ਵਿਦੇਸ਼ ਦੀ ਧਰਤੀ 'ਤੇ ਪਰਫਾਰਮ ਕਰਨਗੇ ਗੁਰਨਾਮ ਭੁੱਲਰ 

By  Shaminder October 11th 2018 09:31 AM

ਤੁਸੀਂ ਵੀ ਗੁਰਨਾਮ ਭੁੱਲਰ ਦੇ ਫੈਨ ਅਤੇ ਵਿਦੇਸ਼ 'ਚ ਰਹਿੰਦੇ ਹੋ ਤਾਂ ਇਹ ਖੁਸ਼ਖਬਰੀ ਤਹਾਡੇ ਲਈ ਹੈ ।ਤੁਸੀਂ ਗੁਰਨਾਮ ਭੁੱਲਰ ਦੀ ਲਾਈਵ ਪਰਫਾਰਮੈਂਸ ਦਾ ਅਨੰਦ ਮਾਣ ਸਕਦੇ ਹੋ । ਗੁਰਨਾਮ ਭੁੱਲਰ ਵਿਦੇਸ਼ ਟੂਰ 'ਤੇ ਹਨ ਅਤੇ ਉਹ ਵਿਦੇਸ਼ 'ਵ ਵੱਖ –ਵੱਖ ਥਾਵਾਂ 'ਤੇ ਪਰਫਾਰਮ ਕਰਨਗੇ।ਉਨ੍ਹਾਂ ਨੇ ਵਿਦੇਸ਼ 'ਚ ਹੋਣ ਵਾਲੇ ਆਪਣੇ ਪ੍ਰੋਗਰਾਮਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ ।

ਹੋਰ ਵੇਖੋ  : ਗੁਰਨਾਮ ਭੁੱਲਰ ਨੇ ਨਿਮਰਤ ਖਹਿਰਾ ਨੂੰ ਉਸਦੀ ਡੈਬਿਊ ਫ਼ਿਲਮ ‘ਅਫ਼ਸਰ’ ਲਈ ਦਿੱਤੀਆਂ ਸ਼ੁਭਕਾਮਨਾਵਾਂ

https://www.instagram.com/p/BoyBgT_A5ck/?hl=en&taken-by=gurnambhullarofficial

ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀਡਿਓ ਸਾਂਝਾ ਕਰਦੇ ਹੋਏ ਦੱਸਿਆ ਹੈ ਕਿ ਤੇਰਾਂ ਅਕਤੂਬਰ ਨੂੰ ਉਹ ਮੈਲਬੋਰਨ 'ਚ ਜਦਕਿ ਚੌਦਾਂ ਅਕਤੂਬਰ ਨੂੰ ਉਹ ਪਰਥ ਆਪਣੀ ਲਾਈਵ ਪਰਫਾਰਮੈਂਸ ਦੇਣਗੇ।ਗੁਰਨਾਮ ਭੁੱਲਰ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਨੇ । ਇਨ੍ਹਾਂ ਗੀਤਾਂ 'ਚ ਹਾਲ 'ਚ ਆਇਆ 'ਪੱਕ ਠੱਕ' ਅਤੇ 'ਉਧਾਰ ਚੱਲਦਾ' ਅਤੇ ਇਸ ਤੋਂ ਇਲਾਵਾ 'ਡਾਇਮੰਡ' ਹੁਣ ਤੱਕ ਦੇ ਹਿੱਟ ਗੀਤ ਗਾਏ ਹਨ ਅਤੇ ਇਨ੍ਹਾਂ ਗੀਤਾਂ ਨੇ ਹੀ ਉਨ੍ਹਾਂ ਨੂੰ ਸ਼ੌਹਰਤ ਦੀਆਂ ਬੁਲੰਦੀਆਂ 'ਤੇ ਪਹੁੰਚਾਇਆ ਅਤੇ ਹੁਣ ਇਨ੍ਹਾਂ ਗੀਤਾਂ ਨੂੰ ਹੀ ਉਹ ਵਿਦੇਸ਼ ਦੀ ਧਰਤੀ 'ਤੇ ਪੇਸ਼ ਕਰਕੇ ਆਪਣੇ ਸਰੋਤਿਆਂ ਨੂੰ ਝੂਮਣ ਲਗਾਉਣਗੇ ।

Gurnam Bhullar

ਆਪਣੇ ਵਿਦੇਸ਼ ਟੂਰ ਨੂੰ ਲੈ ਕੇ ਉਹ ਖੁਦ ਵੀ ਕਾਫੀ ਉਤਸ਼ਾਹਿਤ ਹਨ ਅਤੇ ਉਨ੍ਹਾਂ ਨੇ ਵੀਡਿਓ 'ਚ ਆਪਣੇ ਫੈਨਸ ਨੂੰ ਟਿਕਟ ਲੈਣ ਦੀ ਅਪੀਲ ਵੀ ਕੀਤੀ ਹੈ । ਇਸ ਸ਼ੋਅ ਨੂੰ ਕਾਮਯਾਬ ਬਨਾਉਣ ਲਈ ਗੁਰਨਾਮ ਭੁੱਲਰ ਕਾਫੀ ਮਿਹਨਤ ਕਰ ਰਹੇ ਨੇ । ਪਰ ਇਹ ਮਿਹਨਤ ਕਿੰਨੀ ਸਾਕਾਰ ਹੁੰਦੀ ਹੈ ਇਹ ਉਨ੍ਹਾਂ ਦੇ ਸ਼ੋਅ ਤੋਂ ਬਾਅਦ ਹੀ ਪਤਾ ਲੱਗ ਸਕੇਗਾ ।

Related Post