ਗੁਰਪ੍ਰੀਤ ਘੁੱਗੀ ਨੇ ਵੀਡੀਓ ਸਾਂਝਾ ਕਰਕੇ ਦੱਸਿਆ ਇਨਸਾਨ ਨਾਲੋਂ ਜ਼ਿਆਦਾ ਕਿਸ ਤਰ੍ਹਾਂ ਹੁੰਦਾ ਹੈ ਜਾਨਵਰਾਂ ‘ਚ ਸਬਰ

By  Shaminder June 23rd 2020 12:17 PM

ਗੁਰਪ੍ਰੀਤ ਘੁੱਗੀ ਨੇ ਆਪਣੇ ਇੰਸਟਾਗ੍ਰਾਮ ਅਕਾੳਂੂਟ ‘ਤੇ ਆਪਣੇ ਪਾਲਤੂ ਕੁੱਤੇ ਦੇ ਨਾਲ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਗੁਰਪ੍ਰੀਤ ਘੁੱਗੀ ਆਪਣੇ ਕੁੱਤੇ ਨੂੰ ਬਿਸਕੁਟ ਖੁਆ ਰਹੇ ਹਨ ।ਪਰ ਉਹ ਆਪਣੇ ਪਾਲਤੂ ਕੁੱਤੇ ਨੂੰ ਬਿਸਕੁਟ ਦੇ ਕੇ ਉਸ ਤੋਂ ਬਾਅਦ ਇੰਤਜ਼ਾਰ ਕਰਨ ਲਈ ਕਹਿੰਦੇ ਹਨ ਅਤੇ ਕੁੱਤਾ ਵੀ ਉਨ੍ਹਾਂ ਦਾ ਕਹਿਣਾ ਮੰਨਦਾ ਹੈ ਅਤੇ ਜਦੋਂ ਅਦਾਕਾਰ ਉਸ ਨੂੰ ਬਿਸਕੁਟ ਖਾਣ ਲਈ ਕਹਿੰਦਾ ਹੈ, ਉਦੋਂ ਹੀ ਉਹ ਖਾਂਦਾ ਹੈ ।

https://www.instagram.com/p/CBuPbocg_tp/

ਘੁੱਗੀ ਇਸ ਵੀਡੀਓ ‘ਚ ਕੁੱਤੇ ਦੇ ਸਬਰ ਸੰਤੋਖ ਦੀ ਗੱਲ ਕਰਦੇ ਨਜ਼ਰ ਆ ਰਹੇ ਨੇ ਕਿ ਇਨਸਾਨ ‘ਚ ਸਬਰ ਨਾਂਅ ਦੀ ਕੋਈ ਚੀਜ਼ ਨਹੀਂ ਹੈ ਪਰ ਜਾਨਵਰ ਫਿਰ ਵੀ ਸਬਰ ਰੱਖਦੇ ਹਨ । ਇਸ ਵੀਡੀਓ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਲੋਕ ਲਗਾਤਾਰ ਇਸ ਵੀਡੀਓ ‘ਤੇ ਕਮੈਂਟ ਕਰ ਰਹੇ ਹਨ ।

https://www.instagram.com/p/CBXFjbfAJJh/

ਉਨ੍ਹਾਂ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਪਿਛਲੇ ਕਈ ਦਹਾਕਿਆਂ ਤੋਂ ਉਹ ਇੰਡਸਟਰੀ ‘ਚ ਸਰਗਰਮ ਹਨ ਅਤੇ ਬਹੁਤ ਹੀ ਛੋਟੀ ਉਮਰ ‘ਚ ਉਨ੍ਹਾਂ ਨੇ ਦੂਰਦਰਸ਼ਨ ‘ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ ।

https://www.instagram.com/p/CBPVbLbgk4Q/

ਕੋਈ ਵੀ ਫ਼ਿਲਮ ਉਨ੍ਹਾਂ ਤੋਂ ਬਿਨਾਂ ਅਧੂਰੀ ਜਿਹੀ ਜਾਪਦੀ ਹੈ ।ਉਨ੍ਹਾਂ ਨੇ ਆਪਣੇ ਹੁਣ ਤੱਕ ਦੇ ਕਰੀਅਰ ‘ਚ ਕਈ ਯਾਦਗਾਰ ਕਿਰਦਾਰ ਨਿਭਾਏ ਹਨ । ਹਰ ਕਿਰਦਾਰ ਨੂੰ ਉਨ੍ਹਾਂ ਨੇ ਏਨਾ ਜੀਵੰਤ ਤਰੀਕੇ ਨਾਲ ਨਿਭਾਇਆ ਹੈ ਕਿ ਹਰ ਕੋਈ ੳੇੁਨ੍ਹਾਂ ਦੀ ਅਦਾਕਾਰੀ ਦਾ ਕਾਇਲ ਹੋ ਜਾਂਦਾ ਹੈ ।

Related Post