ਗੁਰਨਾਮ ਭੁੱਲਰ ਲਈ ਬਹੁਤ ਖ਼ਾਸ ਹੈ ਉਹਨਾਂ ਦਾ ਨਵਾਂ ਗੀਤ 'ਪਾਗਲ',ਇਹ ਹੈ ਗੀਤ ਪਿੱਛੇ ਦੀ ਸਾਰੀ ਕਹਾਣੀ

By  Aaseen Khan September 6th 2019 11:10 AM

ਗੁਰਨਾਮ ਭੁੱਲਰ ਜਿੰਨ੍ਹਾਂ ਦੇ ਗੀਤ ਅਤੇ ਫ਼ਿਲਮਾਂ ਹਰ ਕਿਸੇ ਦੀ ਪਹਿਲੀ ਪਸੰਦ ਬਣੇ ਹੋਏ ਹਨ। ਭਾਵੇਂ ਬੀਟ ਸੌਂਗ ਹੋਣ ਜਾ ਰੋਮਾਂਟਿਕ ਗੁਰਨਾਮ ਭੁੱਲਰ ਦੇ ਸਾਰੇ ਹੀ ਗੀਤਾਂ ਨੂੰ ਦਰਸ਼ਕਾਂ ਵੱਲੋਂ ਚੰਗਾ ਹੁੰਗਾਰਾ ਮਿਲਦਾ ਹੈ। ਅਜਿਹਾ ਹੀ ਇੱਕ ਹੋਰ ਗੀਤ ਗੁਰਨਾਮ ਭੁੱਲਰ ਬਹੁਤ ਜਲਦ ਲੈ ਕੇ ਆ ਰਹੇ ਹਨ ਜਿਸ ਦਾ ਨਾਮ ਹੈ 'ਪਾਗਲ'।ਇਹ ਗੀਤ ਗੁਰਨਾਮ ਲਈ ਬੇਹੱਦ ਖ਼ਾਸ ਹੈ ਜਿਸ ਪਿੱਛੇ ਦੀ ਕਹਾਣੀ ਉਹਨਾਂ ਆਪਣੇ ਸ਼ੋਸ਼ਲ ਮੀਡੀਆ ਤੇ ਦੱਸੀ ਹੈ।

 

View this post on Instagram

 

Ehh gana @jasvirpal_jassrecords bai ne gift ditta c mainu jdo asi nawe nawe kam shuru kita c , jasvir bai kehnda ehh gana mere lyi gauna tu , thanku veere hamesha saath den lyi te enna sohna gana mainu den lyi , #SinghJeet veere na kalla kalla shabad injh likhiya jiwe sadiya behke sochiya howe , #Gguri bai ne bhut reejh naal bnaya , #BaljeetSinghDeo bhaji da mai bhut wadda fan aa jdo to amrinder bai da #Dildarian gana vekhiya c , chota jiya hunda c , bhaji naal kam karna ik artist lyi apne aap ch kaamyabi aa ,#Pagal coming soon

A post shared by Gurnam Bhullar (@gurnambhullarofficial) on Sep 5, 2019 at 6:43am PDT

ਗੁਰਨਾਮ ਭੁੱਲਰ ਦਾ ਕਹਿਣਾ ਹੈ,'ਇਹ ਗਾਣਾ ਜਸਵੀਰਪਾਲ ਬਾਈ ਜੀ ਨੇ ਗਿਫ਼ਟ ਦਿੱਤਾ ਸੀ ਮੈਨੂੰ ਜਦੋਂ ਅਸੀਂ ਨਵਾਂ ਨਵਾਂ ਕੰਮ ਸ਼ੁਰੂ ਕੀਤਾ ਸੀ, ਜਸਵੀਰ ਬਾਈ ਕਹਿੰਦੇ ਇਹ ਗੀਤ ਮੇਰੇ ਲਈ ਗਾਉਣਾ ਤੂੰ। ਧੰਨਵਾਦ ਵੀਰੇ ਹਮੇਸ਼ਾ ਸਾਥ ਦੇਣ ਲਈ ਤੇ ਇੰਨ੍ਹਾਂ ਸੋਹਣਾ ਗਾਣਾ ਮੈਨੂੰ ਦੇਣ ਲਈ। ਸਿੰਘ ਜੀਤ ਵੀਰੇ ਨੇ ਕੱਲਾ ਕੱਲਾ ਸ਼ਬਦ ਇੰਝ ਲਿਖਿਆ ਜਿਵੇਂ ਸਦੀਆਂ ਬਹਿ ਕੇ ਸੋਚਿਆ ਹੋਵੇ। ਜੀ ਗੁਰੀ ਬਾਈ ਨੇ ਬਹੁਤ ਰੀਝ ਨਾਲ ਬਣਾਇਆ। ਬਲਜੀਤ ਸਿੰਘ ਦਿਓ ਭਾਜੀ ਦਾ ਮੈਂ ਬਹੁਤ ਵੱਡਾ ਫੈਨ ਆ ਜਦੋਂ ਤੋਂ ਅਮਰਿੰਦਰ ਬਾਈ ਦਾ ਦਿਲਦਾਰੀਆਂ ਗਾਣਾ ਵੇਖਿਆ ਸੀ। ਛੋਟਾ ਜਿਹਾ ਹੁੰਦਾ ਸੀ, ਭਾਜੀ ਨਾਲ ਕੰਮ ਕਰਨਾ ਇੱਕ ਆਰਟਿਸਟ ਲਈ ਆਪਣੇ ਆਪ 'ਚ ਕਾਮਯਾਬੀ ਆ। 'ਪਾਗਲ' ਬਹੁਤ ਜਲਦ'।

ਹੋਰ ਵੇਖੋ : ਨਿਰਦੇਸ਼ਕ ਜਗਦੀਪ ਸਿੱਧੂ ਨੇ ਦੱਸਿਆ ਗੁਰਨਾਮ ਭੁੱਲਰ ਅਤੇ ਸਰਗੁਣ ਮਹਿਤਾ ਤੱਕ ਕਿਵੇਂ ਪਹੁੰਚੀ ਫ਼ਿਲਮ 'ਸੁਰਖ਼ੀ ਬਿੰਦੀ'

 

View this post on Instagram

 

Thanku for overwhelming response to #SurkhiBindi jinna ne aje nhi vekhi , apni apni family naal jarur dekh ke aoo ......??

A post shared by Gurnam Bhullar (@gurnambhullarofficial) on Sep 1, 2019 at 12:57pm PDT

ਗੁੱਡੀਆਂ ਪਟੋਲੇ ਫ਼ਿਲਮ ਨਾਲ ਨਾਇਕ ਦੇ ਤੌਰ 'ਤੇ ਸਿਨੇਮਾ 'ਤੇ ਐਂਟਰੀ ਮਾਰਨ ਵਾਲੇ ਗੁਰਨਾਮ ਭੁੱਲਰ ਨੇ ਗਾਇਕੀ ਤੋਂ ਬਾਅਦ ਅਦਾਕਾਰੀ 'ਚ ਵੀ ਚੰਗਾ ਨਾਮ ਬਣਾ ਲਿਆ ਹੈ। ਸਰਗੁਣ ਮਹਿਤਾ ਨਾਲ 30 ਅਗਸਤ ਨੂੰ ਰਿਲੀਜ਼ ਹੋਈ ਫ਼ਿਲਮ ਸੁਰਖ਼ੀ ਬਿੰਦੀ 'ਚ ਵੀ ਗੁਰਨਾਮ ਭੁੱਲਰ ਦੇ ਕੰਮ ਨੇ ਹਰ ਕਿਸੇ ਨੂੰ ਪ੍ਰਭਾਵਿਤ ਕੀਤਾ ਹੈ। ਹੁਣ ਦੇਖਣਾ ਹੋਵੇਗਾ ਉਹਨਾਂ ਦਾ ਇਹ ਗੀਤ ਕਦੋਂ ਤੱਕ ਦਰਸ਼ਕਾਂ ਨੂੰ ਸੁਣਨ ਨੂੰ ਮਿਲਦਾ ਹੈ।

Related Post