ਗੁਰਨਾਮ ਭੁੱਲਰ ਨੇ ਫਿਲਮ 'ਗੁੱਡੀਆਂ ਪਟੋਲੇ' ਦੇ ਟਾਈਟਲ ਟਰੈਕ ਦੇ ਕੁਝ ਬੋਲ ਕੀਤੇ ਸਾਂਝੇ, ਦੇਖੋ ਵੀਡੀਓ

By  Aaseen Khan February 13th 2019 12:49 PM

ਗੁਰਨਾਮ ਭੁੱਲਰ ਨੇ ਫਿਲਮ 'ਗੁੱਡੀਆਂ ਪਟੋਲੇ' ਦੇ ਟਾਈਟਲ ਟਰੈਕ ਦੇ ਕੁਝ ਬੋਲ ਕੀਤੇ ਸਾਂਝੇ, ਦੇਖੋ ਵੀਡੀਓ : ਗੁਰਨਾਮ ਭੁੱਲਰ ਅਤੇ ਸੋਨਮ ਬਾਜਵਾ ਸਟਾਰਰ ਫਿਲਮ 'ਗੁੱਡੀਆਂ ਪਟੋਲੇ' ਜਿਸ ਦੀ ਪਹਿਲੀ ਝਲਕ ਕੁਝ ਦਿਨ ਪਹਿਲਾਂ ਸਾਂਝੀ ਕੀਤੀ ਗਈ ਸੀ। ਹੁਣ ਫਿਲਮ ਦਾ ਟਾਈਟਲ ਟਰੈਕ ਵੀ ਜਲਦ ਹੀ ਰਿਲੀਜ਼ ਹੋਣ ਵਾਲਾ ਹੈ ਜਿਸ ਦੇ ਕੁਝ ਬੋਲ ਗੁਰਨਾਮ ਭੁੱਲਰ ਵੱਲੋਂ ਆਪਣੇ ਇੰਸਟਾਗ੍ਰਾਮ 'ਤੇ ਸਾਂਝੇ ਕੀਤੇ ਗਏ ਹਨ। ਗਾਣਾ ਸੁਣਨ 'ਚ ਤਾਂ ਬਹੁਤ ਸ਼ਾਨਦਾਰ ਲੱਗ ਰਿਹਾ ਹੈ ਦੇਖਣਾ ਹੋਵੇਗਾ ਕਦੋਂ ਤੱਕ ਰਿਲੀਜ਼ ਹੁੰਦਾ ਹੈ।

 

View this post on Instagram

 

Guddiyan patole title track kise v time #GurnamBhullar

A post shared by Gurnam Bhullar (@gurnambhullarofficial) on Feb 12, 2019 at 4:29am PST

ਫਿਲਮ ਗੁੱਡੀਆਂ ਪਟੋਲੇ ਵਿਜੇ ਕੁਮਾਰ ਅਰੋੜਾ ਵੱਲੋਂ ਡਾਇਰੈਕਟ ਕੀਤੀ ਗਈ ਹੈ। ਫਿਲਮ ਦੀ ਕਹਾਣੀ ਜਗਦੀਪ ਸਿੱਧੂ ਵੱਲੋਂ ਲਿਖੀ ਗਈ ਹੈ। ਫਿਲਮ ਨੂੰ ਭਗਵੰਤ ਵਿਰਕ ਅਤੇ ਨਵ ਵਿਰਕ ਵੱਲੋਂ ਪ੍ਰੋਡਿਊਸ ਕੀਤਾ ਗਿਆ ਹੈ। ਸੋਨਮ ਬਾਜਵਾ ਅਤੇ ਗੁਰਨਾਮ ਭੁੱਲਰ ਦੀ ਇਸ ਫਿਲਮ ਦਾ ਕਾਫੀ ਸਮੇਂ ਤੋਂ ਦਰਸ਼ਕਾਂ ਵੱਲੋਂ ਇੰਤਜ਼ਾਰ ਕੀਤਾ ਜਾ ਰਿਹਾ ਹੈ।

ਹੋਰ ਵੇਖੋ : 15-20 ਮਿੰਟ ‘ਚ ਆਈ ਫੋਨ ‘ਤੇ ਇੱਲਤਾਂ ਕਰਦਿਆਂ ਨੇ ਬਣਾਈ ਗਾਣੇ ਦੀ ਵੀਡੀਓ – ਗੈਰੀ ਸੰਧੂ, ਦੇਖੋ ਵੀਡੀਓ

 

View this post on Instagram

 

Title track , guddiyan patole , bhut jaldi , #StayTuned

A post shared by Gurnam Bhullar (@gurnambhullarofficial) on Feb 11, 2019 at 11:12pm PST

ਫਿਲਮ ਦੇ ਸੈੱਟ ਤੋਂ ਕਈ ਵਾਰ ਸੋਨਮ ਬਾਜਵਾ ਅਤੇ ਗੁਰਨਾਮ ਭੁੱਲਰ ਵੱਲੋਂ ਤਸਵੀਰਾਂ ਸਾਂਝੀਆਂ ਕੀਤੀਆਂ ਜਾਂਦੀਆਂ ਰਹੀਆਂ ਹਨ। ਗੁੱਡੀਆਂ ਪਟੋਲੇ ਫਿਲਮ 8 ਮਾਰਚ ਨੂੰ ਵੱਡੇ ਪਰਦੇ ‘ਤੇ ਰਿਲੀਜ਼ ਹੋਣ ਜਾ ਰਹੀ ਹੈ।

Related Post