ਗੁਰਪ੍ਰੀਤ ਘੁੱਗੀ ਨੇ ਸਾਂਝੀ ਕੀਤੀ ਆਪਣੇ ਪਹਿਲੇ ਟੀਵੀ ਸੀਰੀਅਲ 'ਚੈਂਪੀਅਨ' ਦੀ ਤਸਵੀਰ, ਪੁਰਾਣੀਆਂ ਯਾਦਾਂ ਕੀਤੀਆਂ ਤਾਜ਼ਾ

By  Aaseen Khan August 30th 2019 01:45 PM -- Updated: August 30th 2019 01:49 PM

ਗੁਰਪ੍ਰੀਤ ਘੁੱਗੀ ਅੱਜ ਪੰਜਾਬੀ ਇੰਡਸਟਰੀ ਦਾ ਹੀ ਨਹੀਂ ਸਗੋਂ ਬਾਲੀਵੁੱਡ ਦਾ ਵੀ ਵੱਡਾ ਨਾਮ ਹੈ। ਗੁਰਪ੍ਰੀਤ ਘੁੱਗੀ ਨੇ 2004 'ਚ ਫ਼ਿਲਮ 'ਜੀ ਆਇਆਂ ਨੂੰ' ਨਾਲ ਪੰਜਾਬੀ ਫ਼ਿਲਮਾਂ 'ਚ ਐਂਟਰੀ ਕੀਤੀ ਸੀ ਜਿਸ ਨਾਲ ਉਹਨਾਂ ਨੂੰ ਕਾਫੀ ਪ੍ਰਸਿੱਧੀ ਹਾਸਿਲ ਹੋਈ। ਪਰ ਉਸ ਤੋਂ ਪਹਿਲਾਂ ਵੀ ਗੁਰਪ੍ਰੀਤ ਘੁੱਗੀ ਟੀਵੀ ਦਾ ਵੱਡਾ ਨਾਮ ਬਣ ਚੁੱਕੇ ਸਨ। ਉਹਨਾਂ ਆਪਣੇ ਪਹਿਲੇ ਟੀਵੀ ਸੀਰੀਅਲ ਚੈਂਪੀਅਨ 'ਚੋਂ ਆਪਣੀ ਇੱਕ ਤਸਵੀਰ ਸਾਂਝੀ ਕੀਤੀ ਹੈ ਜਿਸ 'ਚ ਗੁਰਪ੍ਰੀਤ ਘੁੱਗੀ ਕਿਸ਼ੋਰ ਅਵਸਥਾ 'ਚ ਨਜ਼ਰ ਆ ਰਹੇ ਹਨ। ਉਹਨਾਂ ਦਾ ਇਹ ਟੀਵੀ ਸੀਰੀਅਲ ਦੂਰਦਰਸ਼ਨ 'ਤੇ ਆਨ ਏਅਰ ਹੋਇਆ ਕਰਦਾ ਸੀ।

 

View this post on Instagram

 

An old still from My first TV play on Doordarshan 'Champion' see a few days before I was a teenager boy ???

A post shared by Gurpreet Ghuggi (@ghuggigurpreet) on Aug 29, 2019 at 7:54pm PDT

ਗੁਰਪ੍ਰੀਤ ਘੁੱਗੀ ਨੇ ਇਹ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ 'ਇੱਕ ਪੁਰਾਣੀ ਤਸਵੀਰ ਮੇਰੇ ਪਹਿਲੇ ਟੀਵੀ ਸੀਰੀਅਲ ਦੀ ਦੂਰਦਰਸ਼ਨ 'ਤੇ 'ਚੈਂਪੀਅਨ', ਦੇਖੋ ਕੁਝ ਦਿਨ ਪਹਿਲਾਂ ਮੈਂ ਨੌਜਵਾਨ ਮੁੰਡਾ ਸੀ।' ਗੁਰਪ੍ਰੀਤ ਘੁੱਗੀ ਨੇ ਬਚਪਨ ਤੋਂ ਹੀ ਸੰਘਰਸ਼ ਸ਼ੁਰੂ ਕਰ ਦਿੱਤਾ ਸੀ ਉਹ ਕੰਮ ਦੇ ਨਾਲ ਨਾਲ ਪੜ੍ਹਾਈ ਵੀ ਕਰਦੇ। ਅਰਜੀ ਨਵੀਸ ਦੇ ਤੌਰ ਤੇ ਕੰਮ ਕਰਦੇ ਹੋਏ ਹੀ ਉਹਨਾਂ ਨੇ 11ਵੀਂ ਤੇ ਬਾਰਵੀਂ ਦੀ ਪੜ੍ਹਾਈ ਪ੍ਰਾਈਵੇਟ ਕੀਤੀ ।

ਇਸ ਤੋਂ ਬਾਅਦ ਉਹਨਾਂ ਨੇ ਜਲੰਧਰ ਦੇ ਦੁਆਬਾ ਕਾਲਜ ਵਿੱਚ ਦਾਖਲਾ ਲੈ ਲਿਆ । ਕਾਲਜ ਦੇ ਪ੍ਰਬੰਧਕਾਂ ਨੇ ਘੁੱਗੀ ਦੀ ਬੀ.ਏ. ਦੀ ਪੜ੍ਹਾਈ ਦੀ ਫੀਸ ਇਸ ਲਈ ਮੁਆਫ ਕਰ ਦਿੱਤੀ ਕਿਉਂਕਿ ਘੁੱਗੀ ਨੇ ਕਾਲਜ ਨੂੰ ਆਪਣੀ ਕਮੇਡੀ ਅਤੇ ਐਕਟਿੰਗ ਦੇ ਬਲ ਤੇ ਕਈ ਯੂਥ ਫੈਸਟੀਵਲ ਜਿਤਵਾਉਣੇ ਸ਼ੁਰੂ ਕਰ ਦਿੱਤੇ ਸਨ ।

ਹੋਰ ਵੇਖੋ : ਮੀਕਾ ਸਿੰਘ ਨਾਲ ਕੰਮ ਕਰਨ ਵਾਲੇ 'ਤੇ ਹੋਵੇਗੀ ਕਾਨੂੰਨੀ ਕਾਰਵਾਈ,ਭਾਰਤ ਸਿਨੇ ਐਸੋਸ਼ੀਏਸ਼ਨ ਨੇ ਲਗਾਇਆ ਬੈਨ,ਜਾਣੋ ਮਾਮਲਾ

ਇਸ ਦੇ ਨਾਲ ਹੀ ਗੁਰਪ੍ਰੀਤ ਘੁੱਗੀ ਨੇ 1990 ਵਿੱਚ ਡਰਾਮਿਆਂ ਵਿੱਚ ਵੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਇਸ ਤੋਂ ਇਲਾਵਾ ਉਹਨਾਂ ਨੇ ਦੁਰਦਰਸ਼ਨ ਜਲੰਧਰ ‘ਤੇ ਵੀ ਕੰਮ ਕੀਤਾ ਉਹ ਜ਼ਿਆਦਾਤਰ ਸਕਿੱਟ ਕਰਦੇ ਸਨ । ਅੱਜ ਗੁਰਪ੍ਰੀਤ ਘੁੱਗੀ ਤੋਂ ਬਿਨ੍ਹਾਂ ਕੋਈ ਵੀ ਪੰਜਾਬੀ ਫ਼ਿਲਮ ਅਧੂਰੀ ਜਿਹੀ ਜਾਪਦੀ ਹੈ।

Related Post