ਗੁਰਨਾਮ ਭੁੱਲਰ ਦੀ ਮਾਂ ਕਰਨਾ ਚਾਹੁੰਦੀ ਹੈ ਉਨ੍ਹਾਂ ਦਾ ਵਿਆਹ ਪਰ ਗਾਇਕ ਨੂੰ ਨਹੀਂ ਮਿਲ ਰਹੀ ਪਸੰਦ ਦੀ ਕੁੜੀ

By  Shaminder December 17th 2018 02:06 PM -- Updated: January 2nd 2019 11:13 AM

ਗੁਰਨਾਮ ਭੁੱਲਰ ਦੀ ਮਾਂ ਉਨ੍ਹਾਂ ਨੰੂੰ ਵਿਆਹ ਕਰਵਾਉਣ ਲਈ ਜ਼ੋਰ ਪਾ ਰਹੇ ਨੇ ਪਰ ਗੁਰਨਾਮ ਭੁੱਲਰ ਨੂੰ ਉਨ੍ਹਾਂ ਦੀ ਪਸੰਦੀਦਾ ਕੁੜੀ ਨਹੀਂ ਮਿਲ ਰਹੀ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਨੂੰ ਪਸੰਦ ਦੀ ਕੁੜੀ ਮਿਲ ਜਾਏਗੀ ਤਾਂ ਉਹ ਆਪਣੀ ਮਾਂ ਨੂੰ ਦੱਸ ਦੇਣਗੇ। ਦਰਅਸਲ ਇਹ ਸਭ ਕੁਝ ਅਸੀਂ ਨਹੀਂ ਬਲਕਿ ਗੁਰਨਾਮ ਭੁੱਲਰ ਵੱਲੋਂ ਕਿਹਾ ਜਾ ਰਿਹਾ ਹੈ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਤਸਵੀਰ ਸਾਂਝੀ ਕੀਤੀ ਹੈ ।

ਹੋਰ ਵੇਖੋ :ਜੱਟ ਆਖ ਲੈ ਜਾਂ ਜ਼ਿਮੀਂਦਾਰ ਆਖ ਲੈ ਭਾਵੇਂ ਮੁੰਡਾ ਸ਼ੌਂਕੀ ਸਰਦਾਰ ਆਖ ਲੈ –ਗੁਰਨਾਮ ਭੁੱਲਰ

https://www.instagram.com/p/Brc4TnAgwDU/

ਇਸ ਤਸਵੀਰ 'ਚ ਉਹ ਆਪਣੀ ਮਾਂ ਨਾਲ ਨਜ਼ਰ ਆ ਰਹੇ ਨੇ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਗੁਰਨਾਮ ਭੁੱਲਰ ਨੇ ਲਿਖਿਆ ਕਿ ਜਦੋਂ ਉਹ ਆਪਣੀ ਮਾਂ ਨੁੰ ਮਿਲਦੇ ਨੇ ਤਾਂ ਉਨ੍ਹਾਂ ਦੀ ਮਾਂ ਅਕਸਰ ਉਨ੍ਹਾਂ ਨਾਲ ਉਨ੍ਹਾਂ ਦੇ ਵਿਆਹ ਬਾਰੇ ਹੀ ਗੱਲਬਾਤ ਕਰਦੀ ਹੈ ।ਪਰ ਉਹ ਆਪਣੇ ਲਈ ਵਧੀਆ ਕੁੜੀ ਭਾਲ ਰਹੇ ਨੇ । ਗੁਰਨਾਮ ਭੁੱਲਰ ਇੱਕ ਅਜਿਹੇ ਗਾਇਕ ਨੇ ਜਿਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਵੱਡਮੁੱਲਾ ਯੋਗਦਾਨ ਪਾਇਆ ਹੈ ਅਤੇ ਬਹੁਤ ਹੀ ਘੱਟ ਸਮੇਂ 'ਚ ਆਪਣੀ ਗਾਇਕੀ ਦੇ ਜ਼ਰੀਏ ਖਾਸ ਪਛਾਣ ਬਣਾਈ ਹੈ ।

ਉਨ੍ਹਾਂ ਨੇ ਹੁਣ ਤੱਕ ਕਈ ਹਿੱਟ ਗੀਤ ਗਾਏ ਨੇ ਭਾਵੇਂ ਉਹ ਡਾਇਮੰਡ ਦੀ ਝਾਂਜਰ ਹੋਵੇ ,ਪੱਕ ਠੱਕ ਹੋਵੇ ,ਉਧਾਰ ਚੱਲਦਾ ,ਜੱਟ ਜ਼ਿਮੀਂਦਾਰ ,ਯਾਰੀ 'ਤੇ ਸਰਦਾਰੀ ਜਾਂ ਫਿਰ ਹੋਰ ਕੋਈ ਹੋਵੇ । ਉਨ੍ਹਾਂ ਦਾ ਹਰ ਗੀਤ ਸਰੋਤਿਆਂ 'ਚ ਮਕਬੂਲ ਹੋਇਆ ਹੈ । ਗੁਰਨਾਮ ਭੁੱਲਰ ਹੁਣ ਫਿਲਮਾਂ 'ਚ ਆਉਣ ਦੀ ਤਿਆਰੀ 'ਚ ਨੇ ।

Related Post