ਇਸ ਤਸਵੀਰ ਵਿੱਚ ’ਚ ਨਜ਼ਰ ਆਉਣ ਵਾਲਾ ਬੱਚਾ ਹੈ ਮਸ਼ਹੂਰ ਕਮੇਡੀਅਨ, ਬੁੱਝੋ ਭਲਾ ਕੌਣ
Rupinder Kaler
June 30th 2020 05:42 PM
ਕੋਰੋਨਾ ਮਹਾਮਾਰੀ ਦੇ ਚਲਦੇ ਹਰ ਕੋਈ ਘਰ ਬੈਠ ਕੇ ਸਮਾਂ ਗੁਜ਼ਾਰ ਰਿਹਾ ਹੈ । ਕੁਝ ਫ਼ਿਲਮੀ ਸਿਤਾਰੇ ਆਪਣੀਆਂ ਪੁਰਾਣੀਆਂ ਯਾਦਾਂ ਨੂੰ ਤਾਜਾ ਕਰ ਰਹੇ ਹਨ । ਇਹ ਫ਼ਿਲਮੀ ਸਿਤਾਰੇ ਪੁਰਾਣੀਆਂ ਵੀਡੀਓ ਤੇ ਤਸਵੀਰਾਂ ਸ਼ੇਅਰ ਕਰ ਰਹੇ ਹਨ । ਇਸੇ ਤਰ੍ਹਾਂ ਅਦਾਕਾਰ ਗੁਰਪ੍ਰੀਤ ਘੁੱਗੀ ਨੇ ਵੀ ਆਪਣੇ ਬਚਪਨ ਦੀ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ਵਿੱਚ ਉਹਨਾਂ ਨੂੰ ਪਹਿਚਾਨਣਾ ਵੀ ਬਹੁਤ ਮੁਸ਼ਕਿਲ ਹੈ । ਘੁੱਗੀ ਵੱਲੋਂ ਸ਼ੇਅਰ ਕੀਤੀ ਇਸ ਤਸਵੀਰ ਨੂੰ ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।