ਇਸ ਤਸਵੀਰ ਵਿੱਚ ਛੁਪਿਆ ਹੋਇਆ ਹੈ ਪੰਜਾਬੀ ਫ਼ਿਲਮ ਇੰਡਸਟਰੀ ਦਾ ਵੱਡਾ ਅਦਾਕਾਰ, ਪਹਿਚਾਣੋਂ ਕੌਣ ਹੈ ਇਸ ਤਸਵੀਰ ’ਚ

By  Rupinder Kaler November 9th 2019 12:50 PM

ਪੰਜਾਬੀ ਫ਼ਿਲਮਾਂ ਵਿੱਚ ਜਦੋਂ ਵੀ ਕਮੇਡੀ ਦਾ ਜ਼ਿਕਰ ਹੁੰਦਾ ਹੈ, ਉਦੋਂ ਗੁਰਪ੍ਰੀਤ ਘੁੱਗੀ ਦਾ ਨਾਂ ਸਭ ਤੋਂ ਪਹਿਲੇ ਨੰਬਰ ‘ਤੇ ਹੁੰਦਾ ਹੈ । ਉਹਨਾਂ ਦੀ ਅਦਾਕਾਰੀ ਹਰ ਇੱਕ ਨੂੰ ਮੋਹ ਲੈਂਦੀ ਹੈ। ਇਸੇ ਲਈ ਉਹਨਾਂ ਦੀ ਫੈਨ ਫਾਲੋਵਿੰਗ ਵੀ ਬਹੁਤ ਜ਼ਿਆਦਾ ਹੈ । ਉਹਨਾਂ ਨੇ ਆਪਣੇ ਪ੍ਰਸ਼ੰਸਕਾਂ ਲਈ ਆਪਣੀ ਇੱਕ ਪੁਰਾਣੀ ਤਸਵੀਰ ਸਾਂਝੀ ਕੀਤੀ ਹੈ । ਇਹ ਤਸਵੀਰ ਗੁਰਪ੍ਰੀਤ ਘੁੱਗੀ ਦੇ ਸਕੂਲ ਟਾਈਮ ਦੀ ਹੈ ।

https://www.instagram.com/p/B4moYdTArPn/

ਘੁੱਗੀ ਨੇ ਆਪਣੇ ਬਚਪਨ ਦੀ ਇਸ ਤਸਵੀਰ ਨੂੰ ਕੈਪਸ਼ਨ ਵੀ ਦਿੱਤਾ ਹੈ । ਉਹਨਾਂ ਨੇ ਲਿਖਿਆ ਹੈ ‘ਸਕੂਲ ਟਾਈਮ ਦੀ ਇੱਕ ਪੁਰਾਣੀ ਤਸਵੀਰ ਹੱਥ ਲੱਗੀ ਹੈ ਜੀ, ਹੁਣ ਆਪੇ ਹੀ ਲੱਭੀ ਜਾਓ ਮੈਂ ਕਿੱਥੇ ਹਾਂ’ । ਘੁੱਗੀ ਵੱਲੋਂ ਸ਼ੇਅਰ ਕੀਤੀ ਇਸ ਤਸਵੀਰ  ਨੂੰ ਉਹਨਾਂ ਦੇ ਪ੍ਰਸ਼ੰਸਕ ਕਾਫੀ ਪਸੰਦ ਕਰ ਰਹੇ ਹਨ ਤੇ ਕਮੈਂਟ ਕਰਕੇ ਦੱਸ ਰਹੇ ਹਨ ਕਿ ਉਹ ਕਿੱਥੇ ਹਨ ।

https://www.instagram.com/p/B4okztWAxZ7/

ਤੁਹਾਨੂੰ ਦੱਸ ਦਿੰਦੇ ਹਾਂ ਕਿ ਗੁਰਪ੍ਰੀਤ ਘੁੱਗੀ ਅੱਜ ਪੰਜਾਬੀ ਇੰਡਸਟਰੀ ਦਾ ਹੀ ਨਹੀਂ ਸਗੋਂ ਬਾਲੀਵੁੱਡ ਦਾ ਵੀ ਵੱਡਾ ਨਾਮ ਹੈ। ਗੁਰਪ੍ਰੀਤ ਘੁੱਗੀ ਨੇ 2004 ‘ਚ ਫ਼ਿਲਮ ‘ਜੀ ਆਇਆਂ ਨੂੰ’ ਨਾਲ ਪੰਜਾਬੀ ਫ਼ਿਲਮਾਂ ‘ਚ ਐਂਟਰੀ ਕੀਤੀ ਸੀ ਜਿਸ ਨਾਲ ਉਹਨਾਂ ਨੂੰ ਕਾਫੀ ਪ੍ਰਸਿੱਧੀ ਹਾਸਿਲ ਹੋਈ। ਪਰ ਉਸ ਤੋਂ ਪਹਿਲਾਂ ਵੀ ਗੁਰਪ੍ਰੀਤ ਘੁੱਗੀ ਟੀਵੀ ਦਾ ਵੱਡਾ ਨਾਮ ਬਣ ਚੁੱਕੇ ਸਨ। ਉਹਨਾਂ ਆਪਣੇ ਪਹਿਲੇ ਟੀਵੀ ਸੀਰੀਅਲ ਚੈਂਪੀਅਨ ਵਿੱਚ ਨਜ਼ਰ ਆਏ ਸਨ ।

https://www.instagram.com/p/B2QRm8cAXmt/

Related Post