ਗੁਰਨਾਮ ਭੁੱਲਰ ਦੀ ਆਵਾਜ਼ ‘ਚ ਗੀਤ ‘ਵੱਖ ਹੋ ਜਾਣਾ’ ਰਿਲੀਜ਼, ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ

By  Shaminder March 2nd 2022 01:04 PM

ਗੁਰਨਾਮ ਭੁੱਲਰ (Gurnam Bhullar) ਦੀ ਆਵਾਜ਼ ‘ਚ ਨਵਾਂ ਗੀਤ ‘ਵੱਖ ਜੋ ਜਾਣਾ’ (Wakh Ho jana) ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਗੁਰਨਾਮ ਭੁੱਲਰ ਨੇ ਖੁਦ ਲਿਖੇ ਹਨ ਅਤੇ ਮਿਊਜ਼ਿਕ ਦਿੱਤਾ ਹੈ ਡੈਡੀ ਬੀਟਸ ਵੱਲੋਂ। ਗੁਰਨਾਮ ਭੁੱਲਰ ਵੱਲੋਂ ਗਾਇਆ ਗਿਆ ਇਹ ਗੀਤ ਸੈਡ ਸੌਂਗ ਹੈ ।ਜਿਸ ‘ਚ ਇੱਕ ਕੁੜੀ ਦੇ ਦਿਲ ਦੇ ਜਜ਼ਬਾਤਾਂ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਜਦੋਂ ਦੋ ਚਾਹੁਣ ਵਾਲੇ ਜਦੋਂ ਇੱਕ ਦੂਜੇ ਤੋਂ ਦੂਰ ਹੋ ਜਾਂਦੇ ਹਨ ਤਾਂ ਇਸ ਵਿਛੋੜੇ ਦੀ ਪੀੜ ਅਸਿਹ ਹੁੰਦੀ ਹੈ । ਦੱਸ ਦਈਏ ਕਿ ਸੋਨਮ ਬਾਜਵਾ ਅਤੇ ਗੁਰਨਾਮ ਭੁੱਲਰ ਦੀ ਇਹ ਫ਼ਿਲਮ ‘ਮੈਂ ਵਿਆਹ ਨਹੀਂ ਕਰੌਂਣਾ ਤੇਰੇ ਨਾਲ’ ਇੱਕ ਰੋਮਾਂਟਿਕ ਫ਼ਿਲਮ ਹੈ । ਇਸ ਫ਼ਿਲਮ ਦੇ ਗੀਤ ਵੀ ਦਰਸ਼ਕਾਂ ਨੂੰ ਪਸੰਦ ਆ ਰਹੇ ਹਨ ।

sonam Bajwa , image From gurnam Bhullar song

ਹੋਰ ਪੜ੍ਹੋ : ਦਿਲਜੀਤ ਦੋਸਾਂਝ ਨੇ ਇਸ ਕਰਕੇ ਬਦਲ ਦਿੱਤਾ ਆਪਣਾ ਪੂਰਾ ਲੁੱਕ, ਵਧੀ ਹੋਈ ਦਾੜ੍ਹੀ ਅਤੇ ਕੁੜਤੇ ਪਜਾਮੇ ‘ਚ ਆਏ ਨਜ਼ਰ

ਇਸ ਤੋਂ ਪਹਿਲਾਂ ਇਹ ਜੋੜੀ ਫ਼ਿਲਮ ‘ਗੁੱਡੀਆਂ ਪਟੋਲੇ’ ‘ਚ ਨਜ਼ਰ ਆਈ ਸੀ ।ਇਸ ਫ਼ਿਲਮ ‘ਚ ਵੀ ਦੋਵਾਂ ਦੀ ਕਮਿਸਟਰੀ ਨੂੰ ਦਰਸ਼ਕਾਂ ਦੇ ਵੱਲੋਂ ਖੂਬ ਪਸੰਦ ਕੀਤਾ ਗਿਆ ਸੀ । ਗੁਰਨਾਮ ਭੁੱਲਰ ਨੇ ਬਤੌਰ ਗਾਇਕ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ । ਉਨ੍ਹਾਂ ਨੇ ਵਾਇਸ ਆਫ਼ ਪੰਜਾਬ ਦੇ ਮੰਚ ‘ਤੇ ਵੀ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ ਸੀ ।

sonam Bajwa, image From gurnam Bhullar song

ਇਸ ਤੋਂ ਇਲਾਵਾ ਗਾਇਕੀ ਦੇ ਖੇਤਰ ‘ਚ ਉਨ੍ਹਾਂ ਨੇ ਕਾਫੀ ਨਾਮ ਕਮਾਇਆ ਹੈ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦਿੱਤੇ ਹਨ । ਇਸ ਤੋਂ ਇਲਾਵਾ ਉਨ੍ਹਾਂ ਨੇ ਸਰਗੁਨ ਮਹਿਤਾ ਦੇ ਨਾਲ ਵੀ ਫ਼ਿਲਮ ‘ਸੁਰਖੀ ਬਿੰਦੀ’ ‘ਚ ਕੰਮ ਕੀਤਾ ਸੀ । ਇਸ ਫ਼ਿਲਮ ‘ਚ ਵੀ ਉਸ ਦੀ ਅਦਾਕਾਰੀ ਨੂੰ ਕਾਫੀ ਪਸੰਦ ਕੀਤਾ ਗਿਆ ਸੀ । ਸੋਨਮ ਬਾਜਵਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ ।ਦਿਲਜੀਤ ਦੋਸਾਂਝ ਦੇ ਨਾਲ ਉਨ੍ਹਾਂ ਨੇ ਪੰਜਾਬ 1984 ‘ਚ ਕੰਮ ਕੀਤਾ ਸੀ । ਇਸ ਫ਼ਿਲਮ ‘ਚ ਉਨ੍ਹਾਂ ਨੇ ਸਧਾਰਣ ਪੇਂਡੂ ਕੁੜੀ ਦਾ ਕਿਰਦਾਰ ਨਿਭਾਇਆ ਸੀ ।

Related Post