਜ਼ ਕੀਤੇ ਗੀਤ

ਗਾਣੇ ਦੇ ਵੀਡੀਓ ਨੂੰ ਕੁਝ ਹੀ ਘੰਟਿਆਂ 'ਚ 1 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਿਆ ਹੈ ਅਤੇ ਟਰੈਂਡਿੰਗ 'ਚ ਲਿਸਟ 'ਚ ਬਣਿਆ ਹੋਇਆ ਹੈ। ਪ੍ਰਸ਼ੰਸਕਾਂ ਵੱਲੋਂ ਗੁਰਨਾਮ ਦੀ ਇਹ ਵਾਪਸੀ ਕਾਫੀ ਪਸੰਦ ਕੀਤੀ ਜਾ ਰਹੀ ਹੈ। ਗੁਰਨਾਮ ਭੁੱਲਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਪਿਛਲੇ ਦਿਨੀਂ ਨਵੀਂ ਪੰਜਾਬੀ ਫ਼ਿਲਮ ਰੰਗ ਦੀ ਸ਼ੂਟਿੰਗ ਸ਼ੁਰੂ ਕੀਤੀ ਹੈ ਜਿਸ 'ਚ ਗੁਰਨਾਮ ਭੁੱਲਰ ਇੱਕ ਵੱਖਰੇ ਕਿਰਦਾਰ 'ਚ ਨਜ਼ਰ ਆਉਣਗੇ।

Related Post