ਕੋਰੋਨਾ ਮਹਾਮਾਰੀ ਨੂੰ ਦੇਖਦੇ ਹੋਏ ਗੁਰਪ੍ਰੀਤ ਘੁੱਗੀ ਨੇ ਸਮੇਂ ਦੀਆਂ ਸਰਕਾਰਾਂ ਨੂੰ ਪਾਈਆਂ ਲਾਹਣਤਾਂ

By  Rupinder Kaler May 22nd 2021 04:01 PM

ਗੁਰਪ੍ਰੀਤ ਘੁੱਗੀ ਹਮੇਸ਼ਾ ਸਮਾਜਿਕ ਮੁੱਦਿਆਂ ਤੇ ਆਪਣੇ ਵਿਚਾਰ ਰੱਖਦੇ ਹਨ । ਹਾਲ ਹੀ ਵਿੱਚ ਉਹਨਾਂ ਨੇ ਇੱਕ ਵੈੱਬਸਾਈਟ ਨਾਲ ਗੱਲ ਕਰਦੇ ਹੋਏ ਵੱਡਾ ਬਿਆਨ ਦਿੱਤਾ ਹੈ ਉਹਨਾਂ ਨੇ ਕਿਹਾ ਕਿ – ਕੋਰੋਨਾ ਵਾਇਰਸ ਨੂੰ ਤਾਂ ਹੀ ਹਰਾ ਸਕਦੇ ਹਾਂ ਜੇਕਰ ਅਸੀਂ ਰਲਮਿਲ ਕੇ ਮਰੀਜ਼ਾਂ ਦੀ ਸੇਵਾ ਕਰਾਂਗੇ।

Pic Courtesy: Instagram

ਹੋਰ ਪੜ੍ਹੋ :

ਨੀਰੂ ਬਾਜਵਾ ਨੇ ਪਤੀ ਦੇ ਨਾਲ ਕੀਤਾ ਵੀਡੀਓ ਸਾਂਝਾ

Pic Courtesy: Instagram

ਇਹ ਬਹੁਤ ਸ਼ਰਮ ਦੀ ਗੱਲ ਹੈ ਕਿ ਲੋਕ ਆਕਸੀਜਨ ਦੀ ਕਮੀ ਕਰਕੇ ਮਰ ਰਹੇ ਹਨ ਸਰਕਾਰਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਤੇ ਆਮ ਲੋਕਾਂ ਨੂੰ ਵੀ। ਉਹਨਾਂ ਨੇ ਕਿਹਾ ਮੈਂ ਅਜਿਹੀਆਂ ਸਮਾਜ ਸੇਵੀ ਸੰਗਠਨਾਂ ਦਾ ਧੰਨਵਾਦ ਕਰਦਾ ਹਾਂ ਜੋ ਇਸ ਮਹਾਮਾਰੀ ਵਿੱਚ ਮਰੀਜ਼ਾਂ ਦੀ ਸੇਵਾ ਵਿੱਚ ਲੱਗੇ ਹੋਏ ਹਨ ।

Pic Courtesy: Instagram

ਤੁਹਾਨੂੰ ਦੱਸ ਦਿੰਦੇ ਹਾਂ ਕਿ ਯੂਨਾਈਟਿਡ ਸਿੱਖ ਸੰਸਥਾ ਵੱਲੋਂ ਚੰਡੀਗੜ੍ਹ ਦੇ ਸੈਕਟਰ 43 ਵਿੱਚ ਮਿੰਨੀ ਕੋਵਿਡ ਸੈਂਟਰ ਬਣਾਇਆ ਗਿਆ ਹੈ । ਜਿਸ ਦਾ ਜਾਇਜਾ ਲੈਣ ਲਈ ਗੁਰਪ੍ਰੀਤ ਘੁੱਗੀ ਆਏ ਹੋਏ ਸਨ । ਉਹਨਾਂ ਨੇ ਇਸ ਕੋਵਿਡ ਸੈਂਟਰ ਦੀਆਂ ਤਸਵੀਰਾਂ ਵੀ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤੀਆਂ ਹਨ ।

Related Post